ਮੋਗਾ (ਸੰਦੀਪ)-ਆਪਣੇ ਸਾਥੀਆਂ ਨਾਲ ਇਕ ਖਾਲੀ ਪਏ ਪਲਾਟ ’ਚ ਕ੍ਰਿਕਟ ਖੇਡਦੇ ਸਮੇਂ ਘਰ ’ਚ ਡਿੱਗੀ ਗੇਂਦ ਚੁੱਕਣ ਗਏ ਲਡ਼ਕੇ ਰਾਹੁਲ ਨੂੰ ਕੁਝ ਲੋਕਾਂ ਨੇ ਕੁੱਟ-ਮਾਰ ਕਰ ਕੇ ਜ਼ਖਮੀ ਕਰ ਦਿੱਤਾ, ਜਿਸ ਨੂੰ ਉਸ ਦੇ ਪਰਿਵਾਰ ਵਾਲਿਆਂ ਵੱਲੋਂ ਸਿਵਲ ਹਸਪਤਾਲ ’ਚ ਭਰਤੀ ਕਰਵਾਇਆ ਗਿਆ। ਸਿਵਲ ਹਸਪਤਾਲ ’ਚ ’ਚ ਜ਼ੇਰੇ ਇਲਾਜ ਰਾਹੁਲ ਪੁੁੱਤਰ ਖੁਸ਼ਰਾਮ ਨਿਵਾਸੀ ਗੁਰੂ ਰਾਮ ਦਾਸ ਨਗਰ ਬਹੋਨਾ ਚੌਕ ਨੇ ਦੱਸਿਆ ਕਿ ਉਹ ਆਪਣੇ ਸਾਥੀਆਂ ਸਮੇਤ ਖਾਲੀ ਪਏ ਪਲਾਟ ’ਚ ਕ੍ਰਿਕਟ ਖੇਡ ਰਿਹਾ ਸੀ ਤਾਂ ਗੇਂਦ ਨੇਡ਼ੇ ਸਥਿਤ ਇਕ ਘਰ ਵਿਚ ਜਾ ਡਿੱਗੀ। ਉਸ ਨੇ ਦੋਸ਼ ਲਾਇਆ ਕਿ ਜਦ ਉਹ ਗੇਂਦ ਵਾਪਸ ਲਿਆਉਣ ਲਈ ਉਕਤ ਘਰ ਦੇ ਨੇਡ਼ੇ ਪੁੱਜਾ ਤਾਂ ਘਰ ਦੇ ਬਾਹਰ ਖਡ਼੍ਹੇ ਕੁੱਝ ਲਡ਼ਕਿਆਂ ਨੇ ਕਥਿਤ ਤੌਰ ’ਤੇ ਕੁੱਟ-ਮਾਰ ਕਰ ਕੇ ਉਸ ਨੂੰ ਜ਼ਖਮੀ ਕਰ ਦਿੱਤਾ। ਘਟਨਾ ਦੀ ਸੂਚਨਾ ਸਬੰਧਤ ਥਾਣਾ ਪੁਲਸ ਨੂੰ ਦੇ ਦਿੱਤੀ ਗਈ ਹੈ।
ਜਲ ਸਪਲਾਈ ਤੇ ਸੈਨੀਟੇਸ਼ਨ ਇੰਪਲਾਈਜ਼ ਯੂਨੀਅਨ ਦੇ ਹਰਜੀਤ ਸਿੰਘ ਬਣੇ ਪ੍ਰਧਾਨ
NEXT STORY