ਚੰਡੀਗੜ੍ਹ— ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੱਧੂ ਦੀਆਂ ਮੁਸ਼ਕਿਲਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਕਾਂਗਰਸ 'ਚ ਸ਼ਾਮਲ ਹੋਣ ਦੇ ਬਾਅਦ ਸਿੱਧੂ ਲਗਾਤਾਰ ਸੁਰਖੀਆਂ ਬਟੋਰ ਰਹੇ ਹਨ। ਕਪਿਲ ਸ਼ਰਮਾ ਦੇ ਸ਼ੋਅ ਨੂੰ ਲੈ ਕੇ ਵਿਵਾਦਾਂ 'ਚ ਰਹੇ ਨਵਜੋਤ ਸਿੱਧੂ ਹੁਣ ਇਨਕਮ ਟੈਕਸ ਵਿਭਾਗ ਦੇ ਹੱਥੇ ਚੜ੍ਹ ਗਏ ਹਨ। ਇਨਕਮ ਟੈਕਸ ਵਿਭਾਗ ਨੇ ਉਨ੍ਹਾਂ ਦੇ ਦੋ ਖਾਤਿਆਂ ਨੂੰ ਸੀਲ ਕਰ ਦਿੱਤਾ ਹੈ। ਸਿੱਧੂ 'ਤੇ ਦੋਸ਼ ਹੈ ਕਿ ਉਨ੍ਹਾਂ ਨੇ ਕਈ ਚੀਜ਼ਾਂ 'ਚ ਪੂਰਾ ਟੈਕਸ ਅਦਾ ਨਹੀਂ ਕੀਤਾ ਹੈ। ਇਕ ਟੀ. ਵੀ. ਚੈਨਲ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਸਿੱਧੂ ਨੇ ਆਪਣੇ ਰਿਟਰਨ 'ਚ ਕੱਪੜਿਆਂ 'ਤੇ 28 ਲੱਖ, ਯਾਤਰਾ 'ਤੇ 38 ਲੱਖ ਤੋਂ ਵੱਧ, ਫਿਊਲ 'ਤੇ ਕਰੀਬ 18 ਲੱਖ, ਸਟਾਫ ਦੀ ਸੈਲਰੀ 'ਤੇ 47 ਲੱਖ ਤੋਂ ਵੱਧ ਦਾ ਖਰਚਾ ਦਿਖਾਇਆ ਹੈ। ਹਾਲਾਂਕਿ ਸਿੱਧੂ ਨੇ ਇਨ੍ਹਾਂ ਦੋਸ਼ਾਂ ਨੂੰ ਨਕਾਰ ਦਿੱਤਾ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ 14 ਫਰਵਰੀ ਨੂੰ ਇਨਕਮ ਟੈਕਸ ਵਿਭਾਗ ਨੇ 2 ਖਾਤਿਆਂ ਨੂੰ ਸੀਲ ਕਰਕੇ ਕਰੀਬ 58 ਲੱਖ ਰੁਪਏ ਰਿਕਵਰ ਕਰ ਲਏ ਹਨ। ਵਿਭਾਗ ਵੱਲੋਂ ਸਿੱਧੂ ਨੂੰ 3 ਵਾਰ ਨੋਟਿਸ ਵੀ ਭੇਜਿਆ ਜਾ ਚੁੱਕਾ ਹੈ। ਹਾਲਾਂਕਿ ਸਿੱਧੂ ਦਾ ਦਾਆਵਾ ਹੈ ਕਿ ਉਨ੍ਹਾਂ 'ਤੇ ਕੋਈ ਵੀ ਦੇਣਦਾਰੀ ਬਕਾਇਆ ਨਹੀਂ ਹੈ।
ਪਹਿਲਾਂ ਭਾਜਪਾ 'ਚ ਸਨ ਸਿੱਧੂ
ਨਵਜੋਤ ਸਿੰਘ ਸਿੱਧੂ ਪਹਿਲਾਂ ਕਈ ਸਾਲਾਂ ਤੱਕ ਭਾਰਤੀ ਜਨਤਾ ਪਾਰਟੀ ਦੇ ਮੈਂਬਰ ਰਹੇ ਹਨ। ਸਿੱਧੂ ਭਾਜਪਾ 'ਚ ਰਹਿੰਦੇ ਹੋਏ ਰਾਹੁਲ ਗਾਂਧੀ 'ਤੇ ਕਈ ਵਾਰ ਹਮਲੇ ਕਰ ਚੁੱਕੇ ਹਨ। ਸਿੱਧੂ ਨੇ ਡਾ. ਮਨਮੋਹਨ ਸਿੰਘ 'ਤੇ ਵੀ ਕਈ ਵਾਰ ਤੰਜ ਕੱਸਿਆ ਸੀ ਅਤੇ ਕਿਹਾ ਸੀ ਕਿ ਇਹ ਸਰਦਾਰ ਅਸਰਦਾਰ ਨਹੀਂ ਹੈ ਪਰ ਭਾਜਪਾ ਤੋਂ ਕਾਂਗਰਸ 'ਚ ਆਉਂਦੇ ਹੀ ਸਿੱਧੂ ਦੇ ਸੁਰ ਬਦਲ ਗਏ।
ਸਰੀਰਕ ਕਮਜ਼ੋਰੀ ਕਰਕੇ ਹੋ ਪ੍ਰੇਸ਼ਾਨ ਤਾਂ ਅਪਣਾਓ ਸ਼ਰਮਣ ਹੈਲਥ ਕੇਅਰ ਦਾ ਇਹ ਨੁਸਖਾ
NEXT STORY