ਮੋਗਾ (ਬਿੰਦਾ)-ਲਾਲਾ ਲਾਜਪਤ ਰਾਏ ਕਾਲਜ ਆਫ ਇੰਜੀਨੀਅਰਿੰਗ ਤੇ ਟੈਕਨਾਲੋਜੀ ਘੱਲ ਕਲਾਂ ਮੋਗਾ ਦੇ ਬੀ.ਟੈੱਕ ਤੇ ਬੀ.ਐੱਸ.ਸੀ. (ਆਈ.ਟੀ) ਤੇ ਬੀ.ਐੱਸ.ਸੀ. (ਐਗਰੀਕਲਚਰ) ਦੇ ਨਤੀਜੇ ਮਹਾਰਾਜਾ ਰਣਜੀਤ ਸਿੰਘ ਪੀ.ਟੀ.ਯੂ. ਬਠਿੰਡਾ ਵੱਲੋਂ ਐਲਾਨੇ ਗਏ। ਕਾਲਜ ਦੇ ਸਾਰੇ ਨਤੀਜੇ ਇਸ ਵਾਰ ਸ਼ਾਨਦਾਰ ਰਹੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਲਜ ਦੀ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਕੇ.ਕੇ.ਕੌਡ਼ਾ, ਮੈਨੇਜਮੈਂਟ ਮੈਂਬਰ ਡਾ. ਰਮੇਸ਼ ਬਾਂਸਲ, ਐਡਵੋਕੇਟ ਹੀਰਾ ਲਾਲ ਸ਼ਰਮਾ, ਮਨਿੰਦਰਪਾਲ ਸਿੰਘ ਗਿੱਲ, ਰਣਜੀਤ ਸਿੰਘ ਬਰਾਡ਼ ਨੇ ਦੱਸਿਆ ਕਿ ਬੀ.ਟੈੱਕ (ਆਈ.ਟੀ) ਦੇ ਪੰਜਵੇਂ ਸਮੈਸਟਰ ’ਚੋਂ ਸਾਹਿਲ ਅਤੇ ਗੌਰਵ ਨੇ 8.04 ਗਰੇਡ ਅੰਕ (ਸੀ.ਜੀ.ਪੀ.ਏ) ਹਾਸਲ ਕਰ ਕੇ ਕਾਲਜ ’ਚ ਟਾਪ ਕੀਤਾ, ਇਸੇ ਤਰ੍ਹਾਂ ਬੀ.ਟੈੱਕ (ਆਈ.ਟੀ) ਦੇ 7ਵੇਂ ਸਮੈਸਟਰ ’ਚੋਂ ਲਕਸ਼ਮੀ ਨੇ 76 ਫੀਸਦੀ ਤੇ ਬੀ.ਟੈੱਕ (ਕੰਪਿਊਟਰ) ਦੀ ਕਿਰਨਪ੍ਰੀਤ ਕੌਰ ਨੇ 7ਵੇਂ ਸਮੈਸਟਰ ’ਚੋਂ 88 ਫੀਸਦੀ ਅੰਕ, ਬੀ.ਟੈੱਕ (ਮਕੈਨੀਕਲ) ਦੇ ਲਵਪ੍ਰੀਤ ਸਿੰਘ ਨੇ 7ਵੇਂ ਸਮੈਸਟਰ ’ਚੋਂ 82 ਫੀਸਦੀ ਅੰਕ ਪ੍ਰਾਪਤ ਕੀਤੇ। ਇਸੇੇ ਤਰ੍ਹਾਂ ਬੀ.ਟੈੱਕ. (ਸਿਵਲ) ’ਚੋਂ ਸੁਬੋਧ ਖੁਸ਼ਵਾਹਾ ਨੇ 7ਵੇਂ ਸਮੈਸਟਰ ’ਚੋਂ 76 ਫੀਸਦੀ ਅੰਕ ਲੈ ਕੇ ਆਪਣੀ-ਆਪਣੀ ਜਮਾਤ ’ਚੋਂ ਪਹਿਲਾ ਸਥਾਨ ਹਾਸਲ ਕੀਤਾ। ਇਸ ਤਰ੍ਹਾਂ ਬੀ.