ਬਰਨਾਲਾ (ਵਿਵੇਕ ਸਿੰਧਵਾਨੀ) - ਸਬਜ਼ੀ ਮੰਡੀ ਬਰਨਾਲਾ ਵਿਖੇ ਪਰਕਿੰਗ ਠੇਕੇਦਾਰ ਵੱਲੋਂ ਪਰਚੀਆਂ ਕੱਟਣ ’ਤੇ ਸਬਜ਼ੀ ਮੰਡੀ ਦੇ ਆਡ਼੍ਹਤੀਏ, ਰੇਹਡ਼ੀ ਵਾਲੇ ਭਡ਼ਕ ਉਠੇ। ਉਨ੍ਹਾਂ ਨੇ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਖਿਲਾਫ ਜੰਮ੍ਹਕੇ ਨਾਅਰੇਬਾਜ਼ੀ ਕੀਤੀ। ਆਡ਼੍ਹਤੀਆਂ ਵੱਲੋਂ ਇਸ ਸਬੰਧੀ ਡੀ. ਸੀ. ਬਰਨਾਲਾ ਨੂੰ ਇਕ ਮੰਗ ਪੱਤਰ ਵੀ ਦਿੱਤਾ ਗਿਆ।
ਮਾਰਕੀਟ ਕਮੇਟੀ ਦੇ ਅਧਿਕਾਰੀ ਰੋਕਣ ਦੀ ਬਜਾਏ ਦੇ ਰਹੇ ਸ਼ਹਿ
ਸਬਜੀ ਮੰਡੀ ਐਸੋ. ਦੇ ਨਾਭ ਚੰਦ ਨੇ ਕਿਹਾ ਕਿ ਠੇਕੇਦਾਰ ਨਾਜਾਇਜ਼ ਤੌਰ ’ਤੇ ਰੇਹਡ਼ੀ ਵਾਲੇ ਅਤੇ ਮਾਲੀਆਂ ਤੋਂ ਵਸੂਲੀ ਕਰ ਰਿਹਾ ਹੈ। ਪਰਚੀ ਉਪਰ ਪੰਜਾਹ ਰੁਪਏ ਦੀ ਪ੍ਰਿੰਟਿੰਗ ਹੋਈ ਹੋਈ ਹੈ। ਪਰ ਠਾਕੇਦਾਰ ਨੇ ਆਪਣੇ ਹੱਥ ਨਾਲ ਸੌ ਰੁਪਏ ਲਿਖਕੇ ਲੋਕਾਂ ਤੋਂ ਵਸੂਲੀ ਕਰ ਰਿਹਾ ਹੈ। ਜੋ ਕਿ ਸਰਾਸਰ ਧੱਕਾ ਹੈ। ਮਾਰਕੀਟ ਕਮੇਟੀ ਦੇ ਅਧਿਕਾਰੀਆਂ ਨੇ ਉਕਤ ਠੇਕੇਦਾਰ ਨੂੰ ਰੋਕਣਾ ਤਾਂ ਕੀ ਸੀ ਬਲਕਿ ਉਨ੍ਹਾਂ ਨੂੰ ਕਥਿਤ ਤੌਰ ’ਤੇ ਸ਼ਹਿ ਦੇ ਰਹੇ ਹਨ।
ਗੇਟ ਉਪਰ ਹੀ ਧੱਕੇ ਨਾਲ ਵਸੂਲੀ ਕਰਨੀ ਸ਼ੁਰੂ ਕਰ ਦਿੰਦਾ ਹੈ ਠੇਕੇਦਾਰ
ਮਾਲੀ ਯੂਨੀਅਨ ਦੇ ਪ੍ਰਧਾਨ ਰਮੇਸ਼ ਕੁਮਾਰ ਨੇ ਕਿਹਾ ਕਿ ਮਾਰਕੀਟ ਕਮੇਟੀ ਨੇ ਪਾਰਕਿੰਗ ਠੇਕੇ ’ਤੇ ਦਿੱਤੀ ਹੈ ਨਾ ਕਿ ਉਸਨੂੰ ਸਬਜ਼ੀ ਮੰਡੀ ਵਿਚ ਐਂਟਰੀ ਕਰਨ ’ਤੇ ਵਸੂਲੀ ਕਰਨ ਦੀ। ਠੇਕੇਦਾਰ ਨੇ ਗੇਟ ਉਪਰ ਹੀ ਰੱਸਾ ਲਗਾ ਦਿੱਤਾ ਹੈ। ਜਿਹਡ਼ੇ ਮਾਲੀ ਸਬਜ਼ੀ ਲੈ ਕੇ ਆਉਂਦੇ ਹਨ। ਉਨ੍ਹਾਂ ਤੋਂ ਠੇਕੇਦਾਰ ਵੱਲੋਂ ਧੱਕੇ ਨਾਲ ਵਸੂਲੀ ਕੀਤੀ ਜਾ ਰਹੀ ਹੈ। ਜਦੋਂ ਕਿ ਮਾਰਕੀਟ ਕਮੇਟੀ ਨੇ ਪਾਰਕਿੰਗ ਦਾ ਠੇਕਾ ਦਿੱਤਾ ਹੈ। ਜੋ ਆਪਣਾ ਵਾਹਨ ਪਾਰਕ ਕਰੇ ਉਸ ਤੋਂ ਠੇਕੇਦਾਰ ਵਸੂਲੀ ਕਰੇ। ਸਾਡੇ ਕੋਲੋਂ ਸਬਜ਼ੀ ਵੇਚਣ ਆਉਣ ’ਤੇ ਕਿਉਂ ਵਸੂਲੀ ਕੀਤੀ ਜਾਂਦੀ ਹੈ। ਇਹ ਸਮਝ ਤੋਂ ਬਾਹਰ ਹੈ। ਇਸ ਸਮੇਂ ਬਲਵੀਰ ਸਿੰਘ , ਬੰਟੀ ਗਰੋਵਰ, ਦਰਸ਼ਨ ਰਾਗੀ, ਜਗਤਾਰ ਸਿੰਘ, ਨਰਿੰਦਰ, ਗੁਰਮੇਲ ਸਿੰਘ, ਬਲਕਾਰ ਸਿੰਘ ਆਦਿ ਤੋਂ ਇਲਾਵਾ ਭਾਰੀ ਗਿਣਤੀ ਵਿਚ ਸਬਜ਼ੀ ਮੰਡੀ ਐਸੋ. ਦੇ ਆਗੂ, ਰੇਹਡ਼ੀ ਯੂਨੀਅਨ ਦੇ ਆਗੂ ਅਤੇ ਮਾਲੀ ਯੂਨੀਅਨ ਦੇ ਆਗੂ ਹਾਜ਼ਰ ਸਨ।
ਰੋਜ਼ਾਨਾ 1 ਲੱਖ ਰੁਪਏ ਦੀ ਮਾਰਕੀਟ ਫੀਸ ਦੇ ਰਹੇ ਹਾਂ, ਫਿਰ ਵੀ ਸਾਨੂੰ ਕੀਤਾ ਜਾ ਰਿਹਾ ਹੈ ਤੰਗ ਪਰੇਸ਼ਾਨ
ਸਬਜ਼ੀ ਮੰਡੀ ਐਸੋ. ਦੇ ਪ੍ਰਧਾਨ ਪ੍ਰਦੀਪ ਕੁਮਾਰ ਨੇ ਕਿਹਾ ਕਿ ਅਸੀਂ ਰੋਜ਼ਾਨਾ ਮਾਰਕੀਟ ਕਮੇਟੀ ਨੂੰ 1 ਲੱਖ ਰੁਪਏ ਦੇ ਕਰੀਬ ਮਾਰਕੀਟ ਫੀਸ ਦਿੰਦੇ ਹਾਂ। ਫਿਰ ਵੀ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਵੱਲੋਂ ਸਾਨੂੰ ਕਥਿਤ ਤੌਰ ’ਤੇ ਤੰਗ ਪਰੇਸ਼ਾਨ ਕੀਤਾ ਜਾਂਦਾ ਹੈ। ਸਬਜ਼ੀ ਮੰਡੀ ਵਿਚ ਕੋਈ ਵੀ ਸਹੂਲਤ ਨਹੀਂ। ਨਾ ਤਾਂ ਪੀਣ ਵਾਲੇ ਪਾਣੀ ਦੀ ਸਹੂਲਤ ਹੈ ਨਾ ਬਾਥਰੂਮ ਦੀ। ਬਾਥਰੂਮ ਟੁੱਟੇ ਅਤੇ ਸਡ਼ੇ ਹੋਏ ਹਨ। ਇੰਨੀ ਫੀਸ ਇਕੱਠੀ ਕਰਨ ਦੇ ਬਾਵਜੂਦ ਵੀ ਮਾਰਕੀਟ ਕਮੇਟੀ ਵੱਲੋਂ ਸਾਨੂੰ ਕੋਈ ਸਹੂਲਤ ਮਹੱਈਆ ਨਾ ਕਰਵਾਉਣਾ ਹੈਰਾਨੀ ਦੀ ਗੱਲ ਹੈ।
ਏ. ਟੀ. ਐੱਮ. ਕਾਰਡ ਬਦਲ ਕੇ 59 ਹਜ਼ਾਰ ਦੀ ਠੱਗੀ ਮਾਰੀ
NEXT STORY