ਗੁਰਦਾਸਪੁਰ/ਪਿਸ਼ਾਵਰ (ਵਿਨੋਦ) : ਪਾਕਿਸਤਾਨ ਦੀ ਦਹਾਕਿਆਂ ਪੁਰਾਣੀ ਬਲੋਚਿਸਤਾਨ ਬਗਾਵਤ ਨੇ ਅਚਾਨਕ ਮੋੜ ਲੈ ਲਿਆ ਹੈ। ਪਹਿਲਾਂ ਨਾਲੋਂ ਕਿਤੇ ਜ਼ਿਆਦਾ ਮਹਿਲਾਵਾਂ ਫਰੰਟ ਲਾਈਨ ’ਤੇ ਆ ਰਹੀਆਂ ਹਨ। ਇਕ ਨਵੀਂ ਬਣੀ, ਸਿਰਫ਼ ਮਹਿਲਾਵਾਂ ਵਾਲੀ ਫਾਈਟਿੰਗ ਯੂਨਿਟ ਨੇ ਪਾਕਿਸਤਾਨੀ ਸਕਿਓਰਿਟੀ ਫੋਰਸਿਜ਼ ’ਤੇ ਬੀਤੇ ਦਿਨਾਂ ਵਿਚ ਆਪਣਾ ਪਹਿਲਾ ਹਮਲਾ ਕੀਤਾ ਹੈ। ਪਾਕਿਸਤਾਨ ਦੇ ਆਰਮੀ ਚੀਫ਼, ਜਨਰਲ ਅਾਸਿਮ ਮੁਨੀਰ ਲਈ ਇਹ ਵਧਦੇ ਸਕਿਓਰਿਟੀ ਸੰਕਟ ਵਿਚ ਇਕ ਨਵੀਂ ਖ਼ਤਰਨਾਕ ਪਰਤ ਜੋੜਦਾ ਹੈ। ਖ਼ਾਸਕਰ ਅਰਬਾਂ ਡਾਲਰ ਦੇ ਚੀਨ ਦੇ ਸੀ.ਪੀ.ਈ.ਸੀ. ਪ੍ਰਾਜੈਕਟ ਲਈ ਇਸ ਨੂੰ ਬਹੁਤ ਵੱਡਾ ਖ਼ਤਰਾ ਮੰਨਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਫਲਾਈਦੁਬਈ ਉਡਾਣ ਮਾਮਲੇ ਦੀ ਜਾਂਚ ਦੌਰਾਨ ਹੋਇਆ ਵੱਡਾ ਖੁਲਾਸਾ ! ਉੱਠ ਰਹੇ ਸਵਾਲ
ਬਲੋਚਿਸਤਾਨ ਲਿਬਰੇਸ਼ਨ ਫਰੰਟ ਨੇ ਕਰੀਮਾ ਆਰਮਡ ਅਸਾਲਟ ਡਿਵੀਜ਼ਨ ਦਾ ਉਦਘਾਟਨ ਕੀਤਾ ਹੈ, ਜੋ ਪਾਕਿਸਤਾਨ ਦੇ ਅਸ਼ਾਂਤ ਬਲੋਚਿਸਤਾਨ ਸੂਬੇ ਵਿਚ ਦਹਾਕਿਆਂ ਤੋਂ ਚੱਲ ਰਹੇ ਸੰਘਰਸ਼ ਦੀ ਫਰੰਟ ਲਾਈਨ ’ਤੇ ਕੰਮ ਕਰਨ ਵਾਲੀ ਇਕ ਪੂਰੀ ਤਰ੍ਹਾਂ ਮਹਿਲਾ, ਹਥਿਆਰਬੰਦ ਯੂਨਿਟ ਹੈ। ਇਸ ਨੇ ਇਕ ਵੀਡੀਓ ਜਾਰੀ ਕੀਤੀ ਹੈ, ਜਿਸ ਵਿਚ ਇਸ ਦੀਆਂ ਮਹਿਲਾ ਫਾਈਟਰਾਂ ਪਾਕਿਸਤਾਨੀ ਸਕਿਓਰਿਟੀ ਫੋਰਸਿਜ਼ ਖ਼ਿਲਾਫ਼ ਆਪਣਾ ਪਹਿਲਾ ਹਥਿਆਰਬੰਦ ਆਪ੍ਰੇਸ਼ਨ ਕਰਦੀਆਂ ਹੋਈਆਂ ਦਿਖਾਈ ਦੇ ਰਹੀਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਦਲਿਤ ਨੌਜਵਾਨ ਦੀ ਮੌਤ ਦੇ ਮਾਮਲੇ 'ਚ ਪੁਲਸ ਦੋਸ਼ੀਆਂ ਨੂੰ ਬਚਾਉਣ 'ਚ ਲੱਗੀ, ਲੋਕਾਂ ਨੇ ਥਾਣਾ ਘੇਰਿਆ
NEXT STORY