ਫਤਿਹਗੜ੍ਹ ਸਾਹਿਬ (ਜਗਦੇਵ)-ਪੰਜਾਬ ਪ੍ਰਦੇਸ਼ ਕਾਂਗਰਸ ਸੇਵਾ ਦਲ ਫਤਿਹਗਡ਼੍ਹ ਸਾਹਿਬ ਦੇ ਜ਼ਿਲਾ ਆਰਗੇਨਾਈਜ਼ਰ ਹਰਮਿੰਦਰ ਸੂਦ ਦੀ ਅਗਵਾਈ ’ਚ ਸਰਹਿੰਦ ਸ਼ਹਿਰ ਵਿਖੇ ਪੰਜਾਬ ਕਾਂਗਰਸ ਵਲੋਂ ਸੁਭਾਸ਼ ਸੂਦ ਨੂੰ ਜ਼ਿਲਾ ਕਾਂਗਰਸ ਕਮੇਟੀ ਫਤਿਹਗਡ਼੍ਹ ਸਾਹਿਬ ਦਾ ਪ੍ਰਧਾਨ ਬਣਨ ਤੇ ਸਿਰੋਪਾਓ ਭੇਂਟ ਕਰਕੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਨਵਨਿਯੁਕਤ ਜ਼ਿਲਾ ਪ੍ਰਧਾਨ ਕਾਗਰਸ ਪਾਰਟੀ ਸੁਭਾਸ਼ ਸੂਦ ਨੇ ਕਾਂਗਰਸ ਪਾਰਟੀ ਦੀ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਵਲੋਂ ਸੌਂਪੀ ਗਈ ਇਸ ਜਿੰਮੇਵਾਰੀ ਨੂੰ ਪੂਰੀ ਈਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ ਅਤੇ ਪਾਰਟੀ ਦੀ ਮਜ਼ਬੂਤੀ ਲਈ ਦਿਨ ਰਾਤ ਮਿਹਨਤ ਕਰਨਗੇ। ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਜ਼ਿਲਾ ਫਤਿਹਗਡ਼੍ਹ ਸਾਹਿਬ ਦੇ ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ ਬਹੁਮਤ ਨਾਲ ਜਿਤਕੇ ਭੇਜਣਗੇ। ਇਸ ਮੌਕੇ ਹਰਮਿੰਦਰ ਸੂਦ ਨੇ ਕਿਹਾ ਕਿ ਸੁਭਾਸ਼ ਸੂਦ ਦੇ ਪ੍ਰਧਾਨ ਬਣਨ ਨਾਲ ਜਿੱਥੇ ਜ਼ਿਲਾ ਪੱਧਰ ਤੇ ਪਾਰਟੀ ਨੂੰ ਮਜ਼ਬੂਤੀ ਮਿਲੇਗੀ, ਉਥੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਕਾਂਗਰਸ ਪਾਰਟੀ ਵੱਡੇ ਬਹੁਮਤ ਨਾਲ ਜਿੱਤ ਪ੍ਰਾਪਤ ਕਰੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਣਜੀਤ ਸਿੰਘ ਤਰਖਾਣ ਮਾਜਰਾ, ਰਣਵੀਰ ਸਿੰਘ ਸੈਕਟਰੀ, ਗੁਰਜੀਤ ਸਿੰਘ, ਯਸ਼ਪਾਲ ਲਹੋਰੀਆ, ਕੁਲਵੰਤ ਸਿੰਘ ਢਿੱਲੋਂ, ਗੌਤਮ ਵਡੇਰਾ, ਜਗਜੀਤ ਸਿੰਘ ਨਾਗਰਾ, ਅਸ਼ੋਕ ਕੁਮਾਰ, ਸੁਖਦੇਵ ਸਿੰਘ ਮਾਲਕੋਮਾਜਰਾ, ਕੁਲਦੀਪ, ਈਸ਼ਵਰ ਸ਼ਾਸਤਰੀ, ਸਰਜੀਵਨ ਸ਼ਰਮਾ, ਰਾਜੀਵ ਸ਼ਰਮਾ, ਵਾਰਨ ਸਿੰਗਲਾ, ਕ੍ਰਿਸ਼ਨਪਾਲ, ਸਤੀਸ਼ ਵਡੇਰਾ, ਰਾਕੇਸ਼ ਗੁਪਤਾ, ਅਨੀਲ ਗੁਪਤਾ ਆਦਿ ਹਾਜ਼ਰ ਸਨ।
ਜ਼ਿਲਾ ਬਾਲ ਭਲਾਈ ਕਮੇਟੀ ਨੂੰ ਕੀਤਾ ਲਾਵਾਰਸ ਘੁੰਮਦਾ ਬੱਚਾ ਵਾਪਸ
NEXT STORY