ਪਤਾਯਾ - ਥਾਈਲੈਂਡ 'ਚ ਵੀਜ਼ਾ ਖਤਮ ਹੋ ਜਾਣ ਦੀ ਮਿਆਦ ਤੋਂ ਬਾਅਦ ਰਹਿ ਰਹੇ ਵਿਦੇਸ਼ੀ ਨਾਗਰਿਕਾਂ ਦੀ ਫੜੋ-ਫੜੀ ਜ਼ੋਰਾਂ 'ਤੇ ਚੱਲ ਰਹੀ ਹੈ। ਇਸੇ ਦੇ ਤਹਿਤ ਬੀਤੇ ਸਾਲ ਅਕਤੂਬਰ 'ਚ ਐਕਸ-ਰੇ ਆਊਟ ਲਾਅ ਫਾਰਨਰ ਦੇ ਨਾਂ ਨਾਲ ਇਕ ਮੁਹਿੰਮ ਚਲਾਈ ਗਈ ਸੀ, ਜਿਸ ਦੇ ਤਹਿਤ ਥਾਈਲੈਂਡ 'ਚ ਦਾਖਲ ਹੋ ਕੇ ਰੋਮਾਂਸ ਘਪਲੇ, ਕਰੈਡਿਟ ਕਾਰਡ ਫਰਾਡ, ਡਰੱਗ ਸਮੱਗਲਿੰਗ ਵਰਗੇ ਸੰਗੀਨ ਅਪਰਾਧ ਕਰਨ ਵਾਲੇ ਵਿਦੇਸ਼ੀਆਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ। ਥਾਈਲੈਂਡ ਪੁਲਸ ਦੇ ਮੇਜਰ ਜਨਰਲ ਸੁਰਾਸ਼ੇਤ ਨੇ ਕਿਹਾ ਕਿ 3501 ਵਿਦੇਸ਼ੀਆਂ ਨੂੰ ਪੂਰੇ ਦੇਸ਼ 'ਚੋਂ 5071 ਲੋਕੇਸ਼ਨਾਂ ਤੋਂ ਗ੍ਰਿਫਤਾਰ ਕੀਤਾ ਗਿਆ ਅਤੇ ਇਸ ਦੇ ਨਤੀਜੇ ਵਜੋਂ ਮਿਆਦ ਪੁੱਗਣ ਤੋਂ ਬਾਅਦ ਉਥੇ ਰਹਿਣ ਵਾਲੇ ਵਿਦੇਸ਼ੀ ਨਾਗਰਿਕਾਂ ਦੀ ਗਿਣਤੀ ਸਿਫਰ ਹੋ ਗਈ ਹੈ। ਤਾਜ਼ੇ ਘਟਨਾਚੱਕਰ 'ਚ ਇਕ ਪਾਕਿਸਤਾਨੀ ਨਾਗਰਿਕ ਖਲਾਤ ਬਾਰੀ (52) ਨੂੰ ਉਸ ਦੀਆਂ ਸ਼ੱਕੀ ਅੱਤਵਾਦੀ ਸਰਗਰਮੀਆਂ ਦੇ ਕਾਰਨ ਗ੍ਰਿਫਤਾਰ ਕੀਤਾ ਗਿਆ ਹੈ, ਜਿਸ ਨੇ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ 'ਚ 'ਮਾਸਟਰ ਮਾਈਂਡ' ਦੀ ਭੂਮਿਕਾ ਨਿਭਾਉਣ ਵਾਲੇ ਜਗਤਾਰ ਸਿੰਘ ਤਾਰਾ ਨੂੰ ਆਪਣੇ ਇਥੇ ਪਨਾਹ ਦਿੱਤੀ ਸੀ। ਤਾਰਾ ਦੀ ਬਾਅਦ 'ਚ ਭਾਰਤ 'ਚ ਹਵਾਲਗੀ ਕਰ ਦਿੱਤੀ ਗਈ ਸੀ। ਬਾਰੀ ਨੂੰ ਇਕ ਬੇਕਰੀ ਸ਼ਾਪ ਦੇ ਸਾਹਮਣਿਓਂ ਗ੍ਰਿਫਤਾਰ ਕੀਤਾ ਗਿਆ। ਬਾਰੀ ਪਾਕਿਸਤਾਨ, ਅਫਗਾਨਿਸਤਾਨ ਅਤੇ ਮਲੇਸ਼ੀਆ 'ਚ ਅੱਤਵਾਦੀ ਸਰਗਰਮੀਆਂ ਦੇ ਸੰਚਾਲਨ 'ਚ ਅਹਿਮ ਭੂਮਿਕਾ ਅਦਾ ਕਰ ਰਿਹਾ ਸੀ।
ਡੀ.ਐਸ.ਐਸ.ਡੀ. ਸੀਨੀਅਰ ਸੈਕੰਡਰੀ ਸਕੂਲ ਜਲੰਧਰ ਵਿਖੇ ਕਰਵਾਏ ਵੱਖ-ਵੱਖ ਮੁਕਾਬਲੇ
NEXT STORY