ਟੈੱਕ (ਕੰਪਿਊਟਰ) ਦੇ ਪੰਜਵੇਂ ਸਮੈਸਟਰ ’ਚੋਂ ਹਿਮਾਂਸ਼ੂ ਨੇ 86 ਤੇ ਬੀ.ਟੈੱਕ (ਸਿਵਲ) ਦੇ ਅਮਿਤ ਕੁਮਾਰ ਨੇ ਪੰਜਵੇਂ ਸਮੈਸਟਰ ’ਚੋਂ 86 ਫੀਸਦੀ ਅੰਕ ਪ੍ਰਾਪਤ ਕੀਤੇ। ਇਸ ਤਰ੍ਹਾਂ ਬੀ.ਟੈੱਕ (ਮਕੈਨੀਕਲ) ਦੇ ਤੀਸਰੇ ਸਮੈਸਟਰ ’ਚੋਂ ਸਾਹਿਲ ਅੰਸਾਰੀ ਨੇ 84 ਫੀਸਦੀ, ਬੀ.ਟੈੱਕ (ਸਿਵਲ) ਦੀ ਵਿਦਿਆਰਥਣ ਮਨਜੀਤ ਕੌਰ ਨੇ ਤੀਸਰੇ ਸਮੈਸਟਰ ’ਚੋਂ 84 ਫੀਸਦੀ ਅੰਕ ਲੈ ਕੇ ਟਾਪ ਕੀਤਾ। ਬੀ.ਐੱਸ.ਸੀ. (ਆਈ.ਟੀ) ਦਾ ਨਤੀਜਾ ਵੀ ਸ਼ਾਨਦਾਰ ਰਿਹਾ । ਇਸ ਤਰ੍ਹਾਂ ਬੀ.ਐੱਸ.ਸੀ. (ਆਈ.ਟੀ) ਦੇ ਪੰਜਵੇਂ ਸਮੈਸਟਰ ਦੀ ਪ੍ਰਨੀਤ ਕੌਰ ਨੇ 9.21 ਸੀ.ਜੀ.ਪੀ.ਏ. ਗਰੇਡ ਪੁਆਇੰਟ, ਤੀਸਰੇ ਸਮੈਸਟਰ ਦੀ ਕਮਲਜੀਤ ਕੌਰ ਨੇ 8.95 ਸੀ.ਜੀ.ਪੀ.ਏ. ਲੈ ਕੇ ਤੇ ਪਹਿਲੇ ਸਮੈਸਟਰ ਦੀ ਪਰਮਜੀਤ ਕੌਰ ਨੇ 9.00 ਸੀ.ਜੀ.ਪੀ. ਲੈ ਕੇ ਆਪਣੀ-ਆਪਣੀ ਜਮਾਤ ਵਿਚ ਟਾਪ ਕੀਤਾ। ਇਸ ਮੌਕੇ ਇਨ੍ਹਾਂ ਵਿਦਿਆਰਥੀਆਂ ਨੂੰ ਕਾਲਜ ਦੀ ਸਮੁੱਚੀ ਮੈਨੇਜਮੈਂਟ ਵੱਲੋਂ ਵਧਾਈ ਦਿੱਤੀ ਗਈ। ਇਸ ਸਮੇਂ ਪ੍ਰਿੰਸੀਪਲ ਡਾ. ਗੁਰਪ੍ਰੀਤ ਸਿੰਘ ਸਿੱਧੂ, ਡਾਇਰੈਕਟਰ ਡਾ. ਏ.ਪੀ. ਮਹਿਤਾ, ਡੀਨ ਅਕਾਦਮਿਕ ਮੈਡਮ ਹਰਪ੍ਰੀਤ ਕੌਰ, ਹੈੱਡ ਆਫ ਸੁਪਰਡੈਂਟ ਗੁਰਸ਼ਰਨ ਚੀਮਾ, ਆਰਤੀ ਸੂਦ, ਕਿਰਨਦੀਪ ਕੌਰ, ਤਾਰਿਸ਼ ਮਿੱਤਲ ਆਦਿ ਹਾਜ਼ਰ ਸਨ।
ਇਲੈਕਟ੍ਰੋ ਹੋਮਿਓਪੈਥਿਕ ਡਾਕਟਰਜ਼ ਮੈਡੀਕਲ ਐਸੋਸੀਏਸ਼ਨ ਦੀ ਮੀਟਿੰਗ
NEXT STORY