ਸ੍ਰੀ ਮੁਕਤਸਰ ਸਾਹਿਬ (ਰਿਣੀ/ਪਵਨ) : ਸੜਕ ’ਤੇ ਜਾ ਰਹੀਆਂ ਦੋ ਜਨਾਨੀਆਂ ਦਾ ਮੋਬਾਈਲ ਖੋਹ ਕੇ ਭਜੇ ਦੋ ਨੌਜਵਾਨਾਂ ’ਚੋਂ ਇਕ ਨੂੰ ਪਿੱਛਾ ਕਰਕੇ ਲੋਕਾਂ ਨੇ ਕਾਬੂ ਕਰ ਲਿਆ ਅਤੇ ਕੁੱਟ-ਕੁੱਟ ਉਸਦਾ ਬੁਰਾ ਹਾਲ ਕਰ ਦਿੱਤਾ ਅਤੇ ਫਿਰ ਪੁਲਸ ਹਵਾਲੇ ਕਰ ਦਿੱਤਾ। ਸ਼ਹਿਰ ’ਚ ਆਏ ਦਿਨ ਹੋ ਰਹੀਆਂ ਮੋਬਾਈਲ ਖੋਹਾਂ ਤੋਂ ਇਤਿਹਾਸਕ ਸ਼ਹਿਰ ਸ੍ਰੀ ਮੁਕਤਸਰ ਸਾਹਿਬ ਦੇ ਵਾਸੀ ਕਿੰਨੇ ਕੁ ਪ੍ਰੇਸ਼ਾਨ ਹਨ ਇਸ ਦਾ ਅੰਦਾਜ਼ਾ ਤੁਸੀਂ ਇਨ੍ਹਾਂ ਤਸਵੀਰਾਂ ਤੋਂ ਲਗਾ ਸਕਦੇ ਹੋ ਜਿਸ ਵਿਚ ਇਕ ਕਥਿਤ ਮੋਬਾਇਲ ਖੋਹ ਕੇ ਭੱਜੇ ਨੌਜਵਾਨ ਦੀ ਕੁੱਟਮਾਰ ਹੋ ਰਹੀ ਹੈ।
ਭੀੜ ’ਚ ਸ਼ਾਮਿਲ ਲੋਕਾਂ ਅਨੁਸਾਰ ਸ੍ਰੀ ਮੁਕਤਸਰ ਸਾਹਿਬ ਦੀ ਦਾਣਾ ਮੰਡੀ ਨੇੜੇ ਸੜਕ ਕਿਨਾਰੇ ਤੁਰੀਆ ਜਾ ਰਹੀਆਂ ਦੋ ਜਨਾਨੀਆਂ ਜੋ ਫੋਨ ’ਤੇ ਗੱਲ ਕਰ ਰਹੀਆਂ ਸਨ ਦਾ ਮੋਬਾਈਲ ਇਹ ਮੋਟਰਸਾਇਕਲ ਸਵਾਰ ਦੋ ਨੌਜਵਾਨ ਖੋਹ ਕੇ ਭੱਜੇ। ਇਨ੍ਹਾਂ ’ਚੋਂ ਇਕ ਫਰਾਰ ਹੋ ਗਿਆ ਅਤੇ ਦੂਜਾ ਸ਼ੇਰ ਸਿੰਘ ਚੌਂਕ ਨੇੜੇ ਪਿਛਾ ਕਰ ਰਹੇ ਲੋਕਾਂ ਨੇ ਕਾਬੂ ਕਰ ਲਿਆ। ਇੰਨੇ ਵਿਚ ਉਹ ਜਨਾਨੀਆਂਵੀ ਪਹੁੰਚ ਗਈਆ ਜਿਨ੍ਹਾਂ ਦਾ ਮੋਬਾਈਲ ਖੋਹਿਆ ਗਿਆ ਸੀ। ਫਿਰ ਕੀ ਸੀ ਲੋਕਾਂ ਕੁੱਟ-ਕੁੱਟ ਇਸਦਾ ਬੁਰਾ ਹਾਲ ਕਰ ਦਿਤਾ। ਇਸ ਦੌਰਾਨ ਕਥਿਤ ਮੋਬਾਈਲ ਖੋਹ ਕੇ ਭੱਜੇ ਨੌਜਵਾਨ ਨੇ ਮੰਨਿਆ ਕਿ ਉਹ ਆਪਣੇ ਇਕ ਹੋਰ ਸਾਥੀ ਨਾਲ ਮੋਬਾਈਲ ਖੋਹ ਕਰਦਾ ਹੈ ਤੇ ਉਸਦਾ ਦੂਜਾ ਸਾਥੀ ਉਸਨੂੰ ਇਸ ਬਦਲੇ ਚਿੱਟਾ ਆਦਿ ਦਾ ਨਸ਼ਾ ਦਿੰਦਾ ਹੈ। ਇਸ ਦੀ ਕਰੀਬ ਅੱਧਾ ਘੰਟਾ ਕੁੱਟਮਾਰ ਉਪਰੰਤ ਇਸ ਨੌਜਵਾਨ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ। ਬਸ ਸਟੈਂਡ ਚੌਕੀ ਇੰਚਾਰਜ ਰਵਿੰਦਰ ਕੌਰ ਬਰਾੜ ਨੇ ਕਿਹਾ ਕਿ ਬਿਆਨਾਂ ਦੇ ਆਧਾਰ ’ਤੇ ਕਾਨੂੰਨੀ ਕਾਰਵਾਈ ਹੋਵੇਗੀ।
ਨਹਿਰ ’ਚ ਪ੍ਰੇਮੀ ਜੋੜੇ ਦੀਆਂ ਇਸ ਹਾਲਤ ’ਚ ਲਾਸ਼ਾਂ ਦੇਖ ਲੋਕਾਂ ਦਾ ਨਿਕਲਿਆ ਤ੍ਰਾਹ
NEXT STORY