ਜਲੰਧਰ—ਜਿਲ੍ਹਾ ਜਲੰਧਰ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਿਫਾਰਸ਼ ਕੀਤੀਆਂ ਗਈਆਂ ਮੱਕੀ ਦੀਆਂ ਵੱਖ-ਵੱਖ 16 ਉੱਨ੍ਹਤ ਕਿਸਮਾਂ ਜਿਹਨਾਂ ਵਿੱਚ ਡਿਕਾਲਬ 9164, ਐਨ. ਕੇ 7750, ਐਨ. ਕੇ 7720, ਪੀ 3396, ਪੀ 3401, ਪੀ. ਏ. ਸੀ 751 , ਏ. ਡੀ. ਵੀ. ਜੀ. 9293, ਪੀ. ਐਮ. ਐਚ-1, ਪੀ. ਐਲ 801 , ਪੀ. ਐਲ 901, ਟੀ. ਐਕਸ 369, ਲਕਸ਼ਮੀ 333, ਐਲ. ਜੀ 3405, ਜੇ. ਕੇ. ਐਮ. ਐਚ. 502 , ਪੀ. ਐਮ. ਐਚ-2255, ਆਰ. ਐਮ. ਐਚ 9999 ਆਦਿ ਕਿਸਮਾਂ ਦਾ ਤਕਰੀਬਨ 24 ਟਨ ਬੀਜ ਕਿਸਾਨਾਂ ਨੂੰ ਕਲਸਟਰ ਪ੍ਰਦਰਸ਼ਨੀਆਂ ਰਾਂਹੀ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਸਬਸਿਡੀ ਤੇ ਉਪਲੱਬਧ ਕਰਵਾਇਆ ਜਾ ਰਿਹਾ ਹੈ।ਇਸ ਮਕਸਦ ਲਈ ਕਿਸਾਨ ਸਬੰਧਤ ਬਲਾਕ ਖੇਤੀਬਾੜੀ ਅਫਸਰ ਜਾਂ ਖੇਤੀਬਾੜੀ ਵਿਕਾਸ ਅਫਸਰ ਕੋਲ ਪਹਿਲਾਂ ਆਵੇ ਪਹਿਲਾਂ ਪਾਵੇ ਦੀ ਨੀਤੀ ਤਹਿਤ ਆਪਣਾ ਬਿਨੈ ਪੱਤਰ ਦੇ ਸਕਦੇ ਹਨ।
ਡਾ. ਨਾਜਰ ਸਿੰਘ ਮੁੱਖ ਖੇਤੀਬਾੜੀ ਅਫਸਰ, ਜਲੰਧਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਕਿਸਾਨਾਂ ਨੂੰ ਮੱਕੀ ਦੀਆਂ ਉੱਨਤ ਕਿਸਮਾਂ ਦਾ ਬੀਜ 90 ਰੂਪੈ ਪ੍ਰਤੀ ਕਿਲੋ ਦੀ ਸਬਸਿਡੀ ਤੇ ਉਪਲੱਬਧ ਕਰਵਾਇਆ ਜਾ ਰਿਹਾ ਹੈ।ਸਰਕਾਰੀ ਹਦਾਇਤਾਂ ਤਹਿਤ ਮੱਕੀ ਦੇ ਬੀਜ ਤੇ ਸਬਸਿਡੀ ਦੀ ਰਾਸ਼ੀ ਕਿਸਾਨ ਵੱਲੋਂ ਬੀਜ ਖ੍ਰੀਦਣ ਉਪਰੰਤ ਕਿਸਾਨ ਦੇ ਬੈਂਕ ਖਾਤੇ ਵਿੱਚ ਆਰ. ਟੀ. ਜੀ. ਐਸ ਰਾਂਹੀ ਬਾਅਦ ਵਿੱਚ ਪਾਈ ਜਾਵੇਗੀ ਅਤੇ ਇਕ ਕਿਸਾਨ ਨੁੰ ਵੱਧ ਤੋਂ ਵੱਧ 5 ਏਕੜ ਦੇ ਬੀਜ ਦੀ ਸਬਸਿਡੀ ਦਿੱਤੀ ਜਾ ਸਕਦੀ ਹੈ। ਮੱਕੀ ਦੀਆਂ ਕਲਸਟਰ ਪ੍ਰਦਰਸ਼ਨੀਆਂ ਲਈ ਜਿੰਕ ਸਲਫੇਟ, ਨਦੀਨ ਨਾਸ਼ਕ ਦਵਾਈਆਂ ਆਦਿ ਤੇ ਵੀ ਸਬਸਿਡੀ ਕਿਸਾਨਾਂ ਨੂੰ ਸਰਕਾਰੀ ਹਦਾਈਤਾਂ ਅਧੀਨ ਦਿੱਤੀ ਜਾਵੇਗੀ। ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਜਿਲੇ ਵਿੱਚ ਸਰਕਾਰ ਦੀ ਕਰਾਪ ਡਾਇਵਰਸੀਫਿਕੇਸ਼ਨ ਸਕੀਮ ਅਧੀਨ 10-10 ਹੈਕਟੇਅਰ ਦੇ 120 ਮੱਕੀ ਦੇ ਪ੍ਰਦਰਸ਼ਨੀ ਪਲਾਟ ਖੇਤੀਬਾੜੀ ਵਿਭਾਗ ਦੇ ਮਾਹਿਰਾਂ ਦੀ ਦੇਖ ਰੇਖ ਵਿੱਚ ਬਿਜਾਏ ਜਾ ਰਹੇ ਹਨ।
