ਅੰਮ੍ਰਿਤਸਰ (ਸੁਮਿਤ) : ਨਾਜਾਇਜ਼ ਉਸਾਰੀਆਂ ਨੂੰ ਢਾਉਣ ਦੇ ਹੁਕਮ ਦੇਣ ਵਾਲਾ ਸਿੱਧੂ ਪਹਿਲਾਂ ਮੈਡਮ ਸਿੱਧੂ ਖਿਲਾਫ ਪਰਚਾ ਦਰਜ ਕਰਵਾਏ ਕਿਉਂਕਿ ਮੈਡਮ ਸਿੱਧੂ ਵੱਲੋਂ ਗੈਰਕਾਨੂੰਨੀ ਹੋਟਲ ਦਾ ਉਦਘਾਟਨ ਕੀਤਾ ਗਿਆ ਹੈ। ਇਹ ਕਹਿਣਾ ਹੈ ਸਾਬਕਾ ਕਾਂਗਰਸੀ ਨੇਤਾ ਮਨਦੀਪ ਸਿੰਘ ਮੰਨਾ ਦਾ। ਮੰਨਾ ਨੇ ਸਿੱਧੂ ਜੋੜੇ 'ਤੇ ਸ਼ਬਦੀ ਵਾਰ ਕਰਦਿਆਂ ਕਿਹਾ ਕਿ ਸਿੱਧੂ ਨਾਜਾਇਜ਼ ਕਬਜ਼ਿਆਂ ਦੇ ਅਧਿਕਾਰੀਆਂ ਨੂੰ ਸਸਪੈਂਡ ਹੀ ਇਸ ਲਈ ਕਰਦਾ ਹੈ ਤਾਂ ਕਿ ਉਨ੍ਹਾਂ ਅਧਿਕਾਰੀਆਂ 'ਤੇ ਦਬਾਅ ਬਣ ਸਕੇ। ਜਿਸਤੋਂ ਬਾਅਦ ਉਨ੍ਹਾਂ ਅਧਿਕਾਰੀਆਂ ਦੀ ਸਿੱਧੂ ਨਾਲ ਕੋਠੀ 'ਚ ਡੀਲ ਹੁੰਦੀ ਹੈ ਅਤੇ ਪੈਸੇ ਲੈਣ ਤੋਂ ਬਾਅਦ ਉਨ੍ਹਾਂ ਨੂੰ ਮੁੜ ਬਹਾਲ ਕਰ ਦਿੱਤਾ ਜਾਂਦਾ ਹੈ।
ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਵੀ ਮੰਨਾ ਵੱਲੋਂ ਮੈਡਮ ਸਿੱਧੂ 'ਤੇ ਗਰੀਬਾਂ ਨੂੰ ਦਿੱਤੇ ਜਾਣ ਵਾਲੇ ਫਲੈਟਾਂ ਦਾ ਪੈਸਾ ਖਾਣ ਦੇ ਵੀ ਦੋਸ਼ ਲਗਾਏ ਗਏ ਸਨ।
ਪਾਕਿਸਤਾਨੀ ਕੈਦੀਆਂ ਦੀ ਵਤਨ ਵਾਪਸੀ
NEXT STORY