ਮੋਗਾ (ਰਾਕੇਸ਼)-ਸਮਾਲਸਰ ਸਮਾਜ ਸੇਵਾ ਸੰਮਤੀ ਵਲੋਂ ਸੰਤ ਬਾਬਾ ਕੋਲਦਾਸ ਦੀ ਯਾਦ ’ਚ 19 ਵਾਂ ਖੂਨਦਾਨ ਕੈਪ ਆਸਾ ਪੱਤੀ ਧਰਮਸ਼ਾਲਾ ਸਮਾਲਸਰ ਵਿਖੇ ਲਗਾਇਆ ਗਿਆ। ਇਸ ਦਾ ਉਦਘਾਟਨ ਨਾਇਬ ਤਹਿਸੀਲਦਾਰ ਗੁਰਮੀਤ ਸਿੰਘ ਸਹੋਤਾ ਨੇ ਕੀਤਾ ਤੇ ਉਨਾਂ ਨੇ ਇਸ ਮਹਾਨ ਕਾਰਜ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਖੂਨ ਦਾਨ ਦੀ ਸੇਵਾ ਲੋਡ਼ਵੰਦਾਂ ਦੀ ਜ਼ਿਦਗੀ ਲਈ ਅਹਿਮ ਰਖਦੀ ਹੈ ਜਿਸ ਨਾਲ ਲੋਡ਼ਵੰਦ ਮਰੀਜ਼ ਨੂੰ ਜ਼ਿਦਗੀ ਜਿਉਣ ਲਈ ਇਕ ਨਵਾਂ ਸਹਾਰਾ ਮਿਲ ਜਾਂਦਾ ਹੈ। ਜਿਸ ਤਰਾਂ ਇਸ ਸੰਸਥਾਂ ਨੇ ਕੈਂਪ ਲਾ ਕੇ ਆਪਣੀ ਵੱਡੀ ਸੇਵਾ ਨਿਭਾਈ ਹੈ, ਉਸ ਤਰਾਂ ਹਰ ਪਿੰਡ ਨੂੰ ਇਹੋ ਜਿਹੇ ਕੈਂਪ ਲਗਾਉਣੇ ਚਾਹੀਦੇ ਹਨ ਅਤੇ ਲੋਕਾਂ ਨੂੰ ਬੇਝਿਜਕ ਹੋ ਕੇ ਖੂਨਦਾਨ ਕਰਨਾ ਚਾਹੀਦਾ ਹੈ ਜਿਸ ਨਾਲ ਕਈ ਕੀਮਤੀ ਜਾਨਾਂ ਨੂੰ ਖੂਨਦਾਨ ਕਰਕੇ ਬਚਾਇਆ ਜਾ ਸਕਦਾ ਹੈ। ਜਿਉਂਦੇ ਖੂਨਦਾਨ ਕਰਨਾ ਹੀ ਸਾਡੀ ਤੰਦਰੁਸਤੀ ਦਾ ਰਾਜ ਹੈ । ਇਸ ਮੌਕੇ ਵਿਸ਼ੇਸ਼ ਟੀਮ ਵਲੋਂ ਨੌਜਵਾਨਾਂ ਦਾ ਖੂਨ ਲਿਆ ਗਿਆ ਤੇ ਡਾ. ਅਰਜਨ ਸਿੰਘ ਪੀ. ਐੱਚ. ਸੀ. ਠੱਠੀ ਭਾਈ ਹਾਜ਼ਰ ਸਨ। ਇਸ ਸਮੇਂ ਸਮਾਲਸਰ ਦੀਆਂ ਸਮੂਹ ਗ੍ਰਾਮ ਪੰਚਾਇਤਾਂ ਦੇ ਸਰਪੰਚ ਹਾਜ਼ਰ ਸਨ । ਸੰਮਤੀ ਵਲੋਂ ਮੁੱਖ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ ।
ਹਰਿਆਣਾ ਤੋਂ ਸ਼ਰਾਬ ਲੈ ਕੇ ਆ ਰਹੀ ਸਮਗਲਰਾਂ ਦੀ ਗੱਡੀ ਪਲਟੀ, ਇਕ ਦੀ ਮੌਤ
NEXT STORY