ਮਾਨਸਾ (ਵੈਬ ਡੈਸਕ) : ਮਾਨਸਾ ਪੁਲਸ ਵੱਲੋਂ ਪਰਵਿੰਦਰ ਸਿੰਘ ਝੋਟਾ ਦੇ ਕਤਲ ਨਾਲ ਜੁੜਿਆ ਇਕ ਹੋਰ ਮਾਮਲਾ ਦਰਜ ਕੀਤਾ ਗਿਆ ਹੈ। ਇਹ ਮਾਮਲਾ ਮੁਲਜ਼ਮ ਅਸ਼ਵਨੀ ਕੁਮਾਰ ਦੀ ਮੈਡੀਕਲ ਦੁਕਾਨ ਢਾਹੇ ਜਾਣ ਦੇ ਅਪਰਾਧ ਵਿਚ 1000 ਤੋਂ 1200 ਅਣਪਛਾਤੇ ਵਿਅਕਤੀਆਂ ਉਪਰ ਦਰਜ ਕੀਤਾ ਗਿਆ ਹੈ। ਐੱਫ. ਆਈ. ਆਰ. ਵਿਚ ਆਖਿਆ ਗਿਆ ਹੈ ਕਿ ਪਰਵਿੰਦਰ ਝੋਟਾ ਦੇ ਕਤਲ ਮਗਰੋਂ ਗੁੱਸੇ ਵਿਚ ਆਈ ਭੀੜ ਜਿਸ ਵਿਚ 1000-1200 ਅਣਪਛਾਤੇ ਵਿਅਕਤੀ ਸ਼ਾਮਲ ਸਨ, ਨੇ ਰਾਹ ਜਾਂਦੀ ਕਿਸੇ ਜੇ. ਸੀ. ਬੀ. ਦੇ ਨਾ ਮਲੂਮ ਡਰਾਈਵਰ ਨੂੰ ਰੋਕ ਕੇ ਆਪ ਹੀ ਜੇ. ਸੀ. ਬੀ. ਨਾਲ ਉਕਤ ਮੈਡੀਕਲ ਦੀ ਦੁਕਾਨ ਦੀ ਭੰਨ ਤੋੜ ਕਰਕੇ ਦੁਕਾਨ ਵਿਚ ਪਏ ਸਮਾਨ ਨੂੰ ਅੱਗ ਲਗਾ ਦਿੱਤੀ ਗਈ।
ਇਹ ਵੀ ਪੜ੍ਹੋ : ਅਕਾਲੀ-ਭਾਜਪਾ ਗਠਜੋੜ 'ਚ ਅਕਾਲੀ ਦਲ ਦਾ ਹੋਵੇਗਾ CM ਚਿਹਰਾ, ਮੋਦੀ ਕਰਨਗੇ ਵੱਡੀ ਰੈਲੀ
ਭੜਕੀ ਭੀੜ ਵਿਚ ਆਏ ਨੌਜਵਾਨ ਜੋ ਬਾਹਰਲੇ ਵੱਖ-ਵੱਖ ਇਲਾਕਿਆਂ ਦੇ ਸਨ, ਦੀ ਪਛਾਣ ਨਹੀਂ ਹੋ ਸਕੀ ਹੈ। ਇਸ ਦੇ ਚੱਲਦੇ ਧਾਰਾ 326 (ਜੀ), 324 (5), 191 (2), 190 ਬੀ. ਐਨ. ਐੱਸ. ਦੇ ਤਹਿਤ ਦਰਜ ਕੀਤਾ ਗਿਆ ਹੈ। ਇਹ ਵੀ ਕਿਹਾ ਗਿਆ ਹੈ ਕਿ ਜਾਂਚ ਦੌਰਾਨ ਜਿਹੜੇ ਤੱਤ ਸਾਹਮਣੇ ਆਉਣਗੇ, ਉਸ ਆਧਾਰ 'ਤੇ ਜ਼ੁਰਮ ਵਿਚ ਵਾਧਾ ਘਾਟਾ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, ਕਈ ਅਫ਼ਸਰਾਂ ਦੇ ਤਬਾਦਲੇ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ: ਸ਼ਰਾਬੀਆਂ ਖ਼ਿਲਾਫ਼ ਨਿਹੰਗ ਸਿੰਘਾਂ ਨੇ ਖੋਲ੍ਹਿਆ ਮੋਰਚਾ! ਕੀਤੀ ਵੱਡੀ ਕਾਰਵਾਈ
NEXT STORY