ਮੋਗਾ (ਚਟਾਨੀ)- ਮੁੱਦਕੀ ਰੋਡ ’ਤੇ ਸਥਿਤ ਤਹਿਸੀਲ ਕੰਪਲੈਕਸ ’ਚ ਤਹਿਸੀਲ ਕੰਪਲੈਕਸ ਵੈੱਲਫੇਅਰ ਐਸੋਸੀਏਸ਼ਨ ਵੱਲੋਂ ਸਾਲਾਨਾ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਪਿਛਲੇ ਦਿਨੀਂ ਸ਼ੁਰੂ ਕਰਵਾਏ ਗਏ ਸਨ, ਜਿਸ ਦੇ ਅੱਜ ਗ੍ਰੰਥੀ ਸਿੰਘਾਂ ਵੱਲੋਂ ਅਰਦਾਸ ਕਰਨ ਉਪਰੰਤ ਭੋਗ ਪਾਏ ਗਏ। ਇਸ ਸਮਾਗਮ ’ਚ ਵਿਸ਼ੇਸ਼ ਤੌਰ ’ਤੇ ਪੁੱਜੇ ਕੀਰਤਨੀ ਜਥੇ ਭਾਈ ਰਸ਼ਪਾਲ ਸਿੰਘ ਲੱਲੇ ਵਾਲਿਆਂ ਵੱਲੋਂ ਕੀਰਤਨ ਕਰ ਕੇ ਸੰਗਤ ਨੂੰ ਗੁਰੂ ਘਰ ਨਾਲ ਜੋਡ਼ਿਆ ਗਿਆ। ਉਨ੍ਹਾਂ ਸੰਗਤਾਂ ਨੂੰ ਗੁਰੂਆਂ ਵੱਲੋਂ ਦਰਸਾਏ ਹੋਏ ਮਾਰਗ ’ਤੇ ਚੱਲ ਜੀਵਨ ਬਤੀਤ ਕਰਨ ਲਈ ਪ੍ਇਸ ਸਮਾਗਮ ’ਚ ਐੱਸ.ਡੀ.ਐੱਮ. ਮੈਡਮ ਸਵਰਨਜੀਤ ਕੌਰ, ਤਹਿਸੀਲਦਾਰ ਲਕਸ਼ੈ ਗਰਗ, ਐਸੋਸੀਏਸ਼ਨ ਦੇ ਪ੍ਰਧਾਨ ਅਵਤਾਰ ਸਿੰਘ ਅਤੇ ਭਾਈ ਗੁਰਦੀਪ ਸਿੰਘ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਉਕਤ ਪੁੱਜੀਆਂ ਸ਼ਖਸੀਅਤਾਂ ਨੇ ਧਾਰਮਕ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਮਾਰਗ ’ਤੇ ਚੱਲ ਕੇ ਆਪਸੀ ਭੇਦ-ਭਾਵ ਭੁਲਾ ਕੇ ਭਾਈਚਾਰਕ ਸਾਂਝ ਨੂੰ ਬਰਕਰਾਰ ਰੱਖ ਕੇ ਸਮਾਜ ਵਿਚ ਫੈਲੀਆਂ ਕੁਰੀਤੀਆਂ ਦਾ ਖਾਤਮਾ ਕਰਨਾ ਚਾਹੀਦਾ ਹੈ। ਇਸ ਮੌਕੇ ਸੇਵਾਦਾਰਾਂ ਵੱਲੋਂ ਗੁਰੂ ਕਾ ਲੰਗਰ ਸੰਗਤਾਂ ਨੂੰ ਅਤੁੱਟ ਵਰਤਾਇਆ ਗਿਆ। ਇਸ ਸਮੇਂ ਵਿਸ਼ੇੇਸ਼ ਤੌਰ ’ਤੇ ਪੁੱਜੀਆਂ ਸ਼ਖਸੀਅਤਾਂ ਦਾ ਪ੍ਰਬੰਧਕਾਂ ਵੱਲੋਂ ਸਨਮਾਨ ਕੀਤਾ ਗਿਆ। ਇਸ ਮੌਕੇ ਨਾਇਬ ਤਹਿਸੀਲਦਾਰ ਗੁਰਮੀਤ ਸਿੰਘ ਸਹੋਤਾ, ਐਡਵੋਕੇਟ ਸੁਜਾਨ ਸਿੰਘ ਬਰਾਡ਼, ਐਡਵੋਕੇਟ ਸੁਰੇਸ਼ ਗੋਇਲ, ਸੰਦੀਪ ਕੁਮਾਰ ਰਿੰਕੂ, ਦਵਿੰਦਰ ਸਿੰਘ ਰੱਖਡ਼ਾ, ਕੁਲਵੰਤ ਸਿੰਘ ਰੱਖਰਾ, ਮੁਨੀਸ਼ ਕੁਮਾਰ, ਰੌਣਕ ਸਿੰਘ, ਸੁਖਦੀਪ ਸਿੰਘ ਬਰਾਡ਼, ਜਸਵਿੰਦਰ ਸਿੰਘ ਖੋਖਰ, ਹਰੀ ਨਰੈਣ ਗੋਇਲ, ਸੂਬੇਦਾਰ ਗੁਰਦੇਵ ਸਿੰਘ, ਅਸ਼ਵਨੀ ਕੁਮਾਰ, ਅਜੇ ਕੁਮਾਰ, ਮਨਜੀਤ ਸਿੰਘ ਕਿੰਗਰਾ, ਜਗਸੀਰ ਪਾਲ ਬਾਂਸਲ, ਸਤਵੰਤ ਸਿੰਘ, ਸੁਖਮੰਦਰ ਸਿੰਘ, ਨਰਿੰਦਰਜੀਤ ਸਿੰਘ, ਵਿਨੋਦ ਕੁਮਾਰ, ਜੱਗੀ ਸੇਖਾ, ਸੀਨੀ. ਕਾਂਗਰਸੀ ਆਗੂ ਜੋਧਾ ਸਿੰਘ ਬਰਾਡ਼, ਹਰਬੰਸ ਸਿੰਘ ਪਟਵਾਰੀ, ਐਡਵੋਕੇਟ ਨਰ ਸਿੰਘ ਬਰਾਡ਼, ਬਲਜਿੰਦਰ ਸਿੰਘ ਗਾਂਧੀ, ਹਰਕੀਰਤ ਸਿੰਘ, ਪਰਮਜੀਤ ਸਿੰਘ ਨੱਥੂ ਵਾਲਾ, ਰਾਜਾ ਮਾਹਲਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਇਲਾਕੇ ਦੀ ਸੰਗਤ ਹਾਜ਼ਰ ਸੀ
‘ਮਾਈ ਭਾਗੋ ਸਕੀਮ’ ਤਹਿਤ ਵਿਦਿਆਰਥਣਾਂ ਨੂੰ ਵੰਡੇ ਸਾਈਕਲ
NEXT STORY