ਇਹਨਾਂ ਪ੍ਰਦਰਸ਼ਨੀ ਪਲਾਟਾਂ ਤੇ ਖੇਤੀਬਾੜੀ ਵਿਭਾਗ ਵੱਲੋਂ ਖੇਤ ਦਿਵਸ ਵੀ ਲਗਾਏ ਜਾਣਗੇ ਤਾਂ ਜੋ ਦੂਜੇ ਕਿਸਾਨਾਂ ਨੂੰ ਮੱਕੀ ਦੀ ਫਸਲ ਦੀ ਸਫਲਤਾ ਬਾਰੇ ਪ੍ਰਭਾਵਸ਼ਾਲੀ ਢੰਗ ਨਾਲ ਜਾਣੂ ਕਰਵਾਇਆ ਜਾ ਸਕੇ।ਡਾ. ਨਾਜਰ ਸਿੰਘ ਨੇ ਅੱਗੇ ਕਿਹਾ ਕਿ ਝੋਨੇ ਦੀ ਕਾਸ਼ਤ ਕਰਕੇ ਜਿਲੇ ਵਿੱਚ ਧਰਤੀ ਹੇਠਲਾ ਪਾਣੀ ਸਾਲਾਨਾ 37 ਸੈਂਟੀਮੀਟਰ ਦੀ ਰਫਤਾਰ ਨਾਲ ਥੱਲੇ ਜਾ ਰਿਹਾ ਹੈ?.ਇਸ ਲਈ ਕਿਸਾਨ ਵੀਰਾਂ ਨੂੰ ਚਾਹੀਦਾ ਹੈ ਕਿ ਉਹ ਮੱਕੀ ਦੀ ਕਾਸ਼ਤ ਨੂੰ ਤਰਜੀਹ ਦੇਣ। ਡਾ. ਨਾਜਰ ਸਿੰਘ ਨੇ ਅੱਗੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਲਾ ਜਲੰਧਰ ਵਿੱਚ ਕਰਾਪ ਡਾਈਵਰਸੀਫੀਕੇਸ਼ਨ ਸਕੀਮ ਅਧੀਨ ਮੱਕੀ ਹੇਠ ਰਕਬਾ ਵਧਾਉਣ ਲਈ ਵਿਭਾਗ ਵੱਲੋਂ ਲਗਾਏ ਜਾ ਰਹੇ ਕੈਂਪਾ ਵਿੱਚ ਵੀ ਕਿਸਾਨਾਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਹੈ ਜਿਲਾ ਜਲੰਧਰ ਵਿਚ ਪਿਛਲੇ ਸਾਲ ਦੇ ਮੱਕੀ ਹੇਠ 5000 ਹੈਕ ਰਕਬੇ ਨੂੰ ਵਧਾ ਕਿ ਇਸ ਸਾਲ 10000 ਹੈਕ ਰਕਬਾ ਬਿਜਵਾਉਣ ਦਾ ਟੀਚਾ ਮਿਥਿਆ ਗਿਆ ਹੈ।
ਉਹਨਾਂ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ ਮੱਕੀ ਦੀ ਮੰਡੀਕਾਰੀ ਵਿੱਚ ਆ ਰਹੀ ਸਮੱਸਿਆਵਾਂ ਦੇ ਹੱਲ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਕਿਸਾਨਾ ਨੰ ਮੱਕੀ ਦੇ ਦਾਣਿਆਂ ਨੂੰ ਸੁਕਾਉਣ ਉਪਰੰਤ ਵਿਕਰੀ ਕਰਨ ਦੀ ਸਲਾਹ ਦਿੱਤੀ ਜਾ ਰਹੀ ਹੈ ਜਿਸ ਲਈ ਕਿਸਾਨ ਵੀਰ ਪੋਰਟੇਬਲ ਮੇਜ ਡਰਾਇਰ ਦੀ ਵਰਤੋਂ ਕਰਦੇ ਹੋਏ ਮੱਕੀ ਦੀ ਸੁਧਰੀ ਮੰਡੀਕਾਰੀ ਕੁਦਰਤੀ ਵਸੀਲੀਆਂ ਦੀ ਰਾਖੀ ਕਰਦੇ ਹੋਏ ਕਰ ਸਕਦੇ ਹਨ।
* ਸੰਪਰਕ ਅਫਸਰ
* ਖੇਤੀਬਾੜੀ ਅਤੇ ਕਿਸਾਨ ਭਲਾਈ ਜਲੰਧਰ
Punjab wrap up: ਪੜ੍ਹੋ ਪੰਜਾਬ ਦੀਆਂ ਦਿਨ ਭਰ ਦੀਆਂ 10 ਵੱਡੀਆਂ ਖਬਰਾਂ
NEXT STORY