ਮੋਗਾ (ਰਾਕੇਸ਼, ਬੀ. ਐੱਨ. 225/3)-ਮੁੱਦਕੀ ਰੋਡ ’ਤੇ ਸਥਿਤ ਆਈਲੈੱਟਸ ਦੇ ਖੇਤਰ ਦੀ ਮੰਨੀ-ਪ੍ਰਮੰਨੀ ਸੰਸਥਾ ਟੱਚ ਸਕਾਈ ਇੰਸਟੀਚਿਊਟ ਆਫ ਇੰਗਲਿਸ਼ ਦੀ ਹੋਣਹਾਰ ਵਿਦਿਆਰਥਣ ਸੰਜਨਾ ਮਹਿਤਾ ਪੁੱਤਰੀ ਰਜੇਸ਼ ਵਾਸੀ ਰੌਂਤਾ ਨੇ ਆਈਲੈੱਟਸ ’ਚੋਂ 6 ਈਚ ਅਤੇ ਓਵਰਆਲ 6.5 ਬੈਂਡ ਹਾਸਲ ਕਰ ਕੇ ਸੰਸਥਾ ਅਤੇ ਆਪਣੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ ਹੈ। ਸੰਸਥਾ ਦੇ ਡਾਇਰੈਕਟਰ ਸੰਦੀਪ ਮਹਿਤਾ ਅਤੇ ਹੈੱਡ ਪੰਕਜ ਗੁਪਤਾ ਨੇ ਦੱਸਿਆ ਕਿ ਸੰਸਥਾ ਦੇ ਵਿਦਿਆਰਥੀ ਆਏ ਦਿਨ ਚੰਗੇ ਬੈਂਡ ਹਾਸਲ ਕਰ ਕੇ ਵਿਦੇਸ਼ ਜਾਣ ਦੇ ਸੁਪਨੇ ਸਾਕਾਰ ਕਰ ਰਹੇ ਹਨ। 1 ਅਪ੍ਰੈਲ ਤੋਂ 12ਵੀਂ ਦੀਆਂ ਪ੍ਰੀਖਿਆਵਾਂ ਤੋਂ ਬਾਅਦ ਆਈਲੈੱਟਸ ਦੇ ਬੈਚ ਸ਼ੁਰੂ ਹਨ । ਵਿਦਿਆਰਥਣ ਨੂੰ ਸਰਟੀਫਿਕੇਟ ਦੇ ਕੇ ਸਨਮਾਨਤ ਕੀਤਾ ਗਿਆ ।
ਐਂਜਲਸ ਇੰਟਰਨੈਸ਼ਨਲ ਨੇ ਲਵਾਇਆ ਆਸਟ੍ਰੇਲੀਆ ਦਾ ਸਟੱਡੀ ਵੀਜ਼ਾ
NEXT STORY