ਮੋਗਾ (ਬਾਵਾ/ਜਗਸੀਰ)-ਨਾਡਿਆਡ (ਗੁਜਰਾਤ) ਵਿਖੇ ਆਯੋਜਿਤ ਅੰਡਰ 19 ਨੈਸ਼ਨਲ ਗੇਮਜ਼ ’ਚ ਰਾਇਲ ਕੌਨਵੈਂਟ ਸਕੂਲ ਮੰਡੀ ਨਿਹਾਲ ਸਿੰਘ ਵਾਲਾ ਦੀ ਹੋਣਹਾਰ ਖਿਡਾਰਨ ਨੇ ਆਪਣੀ ਤਾਕਤ ਦਾ ਲੋਹਾ ਮਨਾਉਦਿਆਂ ਸੋਨ ਤਮਗਾ ਹਾਸਲ ਕੀਤਾ ਹੈ। ਇਸ ਖਿਡਾਰਨ ਨੇ ਜੈਵਲਿਨ ਥ੍ਰੋ ’ਚ ਸਾਰੇ ਸੂਬਿਆਂ ਦੇ ਖਿਡਾਰੀਆਂ ਨੂੰ ਪਛਾਡ਼ਦਿਆਂ ਜਿੱਥੇ ਇਤਿਹਾਸ ਰਚਿਆ ਉੱਥੇ ਆਪਣੇ ਸੂਬੇ ਤੇ ਸਕੂਲ ਦਾ ਨਾਮ ਇਤਿਹਾਸ ਦੇ ਸੁਨਿਹਰੀ ਪੰਨਿਆ ਵਿੱਚ ਅੰਕਿਤ ਕੀਤਾ। ਜ਼ਿਕਰਯੋਗ ਹੈ ਕਿ ਇਹ ਖਿਡਾਰਨ ਸਕੂਲ ਦੇ ਨਾਲ-ਨਾਲ ਸਬ ਸੈਂਟਰ ਬਿਲਾਸਪੁਰ ’ਚ ਪੰਜਾਬ ਸਰਕਾਰ ਦੇ ਕੋਚ ਜਗਵੀਰ ਸਿੰਘ ਤੋਂ ਵੀ ਸਿਖ਼ਲਾਈ ਲੈ ਰਹੀ ਹੈ। ਇਤਿਹਾਸ ਰਚ ਕੇ ਸਕੂਲ ਪਹੁੰਚੀ ਇਸ ਵਿਦਿਆਰਥਣ ਖਿਡਾਰਨ ਰੁਪਿੰਦਰ ਕੌਰ ਦਾ ਉਨਾਂ ਦੇ ਕੋਚ ਜਗਵੀਰ ਸਿੰਘ ਤੇ ਡੀ.ਪੀ. ਮੈਡਮ ਅਮਨਦੀਪ ਕੌਰ ਨੂੰ ਦਾ ਸਕੂਲ ਕਮੇਟੀ ਦੇ ਪ੍ਰ੍ਰਧਾਨ ਗੁਰਦੀਪ ਸਿੰਘ ਵਾਲੀਆ, ਮੈਨੇਜਰ ਮੈਡਮ ਸੋਨਿਕਾ ਵਾਲੀਆ ਅਤੇ ਪ੍ਰਿੰਸੀਪਲ ਮੈਡਮ ਰੀਮਾ ਗਰੋਵਰ ਨੇ ਸ਼ਾਨਦਾਰ ਸਵਾਗਤ ਕਰਦਿਆਂ ਉਨ੍ਹਾਂ ਦਾ ਸਨਮਾਨ ਕੀਤਾ। ਉਨਾਂ ਕਿਹਾ ਕਿ ਇਸ ਖਿਡਾਰਨ ਨੇ ਸਕੂਲ, ਜ਼ਿਲੇ ਅਤੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੈ ਜਿਸ ਲਈ ਇਹ ਵਧਾਈ ਦੀ ਪਾਤਰ ਹੈ। ਉਨ੍ਹਾਂ ਕਿਹਾ ਕਿ ਭਵਿੱਖ ਵਿਚ ਵੀ ਇਸ ਤੋਂ ਭਾਰੀ ਉਮੀਦਾਂ ਹਨ।
ਸਮਾਲਸਰ ਸੇਵਾ ਸੰਮਤੀ ਨੇ ਖੂਨਦਾਨ ਕੈਂਪ ਲਗਾਇਆ
NEXT STORY