ਮੋਗਾ (ਗਰੋਵਰ, ਸੰਜੀਵ, ਗਾਂਧੀ)-ਪੱਕੇ ਹੋਣ ਦੀ ਆਸ ਲਾਈ ਬੈਠੇ ਮੁਲਾਜ਼ਮਾਂ ਦੀਆਂ ਉਮੀਦਾਂ ’ਤੇ ਉਸ ਸਮੇਂ ਪਾਣੀ ਫਿਰ ਗਿਆ, ਜਦੋਂ ਬਜਟ ਸੈਸ਼ਨ ਖਤਮ ਹੋਣ ’ਤੇ ਵੀ ਉਨ੍ਹਾਂ ਨੂੰ ਪੱਕੇ ਕਰਨ ਲਈ ਕੋਈ ਐਲਾਨ ਨਾ ਕੀਤਾ ਗਿਆ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਚਰਨਜੀਤਪਾਲ ਮਾਲਡ਼ਾ ਸੂਬਾ ਪ੍ਰੈੱਸ ਸਕੱਤਰ ਨਸ਼ਾ ਛੁਡਾਊ ਅਤੇ ਮੁਡ਼ ਵਸੇਬਾ ਯੂਨੀਅਨ ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕੈਪਟਨ ਅਮਰਿੰਦਰ ਸਿੰਘ ਨੇ ਕੁਝ ਸਮਾਂ ਪਹਿਲਾਂ ਐਲਾਨ ਕੀਤਾ ਸੀ ਕਿ ਸਰਦ ਰੁੱਤ ਸੈਸ਼ਨ ’ਚ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇਗਾ ਪਰ ਬਜਟ ਸੈਸ਼ਨ ਤੋਂ ਬਾਅਦ ਇਹ ਸਾਫ ਹੋ ਗਿਆ ਕਿ ਕਾਂਗਰਸ ਕੱਚੇ ਮੁਲਾਜ਼ਮਾਂ ਨੂੰ ਧੋਖੇ ’ਚ ਰੱਖ ਕੇ ਆਪਣੇ ਵਾਅਦੇ ਤੋਂ ਮੁੱਕਰ ਰਹੀ ਹੈ। ਮੁੱਖ ਮੰਤਰੀ ਨੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਦੀ ਪ੍ਰਧਾਨਗੀ ਹੇਠ ਇਕ ਤਿੰਨ ਮੰਤਰੀਆਂ ਦੀ ਕਮੇਟੀ ਮੁਲਾਜ਼ਮਾਂ ਨੂੰ ਪੱਕੇ ਕਰਨ ਲਈ ਬਣਾਈ ਹੈ ਪਰ ਜੇਕਰ ਕਮੇਟੀ ਸੱਚੇ ਦਿਲੋਂ ਮੁਲਾਜ਼ਮਾਂ ਨੂੰ ਪੱਕਾ ਕਰਨਾ ਚਾਹੁੰਦੀ ਹੈ ਤਾਂ ਉਨ੍ਹਾਂ ਨਾਲ ਗੱਲ ਕਰ ਕੇ ਉਨ੍ਹਾਂ ਦਾ ਪੱਖ ਕਿਉਂ ਨਹੀਂ ਲਿਆ ਜਾ ਰਿਹਾ, ਇਹ ਸਿਰਫ ਸਿਆਸੀ ਰੋਟੀਆਂ ਸੇਕੀਆਂ ਜਾ ਰਹੀਆਂ ਹਨ, ਜਿਸ ਕਾਰਨ ਅਸੀਂ ਸਰਕਾਰ ਦੀਆਂ ਝੂਠੀਆਂ ਉਮੀਦਾ ਤੋਂ ਦੁਖੀ ਹੋ ਕੇ ਲੰਬਾ ਸਮਾਂ ਸਰਕਾਰ ਦਾ ਇੰਤਜ਼ਾਰ ਕਰ ਕੇ ਹੁਣ ਸਖਤੀ ਕਰਦੇ ਹੋਏ ਆਪਣਾ ਅਗਲਾ ਕਦਮ ਰੱਖ ਰਹੇ ਹਾਂ, ਜਿਸ ਦੇ ਤਹਿਤ ਅਸੀਂ 21 ਫਰਵਰੀ ਨੂੰ ਵਿਧਾਨ ਸਭਾ ਦੇ ਬਾਹਰ ਰੋਸ ਮੁਜ਼ਾਹਰਾ ਕਰ ਕੇ ਪੰਜਾਬ ਦੀਆਂ ਬਾਕੀ ਜਥੇਬੰਦੀਆਂ ਨਾਲ ਵਿਧਾਨ ਸਭਾ ਤੋਂ ਮਰਨ ਦੀ ਇਜਾਜ਼ਤ ਮੰਗਾਂਗੇ। ਉਨ੍ਹਾਂ ਨੇ ਕਿਹਾ ਕਿ ਜੇਕਰ ਇਸ ਦੌਰਾਨ ਸਾਨੂੰ ਕਿਸੇ ਕਿਸਮ ਦਾ ਕੋਈ ਨੁਕਸਾਨ ਹੁੰਦਾ ਹੈ ਤਾਂ ਉਸ ਦੀ ਜ਼ਿੰਮੇਵਾਰ ਵੀ ਸਰਕਾਰ ਹੋਵੇਗੀ।
ਭਾਜਪਾ ਵੱਲੋਂ ‘ਭਾਰਤ ਦੇ ਮਨ ਦੀ ਬਾਤ ਮੋਦੀ ਦੇ ਨਾਲ’ ਮੁਹਿੰਮ ਸ਼ੁਰੂ
NEXT STORY