ਕਪੂਰਥਲਾ (ਭੂਸ਼ਣ)-ਕਪੂਰਥਲਾ ਪੁਲਸ ਨੇ ਇਕ ਗੁਪਤ ਸੂਚਨਾ ਦੇ ਆਧਾਰ 'ਤੇ ਲਾਈ ਗਈ ਨਾਕੇਬੰਦੀ ਦੌਰਾਨ ਨਵੀਂ ਦਿੱਲੀ ਨਾਲ ਸਬੰਧਿਤ ਇਕ ਡਰੱਗ ਸਮੱਗਲਰ ਨੂੰ ਕਾਬੂ ਕਰ ਕੇ ਉਸ ਕੋਲੋਂ 25 ਕਰੋੜ ਰੁਪਏ ਦੀ 5 ਕਿਲੋ ਹੈਰੋਇਨ ਦੀ ਖੇਪ ਬਰਾਮਦ ਕੀਤੀ ਹੈ। ਗ੍ਰਿਫਤਾਰ ਡਰੱਗ ਸਮੱਗਲਰ ਖਿਲਾਫ ਮਾਮਲਾ ਦਰਜ ਕਰ ਕੇ ਪੁੱਛ-ਗਿੱਛ ਦਾ ਦੌਰ ਤੇਜ਼ ਕਰ ਦਿੱਤਾ ਗਿਆ ਹੈ।
ਜਾਣਕਾਰੀ ਅਨੁਸਾਰ ਐੱਸ. ਐੱਸ. ਪੀ. ਸਤਿੰਦਰ ਸਿੰਘ ਨੂੰ ਸੂਚਨਾ ਮਿਲੀ ਸੀ ਕਿ ਨਵੀਂ ਦਿੱਲੀ ਨਾਲ ਸਬੰਧਿਤ ਕਪਿਲ ਅਰੋੜਾ ਪੁੱਤਰ ਮਨੋਹਰ ਲਾਲ ਅਰੋੜਾ ਵਾਸੀ ਮਹਾਵੀਰ ਨਗਰ ਵਿਕਾਸ ਪੁਰੀ ਥਾਣਾ ਤਿਲਕ ਨਗਰ ਨਵੀਂ ਦਿੱਲੀ ਹੈਰੋਇਨ ਦੀ ਖੇਪ ਲੈ ਕੇ ਪਿੰਡ ਲਾਟੀਆਂਵਾਲ ਨਾਲ ਸਬੰਧਿਤ ਕੁਝ ਸਮਗਲਰਾਂ ਨੂੰ ਦੇਣ ਲਈ ਪਿੰਡ ਲੱਖਣ ਖੋਲਾ ਦੇ ਨਜ਼ਦੀਕ ਆ ਰਿਹਾ ਹੈ, ਜਿਸ 'ਤੇ ਐੱਸ. ਐੱਸ. ਪੀ. ਦੇ ਹੁਕਮਾਂ 'ਤੇ ਐੱਸ. ਪੀ . ਨਾਰਕੋਟਿਕਸ ਮਨਪ੍ਰੀਤ ਸਿੰਘ ਢਿੱਲੋਂ ਦੀ ਅਗਵਾਈ 'ਚ ਇਕ ਵਿਸ਼ੇਸ਼ ਪੁਲਸ ਟੀਮ ਨੇ ਪਿੰਡ ਲੱਖਣ ਖੋਲੇ ਦੇ ਨਜ਼ਦੀਕ ਜਦੋਂ ਨਾਕੇਬੰਦੀ ਕੀਤੀ ਤਾਂ ਇਕ ਆਟੋ 'ਚੋਂ ਵੱਡਾ ਬੈਗ ਲੈ ਕੇ ਇਕ ਵਿਅਕਤੀ ਉਤਰਿਆ ਤਾਂ ਉਸ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਸ ਟੀਮ ਨੇ ਪਿੱਛਾ ਕਰ ਕੇ ਮੁਲਜ਼ਮ ਨੂੰ ਕਾਬੂ ਕਰ ਲਿਆ । ਜਦੋਂ ਮੁਲਜ਼ਮ ਕਪਿਲ ਅਰੋੜਾ ਦੇ ਬੈਗ ਦੀ ਤਲਾਸ਼ੀ ਲਈ ਗਈ ਤਾਂ ਇਕ ਮਸ਼ਹੂਰ ਸਾਬਣ ਕੰਪਨੀ ਦੇ 10 ਬਕਸਿਆਂ 'ਚੋਂ 5 ਕਿੱਲੋ ਹੈਰੋਇਨ ਬਰਾਮਦ ਕੀਤੀ ਗਈ। ਬਰਾਮਦ ਹੈਰੋਇਨ ਦੀ ਬਾਜ਼ਾਰ ਮੁੱਲ 25 ਕਰੋੜ ਰੁਪਏ ਦੱਸਿਆ ਜਾਂਦਾ ਹੈ।
ਕੈਪਟਨ ਵੱਲੋਂ ਸੂਬੇ 'ਚ ਰੁੱਖ ਲਾਉਣ ਤੇ ਹਰੇ-ਭਰੇ ਪ੍ਰੋਗਰਾਮਾਂ ਨੂੰ ਬੜਾਵਾ ਦੇਣ ਲਈ ਨਿਰਦੇਸ਼ ਜਾਰੀ
NEXT STORY