ਸ਼ੁਤਰਾਣਾ(ਅਡਵਾਨੀ)-ਦੋ ਦਿਨਾਂ ਤੋਂ 9 ਮਹੀਨਿਆਂ ਦੇ ਮਾਸੂਮ ਬੱਚੇ ਦੇ ਕਤਲ ਦੀ ਗੁੱਥੀ ਪਾਤਡ਼ਾਂ ਪੁਲਸ ਨੇ ਸੁਲਝਾ ਲਈ ਹੈ। ਮਾਮਲੇ ਵਿਚ ਦੂਜੇ ਪਤੀ ਦੇ ਪਿਆਰ ’ਚ ਅੰਨ੍ਹੀ ਹੋਈ ਮਾਂ ਨੇ ਮਾਸੂਮ ਬੱਚੇ ਨੂੰ ਮਾਰ ਕੇ ਭਾਖਡ਼ਾ ਨਹਿਰ ’ਚ ਸੁੱਟਣ ਦਾ ਜੁਰਮ ਕਬੂਲ ਕਰ ਲਿਆ ਹੈ। ਪੁਲਸ ਨੇ ਬੱਚੇ ਦੇ ਮਤਰੇਏ ਪਿਤਾ ਹਰਵਿੰਦਰ ਸਿੰਘ ਉਰਫ ਭਿੰਦਾ ਪੁੱਤਰ ਲੱਖਾ ਸਿੰਘ ਤੇ ਉਸ ਦੀ ਪਤਨੀ ਮਨੀਸ਼ ਉਰਫ ਸੀਮਾ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਉਕਤ ਮਾਮਲੇ ਸਬੰਧੀ ਥਾਣਾ ਸਦਰ ਦੇ ਐੈੱਸ. ਐੈੱਚ. ਓ. ਰਣਬੀਰ ਸਿੰਘ ਤੇ ਸਿਟੀ ਇੰਚਾਰਜ ਦਲਜੀਤ ਸਿੰਘ ਨੇ ਦੱਸਿਆ ਕਿ ਹਰਵਿੰਦਰ ਸਿੰਘ ਉਰਫ ਭਿੰਦਾ ਡਰਾਈਵਰੀ ਕਰਦਾ ਹੈ। ਉਸ ਨੇ ਪਿੰਡ ਦੀ ਮਨੀਸ਼ ਰਾਣੀ ਉਰਫ ਸੀਮਾ ਜਿਸ ਦਾ ਇਕ 9 ਮਹੀਨਿਅਾਂ ਦਾ ਲਡ਼ਕਾ ਸੀ, ਉਸ ਨੂੰ ਆਪਣੇ ਪ੍ਰੇਮ ਜਾਲ ਵਿਚ ਫਸਾ ਕੇ ਵਿਆਹ ਕਰਵਾ ਲਿਆ। ਬੀਤੇ ਦਿਨਾਂ ਤੋਂ ਬੱਚਾ ਗਾਇਬ ਸੀ। ਇਸ ਸਬੰਧੀ ਸਿਟੀ ਇੰਚਾਰਜ ਦਲਜੀਤ ਸਿੰਘ ਕੋਲ ਦਰਖਾਸਤ ਦਿੱਤੀ ਸੀ। ਪੁਲਸ ਨੇ ਉਕਤ ਪਤੀ-ਪਤਨੀ ਨੂੰ ਪੁਰਾਣੇ ਬੱਸ ਸਟੈਂਡ ਤੋਂ ਗ੍ਰਿਫਤਾਰ ਕਰ ਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਬੱਚੇ ਨੂੰ ਮਾਰ ਕੇ ਭਾਖੜਾ ਨਹਿਰ ਵਿਚ ਸੁੱਟਣ ਦਾ ਆਪਣਾ ਜੁਰਮ ਕਬੂਲ ਕਰ ਲਿਆ ਹੈ। ਪੁਲਸ ਨੇ ਉਨ੍ਹਾਂ ਖਿਲਾਫ ਮੁਕੱਦਮਾ ਨੰਬਰ 163 ਧਾਰਾ 302, 201, 34 ਆਈ. ਪੀ. ਸੀ. ਤਹਿਤ ਮਾਮਲਾ ਦਰਜ ਕੀਤਾ ਹੈ। ਉਨ੍ਹਾਂ ਦਾ ਰਿਮਾਂਡ ਲਿਆ ਗਿਆ ਹੈ।
ਕੁੱਟ-ਮਾਰ ਦੇ ਦੋਸ਼ ’ਚ ਅੌਰਤ ਸਮੇਤ ਸੱਤ ਖਿਲਾਫ ਮਾਮਲਾ ਦਰਜ
NEXT STORY