ਮੋਗਾ (ਗੋਪੀ,ਬੀ,ਐੱਨ.448/1)-ਸੰਸਥਾ ਵੇਵਜ਼ ਓਵਰਸੀਜ਼ ਦੇ ਡਾਇਰੈਕਟਰ ਗੌਰਵ ਗੁਪਤਾ ਨੇ ਦੱਸਿਆ ਕਿ ਆਈਲੈਟਸ ਦੀ ਹੋਈ ਪ੍ਰੀਖਿਆ ਤਹਿਤ ਹਰਦੀਪ ਕੁਮਾਰ ਤੇ ਰੰਜਨਾ ਸੀਂਹ ਵਾਸੀ ਟੀਚਰ ਕਾਲੋਨੀ ਮੋਗਾ ਦੀ ਬੇਟੀ ਸੇਜਲ ਸੀਂਹ ਨੇ ਜਿੱਥੇ ਲਿਸਨਿੰਗ ’ਚੋਂ 9.0 ਬੈਂਡ ਹਾਸਲ ਕਰ ਕੇ ਇਕ ਮਿਸਾਲ ਕਾਇਮ ਕੀਤੀ ਹੈ, ਉੱਥੇ ਹੀ ਉਸ ਨੇ ਰੀਡਿੰਗ ’ਚੋਂ 7.5, ਸਪੀਕਿੰਗ ’ਚੋਂ 6.5, ਰਾਈਟਿੰਗ ’ਚੋਂ 6.5 ਅਤੇ ਓਵਰਆਲ 7.5 ਬੈਂਡ ਹਾਸਲ ਕਰ ਕੇ ਸੰਸਥਾ ਦਾ ਨਾਂ ਰੌਸ਼ਨ ਕੀਤਾ। ਉਨ੍ਹਾਂ ਅੱਜ ਸੇਜਲ ਸੀਂਹ ਨੂੰ ਸਰਟੀਫਿਕੇਟ ਸੌਂਪਦਿਆਂ ਦੂਸਰੇ ਵਿਦਿਆਰਥੀਆਂ ਨੂੰ ਵੀ ਉਸ ਤੋਂ ਪ੍ਰੇਰਨਾ ਲੈ ਕੇ ਸਖਤ ਮਿਹਨਤ ਕਰਨ ਦੀ ਅਪੀਲ ਕੀਤੀ। ਇਸ ਮੌਕੇ ਸੰਸਥਾ ਦਾ ਸਮੁੱਚਾ ਸਟਾਫ ਹਾਜ਼ਰ ਸੀ।
ਸਿਹਤ ਸੰਸਥਾਵਾਂ ਦੇ ਨਿੱਜੀਕਰਨ ਦੇ ਫੈਸਲੇ ਖਿਲਾਫ ਧਰਨਾ
NEXT STORY