ਮੋਗਾ (ਰਾਕੇਸ਼, ਬੀ.ਐਨ.473/1)- ਟਚਸਕਾਈ ਇੰਸਟੀਚਿਊਟ ਆਫ ਇੰਗਲਿਸ਼ ਦੀ ਹੋਣਹਾਰ ਵਿਦਿਆਰਥਣ ਜਸ਼ਨਪ੍ਰੀਤ ਕੌਰ ਗਿੱਲ ਪੁੱਤਰੀ ਕੁਲਵੰਤ ਸਿੰਘ ਵਾਸੀ ਰੋਡੇ ਨੇ ਆਈਲੈਟਸ ਵਿਚੋਂ ਓਵਰਆਲ 6.5 ਬੈਂਡ ਹਾਸਿਲ ਕਰ ਕੇ ਸੰਸਥਾ ਅਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ। ਸੰਸਥਾ ਦੇ ਡਾਇਰੈਕਟਰ ਸੰਦੀਪ ਮਹਿਤਾ ਅਤੇ ਹੈੱਡ ਪੰਕਜ ਗੁਪਤਾ ਨੇ ਦੱਸਿਆ ਕਿ ਮਿਹਨਤੀ ਸਟਾਫ ਦੀ ਗਾਈਡੈਂਸ ਤੇ ਆਪਣੀ ਮਿਹਨਤ ਸਦਕਾ ਵਿਦਿਆਰਥਣ 6.5 ਬੈਂਡ ਹਾਸਿਲ ਕਰਨ ਵਿਚ ਕਾਮਯਾਬ ਹੋ ਪਾਈ ਹੈ। ਉਨ੍ਹਾਂ ਕਿਹਾ ਕਿ ਸੰਸਥਾ ਦੁਆਰਾ ਦਿੱਤਾ ਜਾ ਰਿਹਾ ਅਪ ਟੂ ਡੇਟ ਮਟੀਰੀਅਲ ਅਤੇ 7 ਬੈਂਡ ਹਾਸਲ ਤਜਰਬੇਕਾਰ ਅਧਿਆਪਕਾਂ ਦੀ ਦੇਖ-ਰੇਖ ਵਿਦਿਆਰਥੀਆਂ ਨੂੰ ਸੰਪੂਰਨ ਰੂਪ ’ਚ ਵਿਦੇਸ਼ ਜਾਣ ਦੇ ਸੁਪਨੇ ਨੂੰ ਸਾਕਾਰ ਕਰ ਰਹੀ ਹੈ। ਇਸ ਤੋਂ ਬਾਅਦ ਵਿਦਿਆਰਥਣ ਦਾ ਸਰਟੀਫਿਕੇਟ ਹਾਸਲ ਕਰਨ ਆਏ ਆਡ਼੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਸਿੰਘ ਰਾਜੇਆਣਾ ਨੇ ਕਿਹਾ ਕਿ ਅਜਿਹੀਆਂ ਸੰਸਥਾਵਾਂ ਅਸਲ ਵਿਚ ਵਿਦਿਆਰਥੀਆਂ ਦੇ ਭਵਿੱਖ ਨੂੰ ਬਣਾਉਂਦੀਆਂ ਹਨ। ਇਸ ਤੋਂ ਬਾਅਦ ਵਿਦਿਆਰਥਣ ਦਾ ਸਰਟੀਫਿਕੇਟ ਸੰਦੀਪ ਮਹਿਤਾ ਅਤੇ ਪੰਕਜ ਗੁਪਤਾ ਦੁਆਰਾ ਉਨ੍ਹਾਂ ਨੂੰ ਸੌਂਪਿਆ ਗਿਆ।
ਆਕਲੈਂਡ ਸਕੂਲ ਦੇ ਵਿਦਿਆਰਥੀ ਨੇ ਆਈਲੈੱਟਸ ਲਿਸਨਿੰਗ ’ਚੋਂ ਕੀਤੇ 9 ਬੈਂਡ ਹਾਸਲ
NEXT STORY