ਬੁਢਲਾਡਾ (ਚਤਰ ਸਿੰਘ) : ਸਥਾਨਕ ਸੰੰਤ ਨਿਰੰਕਾਰੀ ਸਤਿਸੰਗ ਭਵਨ ਵਿਖੇ ਅੱਜ ਸੰਤ ਨਿਰੰਕਾਰੀ ਚੈਰੀਟੇਬਲ ਫਾਊਂਡੇਸ਼ਨ ਦਿੱਲੀ ਵੱਲੋਂ ਵਿਸ਼ਾਲ ਖੂਨਦਾਨ ਕੈਂਪ ਦਾ ਅਯੋਜਨ ਕੀਤਾ ਗਿਆ। ਇਸ ਕੈਂਪ 'ਚ ਬੁਢਲਾਡਾ ਤੋਂ ਇਲਾਵਾ ਮਾਨਸਾ, ਸਰਦੂਲਗੜ੍ਹ, ਬਰੇਟਾ, ਹੀਰੋ ਖੁਰਦ ਸਮੇਤ ਬੁਢਲਾਡਾ ਬ੍ਰਾਂਚ ਦੇ ਪਿੰਡਾਂ 'ਚੋਂ ਸੰਗਤਾਂ ਅਤੇ ਸਥਾਨਕ ਲੋਕਾਂ ਨੇ ਵੱਧ ਚੜ ਕੇ ਹਿੱਸਾ ਲਿਆ। ਇਸ ਖੂਨਦਾਨ ਕੈਂਪ 'ਚ ਲੱਗਭਗ 100 ਯੂਨਿਟ ਖੂਨ ਡਾ. ਸੂਨੈਨਾ ਅਤੇ ਡਾ. ਰਿਚੀ ਸਮੇਤ ਬੱਲਡ ਬੈਂਕ ਮਾਨਸਾ ਦੀ ਟੀਮ ਵੱਲੋਂ ਲਿਆ ਗਿਆ। ਇਸ ਕੈਂਪ ਦਾ ਉਦਘਾਟਨ ਲੈਨਿਨ ਗਰਗ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਅਤੇ ਸੰਤ ਨਿਰੰਕਾਰੀ ਮੰਡਲ ਜ਼ੋਨ ਬਠਿੰਡਾ ਦੇ ਜ਼ੋਨਲ ਇੰਚਾਰਜ ਐੱਸ.ਪੀ.ਦੁੱਗਲ ਨੇ ਕੀਤਾ। ਬਲਾਕ ਵਿਕਾਸ ਅਫਸਰ ਲੈਨਿਨ ਗਰਗ ਨੇ ਕਿਹਾ ਕਿ ਖੂਨਦਾਨ ਇਕ ਮਹਾਦਾਨ ਹੈ। ਇਸ 'ਚ ਆਪਣਾ ਯੋਗਦਾਨ ਪਾਉਣ ਲਈ ਸੰਤ ਨਿਰੰਕਾਰੀ ਮਿਸ਼ਨ ਮੁਬਾਰਕਬਾਦ ਦਾ ਪਾਤਰ ਹੈ। ਉਨ੍ਹਾਂ ਕਿਹਾ ਕਿ ਇਲਾਕੇ 'ਚ ਹੋਰ ਵੀ ਇਸ ਤਰ੍ਹਾ ਦੇ ਉਪਰਾਲੇ ਕਰਨੇ ਚਾਹੀਦੇ ਹਨ ਤਾਂ ਜੋ ਸਮਾਜ ਨੂੰ ਹੋਰ ਸੁੰਦਰ ਰੂਪ ਪ੍ਰਦਾਨ ਕੀਤਾ ਜਾ ਸਕੇ। ਇਸ ਮੌਕੇ ਬਠਿੰਡਾ ਜ਼ੋਨ ਦੇ ਜ਼ੋਨਲ ਇੰਚਾਰਜ ਐੱਸ.ਪੀ. ਦੁੱਗਲ ਨੇ ਸਾਧ ਸੰਗਤ ਨੂੰ ਸੰਬੋਧਿਤ ਕਰਦੇ ਕਿਹਾ ਕਿ ਮਿਸ਼ਨ ਵੱਲੋਂ ਹਰ ਸਾਲ ਲੱਗਭਗ ਇਕ ਲੱਖ ਯੂਨਿਟ ਖੂਨਦਾਨ ਪੂਰੀ ਦੂਨੀਆ 'ਚ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਮਿਸ਼ਨ ਵੱਲੋਂ ਹੋਰ ਵੀ ਸਮਾਜ ਭਲਾਈ ਦੇ ਕੰਮਾਂ ਸਫਾਈ ਅਭਿਆਨ, ਰੇਲਵੇ ਸਟੇਸ਼ਨਾਂ ਦੀ ਸਫਾਈ, ਵਤਾਵਰਣ ਦੀ ਸ਼ੁੱਧਤਾ ਬਣਾਈ ਰੱਖਣ ਲਈ ਪੌਦੇ ਲਗਾਉਣਾ ਆਦਿ ਕੰਮਾਂ 'ਚ ਮਿਸ਼ਨ ਦਾ ਵਿਸ਼ੇਸ਼ ਸਹਿਯੋਗ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਸੰਤ ਨਿਰੰਕਾਰੀ ਮਿਸ਼ਨ ਜਿਥੇ ਸਮਾਜ ਭਲਾਈ ਦੇ ਕੰਮਾਂ 'ਚ ਆਪਣਾ ਯੋਗਦਾਨ ਦੇ ਰਿਹਾ ਹੈ, ਉਥੇ ਹੀ ਅੱਜ ਸਤਿਗੁਰੂ ਮਾਤਾ ਸਵਿੰਦਰ ਹਰਦੇਵ ਜੀ ਦੁਨੀਆ ਭਰ 'ਚ ਜਾ ਕੇ ਇਨਸਾਨ ਨੂੰ ਪ੍ਰਮਾਤਮਾ ਨਾਲ ਜੋੜ ਕੇ ਇਸ ਸੰਸਾਰ ਨੂੰ ਸੁੰਦਰ ਰੂਪ ਦੇਣ ਦਾ ਯਤਨ ਕਰ ਰਹੇ ਹਨ। ਇਸ ਮੌਕੇ ਬ੍ਰਾਂਚ ਬੁਢਲਾਡਾ ਦੇ ਸੰਯੋਜਕ ਘਨਸ਼ਿਆਮ ਦਾਸ ਸਿੰਗਲਾ, ਸੰਚਾਲਕ ਮਦਨ ਲਾਲ, ਅਸ਼ੋਕ ਢੀਂਗਰਾ, ਅਵਤਾਰ ਸਿੰਘ, ਮਾ. ਸੋਮਲਾਲ, ਹਰਦੇਵ ਕਮਲ, ਸੰਦੀਪ ਰਾਣਾ ਅਤੇ ਅਮਨ ਕੁਮਾਰ ਸਮੇਤ ਸਮੂਹ ਸਾਧ ਸੰਗਤ ਹਾਜ਼ਰ ਸੀ।
ਸ਼ਹੀਦ ਪਰਿਵਾਰ ਫੰਡ: ਅੱਤਵਾਦ ਨਾਲ ਪੀੜਤ ਪਰਿਵਾਰਾਂ ਨੂੰ ਦਿੱਤੀ ਵਿੱਤੀ ਸਹਾਇਤਾ
NEXT STORY