ਬਠਿੰਡਾ : ਭਾਵੇਂ ਹੀ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਲੋਕ ਸਭਾ ਚੋਣ ਲੜਨ ਤੋਂ ਸਾਫ ਇਨਕਾਰ ਕੀਤਾ ਹੈ ਪਰ ਫਿਰ ਵੀ ਜੇਕਰ ਬਠਿੰਡਾ ਲੋਕ ਸਭਾ ਹਲਕੇ 'ਚ ਪਾਰਟੀ ਦੀ ਬੇੜੀ ਫਸਦੀ ਹੋਈ ਦਿਖਾਈ ਦਿੱਤੀ ਤਾਂ ਵੱਡੇ ਬਾਦਲ ਖੁਦ ਇੱਥੋਂ ਚੋਣ ਮੈਦਾਨ 'ਚ ਕੁੱਦ ਪੈਣਗੇ, ਅਜਿਹਾ ਅੰਦਾਜ਼ਾ ਲਾਇਆ ਜਾ ਰਿਹਾ ਹੈ। ਦੱਸ ਦੇਈਏ ਕਿ ਅਕਾਲੀ ਦਲ ਨੇ ਅਜੇ ਤੱਕ ਬਠਿੰਡਾ ਅਤੇ ਫਿਰੋਜ਼ਪੁਰ ਤੋਂ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ ਹੈ। ਸੂਤਰਾਂ ਮੁਤਾਬਕ ਬਾਦਲ ਪਰਿਵਾਰ ਦੀ ਇਹੋ ਰਣਨੀਤੀ ਹੈ ਕਿ ਬਠਿੰਡਾ ਹਲਕੇ ਤੋਂ ਕਾਂਗਰਸ ਨੇ ਡਾ. ਨਵਜੋਤ ਕੌਰ ਸਿੱਧੂ ਜਾਂ ਵਜ਼ੀਰ ਨਵਜੋਤ ਸਿੰਘ ਸਿੱਧੂ ਨੂੰ ਖਾਸ ਹਾਲਾਤ 'ਚ ਕਾਂਗਰਸੀ ਉਮੀਦਵਾਰ ਵਜੋਂ ਉਤਾਰਿਆ ਤਾਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਬਠਿੰਡਾ ਤੋਂ ਉਮੀਦਵਾਰ ਬਣਾਏ ਜਾਣ ਦਾ ਖਤਰਾ ਮੁੱਲ ਨਹੀਂ ਲਿਆ ਜਾਵੇਗਾ। ਜੇਕਰ ਕੋਈ ਹੋਰ ਵੱਡਾ ਚਿਹਰਾ ਕਾਂਗਰਸ ਲਿਆਉਂਦੀ ਹੈ ਤਾਂ ਵੱਡੇ ਬਾਦਲ ਨੂੰ ਅਜਿਹੇ ਹਾਲਾਤ 'ਚ ਮੈਦਾਨ 'ਚ ਉਤਾਰਿਆ ਜਾ ਸਕਦਾ ਹੈ।
ਬ੍ਰਾਅ 'ਚ ਡੇਢ ਕਿਲੋ ਸੋਨਾ ਲੁਕੋ ਕੇ ਲਿਆਈ ਔਰਤ ਏਅਰਪੋਰਟ 'ਤੇ ਕਾਬੂ
NEXT STORY