ਜਲੰਧਰ (ਸ਼ੋਰੀ)- ਜਲੰਧਰ ਦੇ ਅਵਤਾਰ ਨਗਰ 'ਚ ਸ਼ੱਕੀ ਹਾਲਾਤ 'ਚ ਹੋਈ ਵਿਆਹੁਤਾ ਦੀ ਮੌਤ ਦੇ ਮਾਮਲੇ 'ਚ ਨਵਾਂ ਮੋੜ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਦਾਜ ਨੂੰ ਲੈ ਕੇ ਅਵਤਾਰ ਨਗਰ ਗਲੀ ਨੰਬਰ ਜ਼ੀਰੋ ਵਿਚ ਵਿਆਹੁਤਾ ਨੂੰ ਇੰਨਾ ਪ੍ਰੇਸ਼ਾਨ ਕੀਤਾ ਗਿਆ ਕਿ ਉਸ ਨੇ ਕਥਿਤ ਤੌਰ ’ਤੇ ਫਾਹਾ ਲਾ ਕੇ ਆਪਣੀ ਜਾਨ ਦੇ ਦਿੱਤੀ। ਵਿਆਹੁਤਾ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕੇ ਲਾਸ਼ ਨੂੰ ਮੋਰਚਰੀ (ਮੁਰਦਾਘਰ) ਵਿਚ ਸ਼ਿਫਟ ਕਰ ਦਿੱਤਾ ਅਤੇ ਪੁਲਸ ਨੂੰ ਸੂਚਿਤ ਕੀਤਾ। ਇਹ ਵੀ ਪਤਾ ਲੱਗਾ ਹੈ ਕਿ ਵਿਆਹੁਤਾ ਦੇ ਪਤੀ ਦੇ ਹੋਰ ਕੁੜੀਆਂ ਨਾਲ ਵੀ ਚੱਕਰ ਸੀ, ਜਿਸ ਤੋਂ ਪਰੇਸ਼ਾਨ ਹੋ ਕੇ ਉਸ ਨੇ ਆਪਣੀ ਜੀਵਨਲੀਲਾ ਖ਼ਤਮ ਕੀਤੀ। ਉਕਤ ਕੁੜੀ ਦੀ ਲਵ ਮੈਰਿਜ ਸੀ, ਜਿਸ ਦਾ ਬੇਹੱਦ ਖ਼ੌਫ਼ਨਾਕ ਅੰਜਾਮ ਭੁਗਤਣਾ ਪਿਆ।
ਇਹ ਵੀ ਪੜ੍ਹੋ: ਪੰਜਾਬ 'ਚ 2 ਦਿਨ ਪਵੇਗਾ ਭਾਰੀ ਮੀਂਹ! ਇਨ੍ਹਾਂ ਜ਼ਿਲ੍ਹਿਆਂ 'ਚ ਹਨ੍ਹੇਰੀ-ਤੂਫ਼ਾਨ ਦਾ Alert

ਉਥੇ ਹੀ ਦੂਜੇ ਪਾਸੇ ਮ੍ਰਿਤਕਾ ਦੇ ਪੇਕੇ ਪਰਿਵਾਰ ਵਾਲਿਆਂ ਦਾ ਦੋਸ਼ ਸੀ ਕਿ ਉਸ ਨੇ ਖ਼ੁਦਕੁਸ਼ੀ ਨਹੀਂ ਕੀਤੀ, ਸਗੋਂ ਸਹੁਰੇ ਪਰਿਵਾਰ ਦੇ ਲੋਕਾਂ ਨੇ ਉਸ ਦਾ ਕਤਲ ਕੀਤਾ ਹੈ ਅਤੇ ਕਹਾਣੀ ਬਦਲਣ ਲਈ ਇਸ ਨੂੰ ਖ਼ੁਦਕੁਸ਼ੀ ਦੱਸ ਰਹੇ ਹਨ। ਹਾਲਾਂਕਿ ਪੁਲਸ ਵੱਲੋਂ ਕੇਸ ਵਿਚ ਜਲਦੀ ਕਾਰਵਾਈ ਨਾ ਕਰਨ ਨੂੰ ਲੈ ਕੇ ਸਾਬਕਾ ਸੰਸਦ ਮੈਂਬਰ ਅਤੇ ਸੀਨੀਅਰ ਭਾਜਪਾ ਆਗੂ ਸੁਸ਼ੀਲ ਰਿੰਕੂ ਅਤੇ ਤਰਸੇਮ ਥਾਪਾ ਸਮਰਥਕਾਂ ਸਮੇਤ ਥਾਣਾ ਭਾਰਗੋ ਕੈਂਪ ਪਹੁੰਚੇ ਅਤੇ ਪੀੜਤ ਧਿਰ ਨੂੰ ਇਨਸਾਫ਼ ਦਿਵਾਉਣ ਵਿਚ ਮਦਦ ਕੀਤੀ, ਜਿਸ ਤੋਂ ਬਾਅਦ ਪੁਲਸ ਨੇ ਮ੍ਰਿਤਕਾ ਦੇ ਪਤੀ ਅਤੇ ਜੇਠਾਣੀ ਖ਼ਿਲਾਫ਼ ਕੇਸ ਦਰਜ ਕਰਕੇ ਲਾਸ਼ ਪੋਸਟਮਾਰਟਮ ਉਪਰੰਤ ਵਾਰਿਸਾਂ ਦੇ ਹਵਾਲੇ ਕਰ ਦਿੱਤੀ। ਇਸ ਦੇ ਬਾਅਦ ਪੇਕੇ ਪਰਿਵਾਰ ਵੱਲੋਂ ਨੀਤੂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ: ਪੰਜਾਬ: ਇਨ੍ਹਾਂ ਵਾਹਨਾਂ 'ਤੇ ਲੱਗੀ ਪਾਬੰਦੀ! ਜਾਰੀ ਹੋਏ ਸਖ਼ਤ ਹੁਕਮ

ਪੁਲਸ ਕੋਲ ਦਰਜ ਕਰਵਾਏ ਬਿਆਨਾਂ ਵਿਚ ਸੀਮਾ ਰਾਣੀ ਪਤਨੀ ਰਤਨ ਰਾਮ ਨਿਵਾਸੀ ਬਸਤੀ ਗੁਜ਼ਾਂ (ਨੇੜੇ ਪੰਕਜ ਬੇਕਰੀ) ਨੇ ਕਿਹਾ ਕਿ ਉਸ ਦੀ ਬੇਟੀ ਨੀਤੂ ਦਾ ਵਿਆਹ ਲਗਭਗ 1 ਸਾਲ 4 ਮਹੀਨੇ ਪਹਿਲਾਂ ਮਨੀ ਪੁੱਤਰ ਬ੍ਰਿਜ ਨਾਰਾਇਣ ਨਿਵਾਸੀ ਮਕਾਨ ਨੰਬਰ 63, ਅਵਤਾਰ ਨਗਰ ਗਲੀ ਨੰਬਰ ਜ਼ੀਰੋ ਨਾਲ ਹੋਇਆ ਸੀ ਪਰ ਉਸ ਦੇ ਜਵਾਈ ਮਨੀ ਨੇ ਵਿਆਹ ਦੇ 6 ਮਹੀਨਿਆਂ ਬਾਅਦ ਹੀ ਉਨ੍ਹਾਂ ਦੀ ਬੇਟੀ ਨਾਲ ਲੜਾਈ-ਝਗੜਾ ਕਰਨਾ ਸ਼ੁਰੂ ਕਰ ਦਿੱਤਾ ਸੀ। ਉਸ ਦੇ ਜਵਾਈ ਦੇ ਹੋਰ ਕੁੜੀਆਂ ਨਾਲ ਵੀ ਸੰਬੰਧ ਸਨ, ਇਸੇ ਕਾਰਨ ਉਨ੍ਹਾਂ ਦੀ ਬੇਟੀ ਪ੍ਰੇਸ਼ਾਨ ਰਹਿੰਦੀ ਸੀ ਅਤੇ ਉੱਪਰੋਂ ਜਵਾਈ ਵੀ ਦੇਰ ਨਾਲ ਘਰ ਆਉਂਦਾ ਸੀ। ਬੇਟੀ ਵੱਲੋਂ ਪੁੱਛਣ ’ਤੇ ਹਮੇਸ਼ਾ ਵਿਵਾਦ ਹੁੰਦਾ ਰਹਿੰਦਾ ਸੀ।

ਪੀੜਤ ਸੀਮਾ ਮੁਤਾਬਕ ਉਨ੍ਹਾਂ ਨੇ ਜੋ ਆਪਣੀ ਬੇਟੀ ਨੂੰ ਸੋਨੇ ਦਾ ਸੈੱਟ ਦਿੱਤਾ ਸੀ, ਉਸ ਸੈੱਟ ਵਿਚੋਂ ਸੋਨੇ ਦਾ ਇਕ ਪੀਸ ਨੀਤੂ ਦੀ ਜੇਠਾਣੀ ਸਵਿਤਾ ਪਤਨੀ ਸੰਨੀ ਕੱਢ ਕੇ ਲੈ ਗਈ। ਇਸ ਦੇ ਨਾਲ ਹੀ ਉਹ ਨੀਤੂ ਦੇ ਵਰੀ (ਦਾਜ) ਦਾ ਸਾਮਾਨ, ਬਰਤਨ ਅਤੇ ਸੂਟ ਆਪਣੇ ਪਿੰਡ ਗੋਰਖਪੁਰ (ਯੂ. ਪੀ.) ਲੈ ਗਈ, ਜਿਸ ਕਾਰਨ ਵੀ ਬੇਟੀ ਪ੍ਰੇਸ਼ਾਨ ਰਹਿੰਦੀ ਸੀ। ਬੇਟੀ ਇਸ ਬਾਰੇ ਆਪਣੇ ਪਤੀ ਨਾਲ ਗੱਲ ਕਰਨਾ ਚਾਹੁੰਦੀ ਸੀ ਪਰ ਪਤੀ ਇਸ ਗੱਲ ਵੱਲ ਗੌਰ ਨਹੀਂ ਕਰਦਾ ਸੀ। ਇਸੇ ਵਜ੍ਹਾ ਕਰਕੇ ਵੀ ਪਤੀ ਅਤੇ ਬੇਟੀ ਵਿਚਾਲੇ ਝਗੜਾ ਹੁੰਦਾ ਸੀ। ਬੀਤੀ ਰਾਤ ਕਰੀਬ ਸਾਢੇ 7 ਵਜੇ ਮੁਹੱਲੇ ਦੇ ਕਿਸੇ ਵਿਅਕਤੀ ਦਾ ਫੋਨ ਆਇਆ ਕਿ ਨੀਤੂ ਨੇ ਫਾਹਾ ਲਾ ਲਿਆ ਹੈ ਅਤੇ ਸਹੁਰੇ ਪਰਿਵਾਰ ਦੇ ਲੋਕ ਉਸ ਨੂੰ ਸਿਵਲ ਹਸਪਤਾਲ ਲੈ ਕੇ ਗਏ ਹਨ।
ਇਹ ਵੀ ਪੜ੍ਹੋ: ਜਲੰਧਰ 'ਚ ਤੰਗ ਗਲੀਆਂ 'ਚ ਚੱਲ ਰਹੇ 70 ਫ਼ੀਸਦੀ ਹੋਟਲ, ਕਦੇ ਵੀ ਵਾਪਰ ਸਕਦੈ ਦਿੱਲੀ ਵਰਗਾ ਹਾਦਸਾ
ਦੂਜੇ ਪਾਸੇ ਥਾਣਾ ਭਾਰਗੋ ਕੈਂਪ ਦੇ ਐੱਸ. ਐੱਚ. ਓ. ਰਾਜਿੰਦਰ ਸਿੰਘ ਦਾ ਕਹਿਣਾ ਹੈ ਕਿ ਪੁਲਸ ਦੀਆਂ ਟੀਮਾਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕਰ ਰਹੀਆਂ ਹਨ ਅਤੇ ਉਨ੍ਹਾਂ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਇਕ ਸਵਾਲ ਦੇ ਜਵਾਬ ਵਿਚ ਐੱਸ. ਐੱਚ. ਓ. ਨੇ ਕਿਹਾ ਕਿ ਪੋਸਟਮਾਰਟਮ ਦੀ ਰਿਪੋਰਟ ਦੇ ਆਧਾਰ ’ਤੇ ਪੁਲਸ ਅਗਲੀ ਕਾਰਵਾਈ ਕਰੇਗੀ। ਜੇਕਰ ਰਿਪੋਰਟ ਵਿਚ ਇਹ ਸਾਬਤ ਹੁੰਦਾ ਹੈ ਕਿ ਵਿਆਹੁਤਾ ਦਾ ਕਤਲ ਹੋਇਆ ਹੈ ਤਾਂ ਕਤਲ ਨਾਲ ਸਬੰਧਤ ਧਾਰਾ ਐੱਫ਼. ਆਈ. ਆਰ. ਵਿਚ ਜੋੜ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ: ਪੰਜਾਬ: ਸੋਹਣੀ-ਸੁਨੱਖੀ ਕੁੜੀ ਨੇ ਚੁੱਕਿਆ ਖ਼ੌਫ਼ਨਾਕ ਕਦਮ! ਸੁਸਾਈਡ ਨੋਟ ਨੂੰ ਪੜ੍ਹ ਮਾਪਿਆਂ ਦੇ ਉੱਡੇ ਹੋਸ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਦੇਵਬੰਦ 'ਚ ਫੜਿਆ ਗਿਆ JeM ਦਾ ਅੱਤਵਾਦੀ ! ਪੰਜਾਬ ਪੁਲਸ ਨੇ ਲਿਆ ਹਿਰਾਸਤ 'ਚ
NEXT STORY