ਜਲੰਧਰ (ਵੈੱਬ ਡੈਸਕ)- ਜਲੰਧਰ ਵਿਖੇ 16 ਦਿਨਾਂ ਦੇ ਬੱਚੇ ਨੂੰ ਵੇਚਣ ਦੇ ਮਾਮਲੇ 'ਚ ਇਕ ਨਵਾਂ ਮੋੜ ਆਇਆ ਹੈ। ਬੱਚੇ ਦੀ ਮਾਂ ਸ਼ਿਵਾਨੀ ਨੇ ਆਪਣੇ ਪਹਿਲੇ ਪਤੀ ਸ਼ਿਵਾ 'ਤੇ ਬੱਚਾ ਵੇਚਣ ਦੇ ਦੋਸ਼ ਲਗਾਉਂਦੇ ਹੋਏ ਨਵੀਂ ਆਡੀਓ ਰਿਕਾਰਡਿੰਗ ਪੇਸ਼ ਕੀਤੀ ਹੈ, ਜਿਸ ਵਿੱਚ ਸ਼ਿਵਾ ਦੀ ਦੂਜੀ ਪਤਨੀ ਬੱਚੇ ਨੂੰ ਵੇਚਣ ਦੀ ਗੱਲ ਸਵੀਕਾਰ ਕਰਦੀ ਸੁਣਾਈ ਦੇ ਰਹੀ ਹੈ।
ਇਹ ਵੀ ਪੜ੍ਹੋ: ਪੰਜਾਬ ਪੁਲਸ ਦੇ ASI 'ਤੇ ਡਿੱਗੀ ਗਾਜ! ਵਾਇਰਲ ਵੀਡੀਓ ਨੇ ਖੋਲ੍ਹਿਆ ਕਾਲਾ ਚਿੱਠਾ, ਹੋਇਆ ਵੱਡਾ ਐਕਸ਼ਨ
ਸ਼ਿਵਾਨੀ ਨੇ ਦਾਅਵਾ ਕੀਤਾ ਹੈ ਕਿ ਉਸ ਦੇ ਪਹਿਲੇ ਪਤੀ ਸ਼ਿਵਾ ਨੇ ਬੱਚਾ ਵੇਚਿਆ ਹੈ, ਜਦਕਿ ਸ਼ਿਵਾ ਨੇ ਇਕ ਵੀਡੀਓ ਜਾਰੀ ਕਰਕੇ ਉਲਟਾ ਸ਼ਿਵਾਨੀ 'ਤੇ ਹੀ ਬੱਚਾ ਵੇਚਣ ਦਾ ਦੋਸ਼ ਲਗਾਇਆ ਸੀ। ਸ਼ਿਵਾਨੀ ਨੇ ਸ਼ਿਵਾ ਵੱਲੋਂ ਜਾਰੀ ਕੀਤੀ ਪੈਸੇ ਗਿਣਨ ਵਾਲੀ ਵੀਡੀਓ ਨੂੰ ਨਕਾਰਦਿਆਂ ਕਿਹਾ ਕਿ ਉਹ ਪੈਸੇ ਸ਼ਿਵਾ ਦੇ ਹੀ ਸਨ, ਜੋ ਉਸ ਨੇ ਸਿਰਫ਼ ਗਿਣਨ ਲਈ ਦਿੱਤੇ ਸਨ।

ਇਹ ਵੀ ਪੜ੍ਹੋ: Punjab: ਇੰਟਰਵਿਊ ਦੇਣ ਮਗਰੋਂ ਘੁੰਮਣ ਗਏ 3 ਦੋਸਤਾਂ ਨਾਲ ਵਾਪਰਿਆ ਵੱਡਾ ਹਾਦਸਾ, ਇਕੱਠਿਆਂ ਗਈ ਜਾਨ

