ਪਟਿਆਲਾ (ਰਾਜੇਸ਼) - ਪੰਜਾਬ ਨੂੰ ਅੱਤਵਾਦ ਦੀ ਭੱਠੀ ਵਿਚੋਂ ਕੱਢਣ ਵਾਲੇ ਮਰਹੂਮ ਮੁੱਖ ਮੰਤਰੀ ਸ. ਬੇਅੰਤ ਸਿੰਘ ਜੀ ਦੇ 22ਵੇਂ ਸ਼ਹੀਦੀ ਦਿਨ ਮੌਕੇ ਜ਼ਿਲਾ ਕਾਂਗਰਸ ਕਮੇਟੀ ਧਾਰਾ 144 ਕਾਰਨ ਸ਼ਰਧਾਂਜਲੀ ਸਮਾਗਮ ਆਯੋਜਿਤ ਨਾ ਕਰ ਸਕੀ। ਜ਼ਿਲਾ ਕਾਂਗਰਸ ਸ਼ਹਿਰੀ ਪਟਿਆਲਾ ਦੇ ਪ੍ਰਧਾਨ ਪ੍ਰੇਮ ਕਿਸ਼ਨ ਪੁਰੀ ਅਤੇ ਪੀ. ਆਰ. ਟੀ. ਸੀ. ਦੇ ਚੇਅਰਮੈਨ ਕੇ. ਕੇ. ਸ਼ਰਮਾ ਦੀ ਅਗਵਾਈ ਹੇਠ 5 ਸੀਨੀਅਰ ਕਾਂਗਰਸੀਆਂ ਨੇ ਪਹੁੰਚ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ। ਧਾਰਾ 144 ਕਾਰਨ ਕਿਉਂਕਿ 5 ਤੋਂ ਵੱਧ ਵਿਅਕਤੀ ਇਕੱਠੇ ਨਹੀਂ ਹੋ ਸਕਦੇ ਸਨ, ਇਸ ਕਾਰਨ ਇਕੱਲੇ-ਇਕੱਲੇ ਕਾਂਗਰਸੀਆਂ ਨੇ ਪਹੁੰਚ ਕੇ ਸ਼ਹੀਦ ਬੇਅੰਤ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਸੁਰਿੰਦਰਜੀਤ ਸਿੰਘ ਵਾਲੀਆ ਮੀਤ ਪ੍ਰਧਾਨ, ਅਮਰਜੀਤ ਸ਼ਰਮਾ ਜਨਰਲ ਸਕੱਤਰ, ਅਸ਼ੋਕ ਖੰਨਾ ਜਨਰਲ ਸਕੱਤਰ, ਗੌਰਵ ਪੁਰੀ, ਪਰਮਜੀਤ ਚੌਧਰੀ, ਜਸਪਾਲ ਮਹਿਰਾ ਅਤੇ ਕਾਂਗਰਸੀ ਅਹੁਦੇਦਾਰਾਂ ਨੇ ਫੁੱਲਮਾਲਾਵਾਂ ਪਹਿਨਾ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ। 'ਸ਼ਹੀਦ-ਏ-ਆਜ਼ਮ ਬੇਅੰਤ ਸਿੰਘ ਅਮਰ ਰਹੇ!' ਦੇ ਨਾਅਰੇ ਵੀ ਲਾਏ ਗਏ।
ਜਵਾਨ ਪੁੱਤ ਦੀ ਹੋਈ ਮੌਤ ਦਾ ਇਨਸਾਫ ਲੈਣ ਲਈ ਦਰ-ਦਰ ਭਟਕ ਰਹੀ ਹੈ ਬਿਰਧ ਮਾਂ
NEXT STORY