ਸਾਦਿਕ (ਪਰਮਜੀਤ) - ਸਿਹਤ ਵਿਭਾਗ ਨੇ ਦੀਵਾਲੀ ਦੇ ਤਿਉਹਾਰ ਨੂੰ ਮੁੱਖ ਰੱਖਦੇ ਹੋਏ ਮਠਿਆਈਆਂ ਦੀਆਂ ਕਈ ਦੁਕਾਨਾਂ 'ਤੇ ਛਾਪੇਮਾਰੀ ਕਰਕੇ ਨਕਲੀ ਮਿਠਾਈਆਂ ਦੀ ਵਿਕਰੀ ਰੋਕਣ ਲਈ ਜਾਂਚ ਜਾਰੀ ਹੈ, ਜਿਸ ਦੇ ਤਹਿਤ ਸਿਹਤ ਵਿਭਾਗ ਦੇ ਮੁਕਲ ਗਿੱਲ ਫੂਡ ਸੇਫ਼ਟੀ ਅਫ਼ਸਰ ਨੇ ਆਪਣੀ ਟੀਮ ਨਾਲ ਸਾਦਿਕ ਨੇੜੇ ਪਿੰਡ ਸੰਗਤਪੁਰਾ ਵਿਖੇ ਇੱਕ ਦੁਕਾਨ 'ਤੇ ਛਾਪਾ ਮਾਰ ਕੇ ਵੱਖ ਵੱਖ ਬਰਤਨਾਂ ਵਿਚ ਪਈ ਕਰੀਬ ਇੱਕ ਕੁਵਿੰਟਲ ਨਕਲੀ ਬਰਫ਼ੀ, ਮਿਲਕ ਕੇਕ ਸਮੇਤ ਨਕਲੀ ਮਠਿਆਈ ਬਰਾਮਦ ਕੀਤੀ ਗਈ। ਟੀਮ ਨੇ ਇਸ ਮਠਿਆਈ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਇਸ ਦੇ ਨਮੂਨੇ ਜਾਂਚ ਲਈ ਚੰਡੀਗੜ੍ਹ ਭੇਜ ਦਿੱਤੇ ਹਨ ਅਤੇ ਰਿਪੋਰਟ ਆਉਣ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਉਨਾਂ ਸਾਦਿਕ 'ਚ ਹਲਵਾਈਆਂ ਦੀਆਂ ਦੁਕਾਨਾਂ 'ਤੇ ਵਿਕ ਰਹੀ ਮਠਿਆਈ ਦੀ ਜਾਂਚ ਕੀਤੀ ਤਾਂ ਜੋ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਹੋ ਸਕੇ।
ਮੋਹਾਲੀ : ਦੀਵਾਲੀ ਤੋਂ ਇਕ ਦਿਨ ਪਹਿਲਾਂ ਪਤੀ ਨੇ ਗੋਲੀਆਂ ਨਾਲ ਭੁੰਨੀ ਪਤਨੀ, ਖੌਫਨਾਕ ਤਸਵੀਰਾਂ ਛੇੜ ਦੇਣਗੀਆਂ ਕੰਬਣੀ
NEXT STORY