ਸਮਰਾਲਾ/ਖਮਾਣੋਂ, (ਬੰਗੜ, ਗਰਗ)- ਪੰਜਾਬ ਦੇ ਕਿਸਾਨਾਂ ਵਲੋਂ ਖੇਤਾਂ ਵਿਚ ਕੀਤੀ ਗਈ ਹੱਡ-ਭੰਨਵੀਂ ਮਿਹਨਤ ਦੇ ਸਾਰਥਕ ਨਤੀਜੇ ਦਿੰਦਾ ਹੋਇਆ ਝੋਨੇ ਦਾ ਸੀਜ਼ਨ ਇਸ ਵਾਰ ਪਿਛਲੇ ਵਰ੍ਹੇ ਦੇ ਮੁਕਾਬਲੇ 1 ਕਰੋੜ ਕੁਇੰਟਲ ਦੇ ਵਾਧੇ ਨਾਲ ਸਮਾਪਤੀ ਵੱਲ ਹੋ ਤੁਰਿਆ ਹੈ।
ਪੰਜਾਬ ਦੇ ਵੱਖ-ਵੱਖ ਜ਼ਿਲਿਆਂ 'ਚ ਛੋਟੇ-ਵੱਡੇ 1827 ਖਰੀਦ ਕੇਂਦਰਾਂ ਉਪਰ 18 ਕਰੋੜ 15 ਲੱਖ ਕੁਇੰਟਲ ਤੋਂ ਵੱਧ ਰਿਕਾਰਡਤੋੜ ਝੋਨਾ ਖਰੀਦਿਆ ਗਿਆ। ਪਿਛਲੇ ਵਰ੍ਹੇ ਝੋਨੇ ਦੇ ਸੀਜ਼ਨ ਵਿਚ 17 ਕਰੋੜ 9 ਲੱਖ ਤੋਂ ਵੱਧ ਕੁਇੰਟਲ ਝੋਨਾ ਖਰੀਦਿਆ ਗਿਆ ਸੀ, ਜਦਕਿ ਇਸ ਵਾਰ ਇਸ ਝੋਨੇ ਦੀ ਖਰੀਦ 6.18 ਫੀਸਦੀ ਦਾ ਵਾਧੇ ਨਾਲ ਕੀਤੀ ਗਈ।
ਜਾਣਕਾਰੀ ਅਨੁਸਾਰ ਸੰਗਰੂਰ ਜ਼ਿਲੇ ਦੀਆਂ ਵੱਖ-ਵੱਖ ਮੰਡੀਆਂ ਵਿਚ 1 ਕਰੋੜ 94 ਲੱਖ 91 ਹਜ਼ਾਰ ਕੁਇੰਟਲ ਝੋਨੇ ਦੀ ਖ੍ਰੀਦ ਨਾਲ ਪਹਿਲੇ ਨੰਬਰ 'ਤੇ ਰਿਹਾ, ਇਸੇ ਤਰ੍ਹਾਂ ਜ਼ਿਲਾ ਲੁਧਿਆਣਾ ਦੀਆਂ ਮੰਡੀਆਂ ਵਿਚ ਰਿਕਾਰਡਤੋੜ ਝੋਨੇ ਦੀ ਫਸਲ ਖਰੀਦੀ ਗਈ, ਜਿਸਨੇ 1 ਕਰੋੜ 71 ਲੱਖ 59 ਹਜ਼ਾਰ ਕੁਇੰਟਲ ਝੋਨੇ ਦੀ ਖਰੀਦ ਕਰਦੇ ਹੋਏ ਸੂਬੇ 'ਚ ਦੂਜਾ ਸਥਾਨ ਹਾਸਲ ਕੀਤਾ।
ਬਾਕੀ ਜ਼ਿਲਿਆਂ ਵਿਚ ਜ਼ਿਲਾ ਅੰਮ੍ਰਿਤਸਰ 'ਚ 74 ਲੱਖ 6 ਹਜ਼ਾਰ ਕੁਇੰਟਲ ਤੋਂ ਵੱਧ, ਜ਼ਿਲਾ ਗੁਰਦਾਸਪੁਰ 'ਚ 73 ਲੱਖ 46 ਹਜ਼ਾਰ ਕੁਇੰਟਲ ਤੋਂ ਵੱਧ, ਜ਼ਿਲਾ ਹੁਸ਼ਿਆਰਪੁਰ 'ਚ 39 ਲੱਖ 45 ਹਜ਼ਾਰ ਕੁਇੰਟਲ ਤੋਂ ਵੱਧ, ਜ਼ਿਲਾ ਜਲੰਧਰ 'ਚ 99 