ਫਗਵਾੜਾ(ਸੋਨੂੰ)— ਨਸ਼ਿਆਂ ਅਤੇ ਲੁੱਟਾਂਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਿਆਂ ਨੂੰ ਫੜਨ ਲਈ ਛੇੜੀ ਗਈ ਮੁਹਿੰਮ ਦੇ ਤਹਿਤ ਸ਼ਨੀਵਾਰ ਨੂੰ ਫਗਵਾੜਾ ਪੁਲਸ ਵੱਲੋਂ ਇਕ ਨੌਜਵਾਨ ਨੂੰ ਕਾਬੂ ਕੀਤਾ ਗਿਆ। ਮਿਲੀ ਜਾਣਕਾਰੀ ਮੁਤਾਬਕ ਐੱਸ. ਐੱਚ. ਓ. ਇੰਸਪੈਕਟਰ ਲਖਵੀਰ ਸਿੰਘ ਥਾਣਾ ਸਦਰ ਫਗਵਾੜਾ ਦੀ ਦੇਖ-ਰੇਖ ਹੇਠ ਐੱਸ. ਆਈ. ਬਲਜਿੰਦਰ ਸਿੰਘ ਇੰਚਾਰਜ ਨੇ ਚੌਕੀ ਚਹੇੜੂ ਥਾਣਾ ਸਦਰ ਫਗਵਾੜਾ ਨੇ ਗਸ਼ਤ ਦੌਰਾਨ ਨੌਜਵਾਨ ਨੂੰ ਕਾਬੂ ਕੀਤਾ। ਉਨ੍ਹਾਂ ਨੇ ਦੱਸਿਆ ਕਿ ਚੈਕਿੰਗ ਦੇ ਸੰਬੰਧ 'ਚ ਉਹ ਗੇਟ ਨੰਗਲ ਮੱਝਾ ਜੀ. ਟੀ. ਰੋਡ 'ਤੇ ਮੌਜੂਦ ਸਨ ਕਿ ਇਸੇ ਦੌਰਾਨ ਉਨ੍ਹਾਂ ਨੂੰ ਇਤਲਾਹ ਮਿਲੀ ਕਿ ਹਰਪ੍ਰੀਤ ਕੁਮਾਰ ਉਰਫ ਹੈੱਪੀ ਪੁੱਤਰ ਜੋਗਿੰਦਰ ਪਾਲ ਬੰਗੜ ਵਾਸੀ ਮੋਟਰਸਾਈਕਲ ਚੋਰੀ ਕਰਕੇ ਵੇਚਦਾ ਹੈ। ਉਨ੍ਹਾਂ ਨੂੰ ਦੱਸਿਆ ਕਿ ਅੱਜ ਵੀ ਹਰਪ੍ਰੀਤ ਮੇਹਟਾਂ ਪੁੱਲ ਹੇਠਾਂ ਚੋਰੀ ਦਾ ਮੋਟਰਸਾਈਕਲ ਵੇਚਣ ਲਈ ਗਾਹਕ ਦੀ ਭਾਲ ਕਰ ਰਿਹਾ ਸੀ ਅਤੇ ਦੱਸੀ ਗਈ ਥਾਂ 'ਤੇ ਰੇਡ ਮਾਰ ਕੇ ਉਸ ਨੂੰ ਦਬੋਚ ਲਿਆ ਗਿਆ। ਗ੍ਰਿਫਤਾਰ ਕੀਤੇ ਗਏ ਨੌਜਵਾਨ ਕੋਲੋਂ ਚੋਰੀ ਦੇ 10 ਮੋਟਰਸਾਈਕਲ ਬਰਾਮਦ ਕੀਤੇ ਗਏ ਹਨ। ਪੁਲਸ ਨੇ ਉਸ ਦੇ ਖਿਲਾਫ ਮਾਮਲਾ ਦਰਜ ਕਰਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।
ਟਰਾਲੇ ਦੇ ਹੇਠਾਂ ਆਉਣ ਨਾਲ ਇਕ ਵਿਅਕਤੀ ਦੀ ਮੌਤ
NEXT STORY