ਪਟਿਆਲਾ (ਬਲਜਿੰਦਰ)—ਪਟਿਆਲਾ ਅਦਾਲਤ ਕੈਂਪਸ 'ਚ ਬੀਤੇ ਕੱਲ੍ਹ ਹੋਏ ਹੰਗਾਮੇ ਤੋਂ ਬਾਅਦ ਅੱਜ ਫਿਰ ਤੋਂ ਗੋਲੀ ਚੱਲ ਗਈ। ਜਾਣਕਾਰੀ ਮੁਤਾਬਕ ਇਹ ਹੰਗਾਮਾ ਚੈਂਬਰ ਦੀ ਖਰੀਦੋ-ਫਰੋਖਤ ਨੂੰ ਲੈ ਕੇ ਹੋਇਆ, ਜਿਸ ਨਾਲ ਅਦਾਲਤ ਕੈਂਪਸ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਗੋਲੀ ਚਲਾਉਣ ਵਾਲੇ ਦੀ ਪਛਾਣ ਐਡਵੋਕੇਟ ਅਵਤਾਰ ਸਿੰਘ ਬਰਾੜ ਵਜੋਂ ਹੋਈ, ਜਿਸ ਨੂੰ ਤੁਰੰਤ ਪੁਲਸ ਨੇ ਗ੍ਰਿਫਤਾਰ ਕਰ ਲਿਆ।
ਅਵਤਾਰ ਸਿੰਘ ਨੇ ਬੀਤੇ ਕੱਲ੍ਹ ਵੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਬਾਰ ਕੌਂਸਲ ਮੈਂਬਰ ਰਾਕੇਸ਼ ਗੁਪਤਾ ਦੇ ਚੈਂਬਰ ਦੀ ਭੰਨਤੋੜ ਕੀਤੀ ਅਤੇ ਰਾਕੇਸ਼ ਗੁਪਤਾ ਦੇ ਬੇਟੇ ਅਮਨ ਗੁਪਤਾ ਵੱਲ ਪਿਸਤੌਲ ਕੱਢ ਕੇ ਗੋਲੀ ਚਲਾਈ ਸੀ ਪਰ ਗੋਲੀ ਨਹੀਂ ਸੀ ਚੱਲੀ। ਇਸ ਤੋਂ ਬਾਅਦ ਗਾਲੀ-ਗਲੋਚ ਕਰਦਾ ਹੋਇਆ ਵਾਪਸ ਚਲਾ ਗਿਆ। ਅੱਜ ਫਿਰ ਤੋਂ ਅਵਤਾਰ ਸਿੰਘ ਆਇਆ ਅਤੇ ਚੈਂਬਰ ਦੀ ਭੰਨਤੋੜ ਕੀਤੀ ਅਤੇ ਹਵਾਈ ਫਾਇਰ ਵੀ ਕੀਤਾ। ਦੂਜੇ ਵਾਸੇ ਪਟਿਆਲਾ ਬਾਰ ਐਸੋਸੀਏਸ਼ਨ ਵਕੀਲਾਂ ਦੀ ਸਿਕਉਰਿਟੀ ਨੂੰ ਲੈ ਕੇ ਕੋਰਟ 'ਚ ਹੜ੍ਹਤਾਲ ਕਰ ਦਿੱਤੀ ਹੈ। ਇੱਥੇ ਦੱਸਣਯੋਗ ਹੈ ਕਿ ਅਵਤਾਰ ਸਿੰਘ ਤੋਂ ਰਾਕੇਸ਼ ਗੁਪਤਾ ਨੇ ਚੈਂਬਰ ਖਰੀਦਿਆਂ ਸੀ, ਜਿਸ ਨੂੰ ਲੈ ਕੇ ਇਹ ਵਿਵਾਦ ਹੋਇਆ ਸੀ।
ਇਸ ਕਾਰਨ ਕਰੈਸ਼ ਹੋਇਆ ਸੀ ਪਾਕਿ ਵਲੋਂ ਹਥਿਆਰ ਲੈ ਕੇ ਆਇਆ ਡਰੋਨ
NEXT STORY