ਮੋਗਾ (ਹੀਰੋ)-ਆਮ ਆਦਮੀ ਪਾਰਟੀ ਦੀ ਉਪ ਵਿਰੋਧੀ ਧਿਰ ਨੇਤਾ ਅਤੇ ਵਿਧਾਨ ਸਭਾ ਹਲਕਾ ਜਗਰਾਓਂ ਤੋਂ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਨੇ ਕਿਹਾ ਕਿ ਜਿਸ ਦੇਸ਼ ਦਾ ਗਿਆਨ, ਕਿਸਾਨ ਅਤੇ ਨੌਜਵਾਨ ਕਮਜ਼ੋਰ ਹੋਵੇ, ਉਸ ਨੂੰ ਰੱਬ ਆਸਰੇ ਹੀ ਕਹਿ ਸਕਦੇ ਹਾਂ। ਇਕ ਪਾਸੇ ਗਿਆਨ ਦੀ ਗੱਲ ਕਰਦੇ ਹਾਂ ਤਾਂ ਸਕੂਲਾਂ ’ਚ ਸਾਡੇ ਬੱਚੇ ਸੇਫ ਨਹੀਂ, ਦੂਜੇ ਪਾਸੇ ਕਿਸਾਨ ਦੀ ਦਸ਼ਾ ਅਜਿਹੀ ਹੋ ਗਈ ਹੈ ਕਿ ਉਹ ਆਤਮ-ਹੱਤਿਆ ਕਰ ਰਿਹਾ ਹੈ ਅਤੇ ਤੀਸਰੀ ਗੱਲ ਨੌਜਵਾਨਾਂ ਦੀ ਉਹ ਨਸ਼ੇ ਦੀ ਲੱਤ ’ਚ ਗਲਤ ਹੋ ਚੱੁਕੇ ਹਨ। ਆਮ ਆਦਮੀ ਪਾਰਟੀ ਦੀ ਸੂਬਾ ਆਗੂ ਸਰਵਜੀਤ ਕੌਰ ਮਾਣੂੰਕੇ ਨੇ ਕਿਹਾ ਕਿ ਦੇਸ਼ ਨੂੰ ਆਜ਼ਾਦ ਹੋਇਆ ਭਾਵੇਂ 70 ਸਾਲ ਹੋ ਚੱੁਕੇ ਹਨ, ਪਰ ਚੋਣਾਂ ਤਾਂ ਉਸ ਸਮੇਂ ਤੋਂ ਹੀ ਆਉਂਦੀਆਂ ਅਤੇ ਚੱਲੀਆਂ ਜਾਂਦੀਆਂ ਹਨ ਪਰ ਹਰ ਚੋਣਾਂ ਸਮੇਂ ਵੱਖ-ਵੱਖ ਪਾਰਟੀਆਂ ਦੇ ਲੀਡਰਾਂ ਵਲੋਂ ਸਿੱਖਿਆ ਦੇ ਮਿਆਰ ਨੂੰ ਉੱਚਾ ਚੱੁਕਣ ਲਈ ਵੱਡੇ-ਵੱਡੇ ਵਾਅਦੇ ਕੀਤੇ ਜਾਂਦੇ ਹਨ, ਪਰ ਸੱਤਾ ’ਤੇ ਕਾਬਜ਼ ਹੁੰਦਿਆਂ ਹੀ ਸਭ ਵਾਅਦੇ ਵਿਸਾਰ ਜਾਂਦੇ ਹਨ। ਉਪ ਵਿਰੋਧੀ ਧਿਰ ਦੀ ਆਗੂ ਮਾਣੂੰਕੇ ਨੇ ਕਿਹਾ ਲੋਕਾਂ ਦੇ ਵੋਟ ਬੈਂਕ ਨੂੰ ਇਸਤੇਮਾਲ ਕਰਨ ਲਈ ਘਟੀਆ ਰਾਜਨੀਤੀ ਅਪਨਾਉਣ ਵਾਲੇ ਲੀਡਰਾਂ ਦੀਆਂ ਨਾਲਾਇਕੀਆਂ ਕਾਰਨ ਦੇਸ਼ ਆਜ਼ਾਦ ਹੋਣ ਤੋਂ ਬਾਅਦ ਵੀ ਸਿੱਖਿਆ ਪ੍ਰਤੀ ਸਿਸਟਮ ਨਹੀਂ ਸੁਧਰ ਸਕਿਆ। ਉਨ੍ਹਾਂ ਕਿਹਾ ਕਿ 2017 ਦੀਆਂ ਵਿਧਾਨ ਸਭਾ ਚੋਣਾਂ ’ਚ ਸਾਰੀਆਂ ਰਾਜਨੀਤਿਕ ਪਾਰਟੀਆਂ ਵਲੋਂ ਸਿੱਖਿਆ ਦੇ ਮਿਆਰ ਨੂੰ ਉੱਚਾ ਚੱੁਕਣ ਦਾ ਪੁਰਜ਼ੋਰ ਵਾਅਦਾ ਕੀਤਾ ਗਿਆ ਸੀ, ਪਰ ਲੋਕਾਂ ਨੇ ਕੈਪਟਨ ਦੀ ਅਗਵਾਈ ਵਾਲੀ ਸਰਕਾਰ ਤੇ ਸਿੱਖਿਆ ਪ੍ਰਤੀ ਕੀਤੇ ਵਾਅਦਿਆਂ ’ਤੇ ਯਕੀਨ ਕਰਦਿਆਂ ਪੰਜਾਬ ਵਾਸੀਆਂ ਨੇ ਕਾਂਗਰਸ ਨੂੰ ਪੰਜਾਬ ਦੀ ਵਾਂਗਡੋਰ ਸੌਂਪ ਦਿੱਤੀ, ਪਰ ਸਿੱਖਿਆ ਦੇ ਖੇਤਰ ’ਚ ਹਲਾਤ ਸੁਧਾਰਨ ਦੀ ਬਜਾਏ, ਹੋਰ ਖਰਾਬ ਹੋ ਗਏ ਅਤੇ ਹੋ ਰਹੇ ਹਨ।
ਤਿੰਨ ਸਾਲਾਂ ਤੋਂ ‘ਅਣਸੇਫ਼’ ਐਲਾਨੀ ਹੈ ਮੰਡੀਰਾਂ ਵਾਲਾ ਸਕੂਲ ਦੀ ਇਮਾਰਤ
NEXT STORY