ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ) - ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਸੱਕਾਵਾਲੀ ਵਿਖੇ ਜਿੱਥੇ ਚੋਣਾਂ ਨੂੰ ਲੈ ਕੇ ਪੱਤਰਕਾਰਾਂ ਵਲੋਂ ਵੀਡੀਓ ਗ੍ਰਾਫੀ ਕੀਤੀ ਜਾ ਰਹੀ ਹੈ। ਉਥੇ ਹੀ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਮੱਲਣ ਦੇ ਲੋਕ ਪੰਚਾਇਤੀ ਚੋਣਾਂ ਨੂੰ ਲੈ ਕੇ ਇੰਨੇ ਜ਼ਿਆਦਾ ਉਤਸ਼ਾਹਿਤ ਹਨ ਕਿ ਉਹ ਇਕ ਬਿਮਾਰ ਵੋਟਰ ਨੂੰ ਵੀ ਰੇਹੜੀ 'ਤੇ ਬਿਠਾ ਕੇ ਵੋਟ ਪਾਉਣ ਲਈ ਨਾਲ ਲੈ ਕੇ ਗਏ।
ਇਸੇ ਤਰ੍ਹਾਂ ਇਕ ਹੋਰ ਮਰੀਜ਼, ਜੋ ਕਿ ਹਸਪਤਾਲ ਤੋਂ ਛੁੱਟੀ ਲੈ ਕੇ ਵ੍ਹੀਲ ਚੇਅਰ 'ਤੇ ਬੈਠ ਕੇ ਸਿੱਧਾ ਪੋਲਿੰਗ ਬੂਥ 'ਤੇ ਪੁੱਜਿਆ, ਜਿੱਥੇ ਉਸ ਵਲੋਂ ਆਪਣੀ ਵੋਟ ਦਾ ਇਸਤੇਮਾਲ ਕੀਤਾ ਗਿਆ।
ਦੱਸ ਦੇਈਏ ਕਿ ਇਸ ਵਾਰ ਮੁਕਤਸਰ ਦੇ ਪਿੰਡ ਮੱਲਣ ਅਤੇ ਧੂਲਕੋਟ 'ਚ ਪਹਿਲੀ ਵਾਰ ਮੁਟਿਆਰਾਂ ਨੇ ਵੀ ਆਪਣੀ ਵੋਟ ਦੀ ਵਰਤੋਂ ਕੀਤੀ।
ਇੰਡੀਅਨ ਆਈਡਲ 2017 ਦੇ ਜੇਤੂ ਖੁਦਾ ਬਖਸ਼ ਨੇ ਪਾਈ ਵੋਟ (ਵੀਡੀਓ)
NEXT STORY