ਨਸ਼ੇ ਦੀ ਆਦਤ ਦਾ ਦੋਸ਼
ਸ਼ਿਵਾਨੀ ਨੇ ਦੱਸਿਆ ਕਿ ਸ਼ਿਵਾ 'ਚਿੱਟੇ' (ਨਸ਼ੇ) ਦਾ ਆਦੀ ਹੈ ਅਤੇ ਉਸ ਨੇ ਆਪਣੇ ਨਸ਼ੇ ਦੀ ਪੂਰਤੀ ਲਈ ਹੀ ਬੱਚੇ ਨੂੰ ਵੇਚ ਦਿੱਤਾ ਹੈ। ਸ਼ਿਵਾਨੀ ਅਤੇ ਸ਼ਿਵਾ ਦਾ 4 ਸਾਲ ਪਹਿਲਾਂ ਤਲਾਕ ਹੋ ਗਿਆ ਸੀ ਅਤੇ ਦੋਵਾਂ ਨੇ ਦੂਜਾ ਵਿਆਹ ਕਰ ਲਿਆ ਸੀ। ਸ਼ਿਵਾਨੀ ਨੇ 21 ਮਈ ਨੂੰ ਜਲੰਧਰ ਦੇ ਸਿਵਲ ਹਸਪਤਾਲ ਵਿੱਚ ਬੱਚੇ ਨੂੰ ਜਨਮ ਦਿੱਤਾ ਸੀ। 25 ਮਈ ਨੂੰ ਟੀਕਾਕਰਨ ਦੇ ਬਹਾਨੇ ਇਕ ਅਣਪਛਾਤੀ ਕੁੜੀ ਬੱਚੇ ਨੂੰ ਲੈ ਕੇ ਗਾਇਬ ਹੋ ਗਈ ਸੀ।

ਸ਼ਿਵਾਨੀ ਮੁਤਾਬਕ ਜਦੋਂ ਉਸ ਨੇ ਬੱਚੇ ਬਾਰੇ ਪੁੱਛਣ ਲਈ ਸ਼ਿਵਾ ਨੂੰ ਫੋਨ ਕੀਤਾ ਤਾਂ ਉਸ ਦੀ ਦੂਜੀ ਪਤਨੀ ਨੇ ਕਿਹਾ ਕਿ ਬੱਚਾ ਮਰ ਗਿਆ ਹੈ ਅਤੇ ਉਨ੍ਹਾਂ ਨੇ ਉਸ ਨੂੰ ਦਫ਼ਨਾ ਦਿੱਤਾ ਹੈ। ਹਾਲਾਂਕਿ ਬਾਅਦ 'ਚ ਇਕ ਅਣਪਛਾਤੀ ਮਹਿਲਾ ਦਾ ਫੋਨ ਆਇਆ, ਜਿਸ ਨੇ ਦਾਅਵਾ ਕੀਤਾ ਕਿ ਬੱਚਾ ਉਸ ਕੋਲ ਹੈ ਅਤੇ ਉਹ ਪੈਸੇ ਵਾਪਸ ਲੈ ਕੇ ਬੱਚਾ ਲੈ ਜਾਵੇ। ਸ਼ਿਵਾਨੀ ਨੇ ਦੋਸ਼ ਲਾਇਆ ਹੈ ਕਿ ਸ਼ਿਕਾਇਤ ਦੇਣ ਦੇ ਬਾਵਜੂਦ ਰਾਮਾਮੰਡੀ ਪੁਲਸ ਨੇ ਅਜੇ ਤੱਕ ਕੋਈ ਸਖ਼ਤ ਕਾਰਵਾਈ ਨਹੀਂ ਕੀਤੀ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਕਿਸਾਨਾਂ ਨੇ 8 ਜੂਨ ਲਈ ਕੀਤਾ ਵੱਡਾ ਐਲਾਨ! ਝਲਣੀ ਪਵੇਗੀ ਨਵੀਂ ਮੁਸੀਬਤ, 17 ਜ਼ਿਲ੍ਹਿਆਂ 'ਚ ਹੋਵੇਗਾ ਅੰਦੋਲਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ! ਅਕਾਲੀ ਦਲ ਵਾਰਿਸ ਪੰਜਾਬ ਦੇ 'ਚ ਸ਼ਾਮਲ ਹੋਵੇਗਾ ਮੌਜੂਦਾ ਵਿਧਾਇਕ
NEXT STORY