ਲੱਖ 52 ਹਜ਼ਾਰ ਕੁਇੰਟਲ ਤੋਂ ਵੱਧ, ਜ਼ਿਲਾ ਕਪੂਰਥਲਾ 'ਚ 77 ਲੱਖ 8 ਹਜ਼ਾਰ ਕੁਇੰਟਲ ਤੋਂ ਵੱਧ, ਜ਼ਿਲਾ ਪਠਾਨਕੋਟ 'ਚ 7 ਲੱਖ 85 ਹਜ਼ਾਰ ਕੁਇੰਟਲ ਤੋਂ ਵੱਧ, ਜ਼ਿਲਾ ਸ਼ਹੀਦ ਭਗਤ ਸਿੰਘ ਨਗਰ 'ਚ 35 ਲੱਖ 9 ਹਜ਼ਾਰ ਕੁਇੰਟਲ ਤੋਂ ਵੱਧ, ਜ਼ਿਲਾ ਤਰਨਤਾਰਨ 'ਚ 84 ਲੱਖ 15 ਹਜ਼ਾਰ ਕੁਇੰਟਲ ਤੋਂ ਵੱਧ, ਜ਼ਿਲਾ ਬਰਨਾਲਾ 'ਚ 77 ਲੱਖ 58 ਹਜ਼ਾਰ ਕੁਇੰਟਲ ਤੋਂ ਵੱਧ, ਜ਼ਿਲਾ ਫਤਹਿਗੜ੍ਹ ਸਾਹਿਬ 'ਚ 47 ਲੱਖ 23 ਹਜ਼ਾਰ ਕੁਇੰਟਲ ਤੋਂ ਵੱਧ, ਜ਼ਿਲਾ ਪਟਿਆਲਾ 'ਚ 1 ਕਰੋੜ 35 ਲੱਖ 20 ਹਜ਼ਾਰ ਕੁਇੰਟਲ ਤੋਂ ਵੱਧ, ਜ਼ਿਲਾ ਰੋਪੜ 'ਚ 22 ਲੱਖ 31 ਹਜ਼ਾਰ ਕੁਇੰਟਲ ਤੋਂ ਵੱਧ, ਜ਼ਿਲਾ ਮੋਹਾਲੀ 'ਚ 17 ਲੱਖ 21 ਹਜ਼ਾਰ ਕੁਇੰਟਲ ਤੋਂ ਵੱਧ, ਜ਼ਿਲਾ ਬਠਿੰਡਾ 'ਚ 1 ਕਰੋੜ 22 ਲੱਖ 10 ਹਜ਼ਾਰ ਕੁਇੰਟਲ ਤੋਂ ਵੱਧ, ਜ਼ਿਲਾ ਫਰੀਦਕੋਟ 'ਚ 75 ਲੱਖ 95 ਹਜ਼ਾਰ ਕੁਇੰਟਲ ਤੋਂ ਵੱਧ, ਜ਼ਿਲਾ ਫਾਜ਼ਿਲਕਾ 'ਚ 54 ਲੱਖ 33 ਹਜ਼ਾਰ ਕੁਇੰਟਲ ਤੋਂ ਵੱਧ, ਜ਼ਿਲਾ ਫਿਰੋਜ਼ਪੁਰ 'ਚ 1 ਕਰੋੜ 15 ਲੱਖ 7 ਹਜ਼ਾਰ ਕੁਇੰਟਲ ਤੋਂ ਵੱਧ, ਜ਼ਿਲਾ ਮਾਨਸਾ 'ਚ 71 ਲੱਖ 88 ਹਜ਼ਾਰ ਕੁਇੰਟਲ ਤੋਂ ਵੱਧ, ਜ਼ਿਲਾ ਮੋਗਾ 'ਚ 1 ਕਰੋੜ 29 ਲੱਖ 78 ਹਜ਼ਾਰ ਕੁਇੰਟਲ ਤੋਂ ਵੱਧ ਤੇ ਜ਼ਿਲਾ ਸ੍ਰੀ ਮੁਕਤਸਰ ਸਾਹਿਬ 'ਚ 88 ਲੱਖ 30 ਹਜ਼ਾਰ ਕੁਇੰਟਲ ਤੋਂ ਵੱਧ ਝੋਨਾ ਖਰੀਦਿਆ ਗਿਆ।
ਕਿਸਾਨਾਂ ਨੇ ਦਿੱਲੀ-ਫਿਰੋਜ਼ਪੁਰ ਰੇਲਵੇ ਲਾਈਨ ਕੀਤੀ ਜਾਮ
NEXT STORY