ਮੋਗਾ (ਰਾਕੇਸ਼)-ਪੰਜਾਬ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ’ਚ ਜੂਨੀਅਰ ਸੈਕਸ਼ਨ ਦੇ ਬੱਚਿਆਂ ਦੀ ਬਰਥ ਡੇ ਟੋਪੀਆਂ ਬਣਾਉਣ ਦੀ ਗਤੀਵਿਧੀ ਕਰਵਾਈ ਗਈ, ਜਿਸ ’ਚ ਕੋਆਰਡੀਨੇਟਰ ਮੈਡਮ ਰਿਚਾ ਗਰਗ ਤੇ ਮੈਡਮ ਗਗਨਦੀਪ ਕੌਰ, ਮੈਡਮ ਸੁਖਪ੍ਰੀਤ ਕੋਰ, ਮੈਡਮ ਅਨੂੰ ਬਾਲਾ, ਮੰਜੂ ਬਾਲਾ, ਮਨਦੀਪ ਕੌਰ ਦੀ ਅਗਵਾਈ ਹੇਠ ਕਲਾਸ ਪ੍ਰੀ ਨਰਸਰੀ ਤੋਂ ਲੈ ਕੇ ਨਰਸਰੀ ਕਲਾਸ ਤੱਕ ਦੇ ਬੱਚਿਆਂ ਨੇ ਭਾਗ ਲਿਆ। ਉਨ੍ਹਾਂ ਦੱਸਿਆ ਕਿ ਪਡ਼੍ਹਾਈ ਤੋਂ ਇਲਾਵਾ ਅਜਿਹੀਆਂ ਗਤੀਵਿਧੀਆਂ ਬੱਚਿਆਂ ਲਈ ਬਹੁਤ ਕਾਰਗਰ ਸਿੱਧ ਹੁੰਦੀਆਂ ਹਨ, ਤਾਂ ਜੋ ਬੱਚੇ ਬਾਜ਼ਾਰੀ ਚੀਜ਼ਾਂ ਦੀ ਵਰਤੋਂ ਛੱਡ ਕੇ ਘਰ ਪਏ ਵਾਧੂ ਸਾਮਾਨ ਦੀ ਵਰਤੋਂ ਸਹੀ ਢੰਗ ਨਾਲ ਕਰ ਸਕਣ। ਇਸ ਮੌਕੇ ਪ੍ਰਿੰਸੀਪਲ ਅਨਿਲਾ, ਡਾਇਰੈਕਟਰ ਅਜੇ ਪਾਲ ਸਿੰਘ, ਚੇਅਰਮੈਨ ਆਰ. ਕੇ. ਗੁਪਤਾ, ਵਾਈਸ ਚੇਅਰਮੈਨ ਰਮਨ ਮਿੱਤਲ, ਮੈਨੇਜਮੈਂਟ ਕਮੇਟੀ ਮੈਂਬਰ ਬਲਵਿੰਦਰ ਸਿੰਘ, ਪਰਮਜੀਤ ਸਿੰਘ, ਅਸ਼ੋਕ ਮਿੱਤਲ, ਅੰਜੂ ਗੁਪਤਾ ਹਾਜ਼ਰ ਸਨ।
ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਚਾਰ-ਵਟਾਂਦਰਾ
NEXT STORY