ਮੋਗਾ (ਮੁਨੀਸ਼)-ਅੱਜ ਬਾਘਾਪੁਰਾਣਾ ਵਿਖੇ ਐੱਫ.ਸੀ.ਆਈ. ਤੇ ਫ਼ੂਡ ਅਲਾਈਡ ਵਰਕਰ ਯੂਨੀਅਨ ਦੀ ਆਲ ਪੰਜਾਬ ਦੀ ਮੀਟਿੰਗ ਹੋਈ, ਜਿਸ ਵਿਚ ਜਥੇਬੰਦੀ ਨਾਲ ਸਬੰਧਤ ਪੰਜਾਬ ਭਰ ਦੇ ਆਗੂਆਂ ਅਤੇ ਵਰਕਰਾਂ ਨੇ ਹਿੱਸਾ ਲਿਆ। ਇਸ ਮੌਕੇ ਪੰਜਾਬ ਸਰਕਾਰ ਵੱਲੋਂ ਜੋ ਲੇਬਰ ਪਾਲਿਸੀ ਕੱਢੀ ਗਈ ਹੈ, ਦੇ ਖਿਲਾਫ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਮਜ਼ਦੂਰਾਂ ਵੱਲੋਂ ਸਰਕਾਰ ਪਾਸੋਂ ਮੰਗੀ ਸਕਿਓਰਿਟੀ ਮਨੀ ਦਾ ਵੀ ਵਿਰੋਧ ਕੀਤਾ ਗਿਆ ਤੇ ਮੰਗ ਕੀਤੀ ਗਈ ਕਿ ਪਾਲਿਸੀ ਵਿਚ ਜਲਦ ਤੋਂ ਜਲਦ ਤਰੁੱਟੀਆਂ ਨੂੰ ਸਹੀ ਕੀਤਾ ਜਾਵੇ। ਇਹ ਮੀਟਿੰਗ ਪੰਜਾਬ ਦੇ ਵਾਈਸ ਪ੍ਰਧਾਨ ਬਖਤੌਰ ਸਿੰਘ ਦੀ ਅਗਵਾਈ ਵਿਚ ਕੀਤੀ ਗਈ ਤੇ ਸਟੇਜ ਸੈਕਟਰੀ ਦੀ ਜ਼ਿੰਮੇਵਾਰੀ ਹਨੀ ਵੱਲੋਂ ਨਿਭਾਈ ਗਈ। ਇਸ ਸਮੇਂ ਕਰਨੈਲ ਸਿੰਘ, ਪ੍ਰਕਾਸ਼ ਸਿੰਘ ਪਾਸ਼ਾ, ਸਵਰਨ ਸਿੰਘ ਬਿੱਟੂ ਤੇ ਪੰਜਾਬ ਭਰ ਤੋਂ ਵੱਖ-ਵੱਖ ਲੀਡਰਾਂ ਨੇ ਸ਼ਿਰਕਤ ਕੀਤੀ ।
ਐਕੋਨ ਅਕੈਡਮੀ ਦੇ ਪੰਜਵੀਂ ਤੋਂ ਬਾਰ੍ਹਵੀਂ ਤੱਕ ਦੇ ਬੱਚਿਆਂ ਨੂੰ ਹੁਣ ਤੱਕ ਦੀ ਸਭ ਤੋਂ ਵੱਡੀ ਸਕਾਲਰਸ਼ਿਪ : ਸੰਜੇ ਅਰੋਡ਼ਾ
NEXT STORY