ਜਲੰਧਰ (ਪੁਨੀਤ)- ਧਮਾਕਾਖੇਜ਼ ਸਮੱਗਰੀ ਦਾ ਬਰਾਮਦ ਕੀਤਾ ਜਾਣਾ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰਦਾ ਹੈ, ਕਿਉਂਕਿ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ 3 ਦਿਨਾਂ ਦੇ ਜਲੰਧਰ ਦੌਰੇ 'ਤੇ ਆਏ ਹਨ। ਕੀ ਅੱਤਵਾਦੀ ਸਰਗਰਮੀਆਂ 'ਚ ਸ਼ਾਮਲ ਉਕਤ ਵਿਅਕਤੀ ਭਾਗਵਤ ਦੇ ਕਾਫਲੇ ਨੂੰ ਨਿਸ਼ਾਨਾ ਬਣਾਉਣ ਦੀ ਸਾਜ਼ਿਸ਼ ਤਾਂ ਨਹੀਂ ਰਚ ਰਹੇ ਸਨ। ਇਨ੍ਹਾਂ ਸਾਰੇ ਸਵਾਲਾਂ ਨੂੰ ਲੈ ਕੇ ਚਰਚਾ ਦਾ ਬਾਜ਼ਾਰ ਗਰਮ ਹੈ। ਭਾਵੇਂ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਇਸ ਗੱਲ ਤੋਂ ਇਨਕਾਰ ਕੀਤਾ।
ਪੁਲਸ ਵੱਲੋਂ ਬੀਤੇ ਦਿਨ ਸ਼ਹਿਰ ਨੂੰ ਸੀਲ ਕਰਕੇ ਜਿਸ ਤਰ੍ਹਾਂ ਚੈਕਿੰਗ ਕੀਤੀ ਗਈ ਸੀ ਉਸ ਤੋਂ ਸਾਬਤ ਹੁੰਦਾ ਹੈ ਕਿ ਪੁਲਸ ਭਾਗਵਤ ਦੀ ਸੁਰੱਖਿਆ ਨੂੰ ਲੈ ਕੇ ਬੇਹੱਦ ਸੁਚੇਤ ਹੈ। ਇਸ ਸਿਲਸਿਲੇ 'ਚ ਬੀਤੇ ਦਿਨ ਸ਼ਹਿਰ ਵਿਚ ਲੱਗੇ ਵੱਖ-ਵੱਖ ਨਾਕਿਆਂ ਵਿਚ 400 ਦੇ ਕਰੀਬ ਚਲਾਨ ਕੀਤੇ ਗਏ। ਉਥੇ ਹੀ ਧਮਾਕਾਖੇਜ਼ ਸਮੱਗਰੀ ਮਿਲਣ ਤੋਂ ਬਾਅਦ ਪੁਲਸ ਹੋਰ ਵੀ ਅਲਰਟ ਹੋ ਚੁੱਕੀ ਹੈ। ਸ਼ਹਿਰ ਵਿਚ ਥਾਂ-ਥਾਂ ਨਾਕੇ ਲਾ ਕੇ ਜ਼ਬਰਦਸਤ ਚੈਕਿੰਗ ਮੁਹਿੰਮ ਚਲਾਈ ਗਈ। ਇਕ ਪਾਸੇ ਜਿੱਥੇ ਵਾਹਨਾਂ ਦੀ ਡਿਗਰੀ ਆਦਿ ਚੈੱਕ ਕੀਤੀ ਗਈ ਉਥੇ ਪੁਲਸ ਵੱਲੋਂ ਗੱਡੀ 'ਚ ਬੈਠੇ ਕਈ ਲੋਕਾਂ ਦੇ ਆਈ ਡੀ ਪਰੂਫ ਵੀ ਚੈੱਕ ਕੀਤੇ ਗਏ। ਸੂਰਯਾ ਐਨਕਲੇਵ 'ਚ ਜਿੱਥੇ
ਆਰ. ਐੱਸ. ਐੱਸ. ਮੁਖੀ ਰੁਕੇ ਹੋਏ ਹਨ ਉਥੇ ਪੁਲਸ ਵੱਲੋਂ ਤੰਬੂ ਲਾ ਕੇ ਡੇਰਾ ਲਾਇਆ ਗਿਆ ਹੈ। ਉਥੇ ਪੁਲਸ ਵੱਲੋਂ ਅੱਜ ਉਨ੍ਹਾਂ ਦੀ ਸੁਰੱਖਿਆ ਹੋਰ ਵਧਾ ਦਿੱਤੀ ਗਈ ਹੈ। ਸੂਰਯਾ ਐਨਕਲੇਵ, ਗੁਰੂ ਗੋਬਿੰਦ ਸਿੰਘ ਐਵੇਨਿਊ ਸਣੇ ਨੇੜੇ-ਤੇੜੇ ਦੇ ਇਲਾਕਿਆਂ 'ਚ ਨਾਕੇ ਲਾਏ ਗਏ ਹਨ। ਚੱਪੇ-ਚੱਪੇ 'ਤੇ ਪੁਲਸ ਤਾਇਨਾਤ ਹੈ। ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੋਹਨ ਭਾਗਵਤ ਦੀ ਸੁਰੱਖਿਆ ਵਿਚ ਕਿਸੇ ਤਰ੍ਹਾਂ ਦੀ ਕੋਤਾਹੀ ਨਹੀਂ ਹੋਣ ਦਿੱਤੀ ਜਾਵੇਗੀ। ਸੀਨੀਅਰ ਅਧਿਕਾਰੀਆਂ ਵਲੋਂ ਖੁਦ ਮੌਕੇ 'ਤੇ ਜਾ ਕੇ ਕਰਮਚਾਰੀਆਂ ਨੂੰ ਹਦਾਇਤਾਂ ਦੇ ਕੇ ਸਖਤੀ ਵਰਤਣ ਲਈ ਕਿਹਾ ਜਾ ਰਿਹਾ ਹੈ। ਉਥੇ ਅਕਸ਼ਰ ਧਾਮ 'ਚ ਜਾਣ ਵਾਲੇ ਮੁਸਾਫਰਾਂ ਦੀਆਂ ਗੱਡੀਆਂ ਚੈੱਕ ਕੀਤੀਆਂ ਜਾ ਰਹੀਆਂ ਹਨ।
'ਬਰਗਾੜੀ ਮੋਰਚੇ' ਦੇ ਇਕੱਠ ਤੋਂ ਘਬਰਾਈ ਕੈਪਟਨ ਸਰਕਾਰ, ਕੀਤੀ ਮੀਟਿੰਗ
NEXT STORY