ਬੁਢਲਾਡਾ (ਬਾਂਸਲ) : ਕੋਰੋਨਾ ਲਾਗ ਦੀ ਬੀਮਾਰੀ (ਮਹਾਮਾਰੀ) ਦੇ ਦੌਰਾਨ ਆਰਥਿਕ ਆਫ਼ਤ 'ਚ ਛੋਟੇ ਤੋਂ ਵੱਡਾ ਵਪਾਰੀ ਇਸ ਵਾਰ ਆਰਥਿਕ ਤੰਗੀ ਦਾ ਸ਼ਿਕਾਰ ਹੋਇਆ ਹੈ, ਜਿਸ ਕਾਰਨ ਇਸ ਵਾਰ ਲੋਕਾਂ ਦੀ ਦੀਵਾਲੀ ਫਿੱਕੀ ਨਜ਼ਰ ਆ ਰਹੀ ਹੈ। ਸ਼ਹਿਰ ਅੰੰਦਰ ਲੋਕਾਂ ਦੀ ਚਹਿਲ ਕਦਮੀ ਘੱਟ ਨਜ਼ਰ ਆ ਰਹੀ ਹੈ। ਬਾਜ਼ਾਰਾਂ ਦੀ ਰੋਣਕ ਨੂੰ ਗ੍ਰਹਿਣ ਲੱਗਿਆ ਹੋਇਆ ਹੈ। ਦੂਸਰਾ ਕੇਂਦਰ ਦੇ ਤਿੰਨ ਖੇਤੀ ਆਰਡੀਨੈਂਸ ਵਿਰੋਧ ਦੇ ਵਿੱਚ ਸੰਘਰਸ਼ ਦੌਰਾਨ ਰੇਲਾਂ ਦੀ ਆਵਾਜਾਈ ਬੰਦ ਹੋਣ ਕਾਰਨ ਵੀ ਇਸ ਵਾਰ ਦੀਵਾਲੀ ਦੇ ਤਿਉਹਾਰ 'ਤੇ ਕਾਫੀ ਪ੍ਰਭਾਵ ਪਿਆ ਹੈ। ਕੁਝ ਵਪਾਰੀਆਂ ਨੇ ਦੱਸਿਆ ਕਿ ਕਿਸਾਨ ਸੰਘਰਸ਼ ਦੌਰਾਨ ਰੇਲਾਂ ਦੀ ਆਵਾਜਾਈ ਬੰਦ ਹੋਣ ਕਾਰਨ ਦੀਵਾਲੀ ਦੇ ਦੌਰਾਨ ਬਾਹਰੋਂ ਆਉਣ ਵਾਲਾ ਸਾਜੋ ਸਮਾਨ ਵੀ ਨਾ ਪਹੁੰਚਣ ਕਾਰਨ ਬਾਜ਼ਾਰਾਂ 'ਚ ਮੰਦੀ ਦਾ ਮਾਹੌਲ ਨਜ਼ਰ ਆ ਰਿਹਾ ਹੈ। ਵਪਾਰ ਮੰਡਲ ਦੇ ਆਗੂ ਗੁਰਿੰਦਰ ਮੋਹਨ ਨੇ ਕਿਹਾ ਕਿ ਇੱਕ ਤਾਂ ਵਪਾਰ ਕੋਰੋਨਾ ਕਾਰਨ ਪ੍ਰਭਾਵਿਤ ਹੋਇਆ, ਦੂਸਰਾ ਕੇਂਦਰ ਦੇ ਖੇਤੀ ਕਾਨੂੰਨ ਕਾਰਨ ਵਪਾਰ ਪੂਰੀ ਤਰ੍ਹਾਂ ਠੱਪ ਹੋ ਕੇ ਰਹਿ ਗਿਆ ਹੈ।
ਇਹ ਵੀ ਪੜ੍ਹੋ : ਲੁਧਿਆਣਾ-ਚੰਡੀਗੜ੍ਹ ਹਾਈਵੇਅ ਲਈ ਜ਼ਮੀਨ ਐਕਵਾਇਰ ਕਰਨ ਦਾ ਮਾਮਲੇ 'ਚ ਹਾਈ ਕੋਰਟ ਨੇ ਲਗਾਇਆ ਸਟੇਅ
ਉਨ੍ਹਾਂ ਕਿਹਾ ਕਿ ਇਸ ਵਾਰ ਦੀਵਾਲੀ ਛੋਟੇ ਦੁਕਾਨਦਾਰਾਂ ਲਈ ਮੱਧਮ ਹੀ ਰਹੇਗੀ। ਆਰਥਿਕ ਤੰਗੀ ਦੇ ਕਾਰਨ ਲੋਕਾਂ 'ਚ ਕੋਈ ਉਤਸਾਹ ਨਜ਼ਰ ਨਹੀਂ ਆ ਰਿਹਾ। ਧਾਰਮਿਕ ਪੱਖ ਤੋਂ ਭਾਵੇਂ ਲੋਕ ਇਸ ਪਵਿੱਤਰ ਤਿਉਹਾਰ ਤੋਂ ਪਹਿਲਾ ਆਪਣੇ ਘਰਾਂ ਦੀ ਸਫਾਈ ਅਤੇ ਰੰਗ ਰੋਗਨ ਕਰਵਾਉਣ ਵਿੱਚ ਮਹਿਫੂਸ ਤਾਂ ਹਨ ਪਰ ਉਤਸਾਹ ਨਹੀਂ ਹੈ। ਦੂਸਰੇ ਪਾਸੇ ਡੀ. ਐੱਸ. ਪੀ. ਬਲਜਿੰਦਰ ਸਿੰਘ ਪੰਨੂੰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪ੍ਰਦੂਸ਼ਣ ਨੂੰ ਘਟਾਉਣ ਲਈ ਬੂਟੇ ਲਗਾਉਣੇ ਤਾਂ ਜੋ ਹਰਿਆਲੀ ਦੀਵਾਲੀ ਮਨਾਈ ਜਾਵੇ। ਉਨ੍ਹਾਂ ਕਿਹਾ ਕਿ ਇੱਕ ਰੁੱਖ ਅਨੇਕ ਸੁੱਖ ਦਾ ਨਾਅਰਾ ਦੇ ਕੇ ਸਾਨੂੰ ਬੂਟੇ ਦਾਨ 'ਚ ਵੀ ਵੰਡਣੇ ਚਾਹੀਦੇ ਹਨ। ਇਸ ਤਿਉਹਾਰ ਮੌਕੇ ਕਿਤਾਬਾਂ ਦੇ ਤੋਹਫ਼ੇ ਦੇ ਕੇ ਦੀਵਾਲੀ ਮਨਾਉਣੀ ਚਾਹੀਦੀ ਹੈ। ਆਓ ਇਸ ਵਾਰ ਪ੍ਰਦੂਸ਼ਨ ਰਹਿਤ ਦੀਵਾਲੀ ਮਨਾਉਣ ਲਈ ਅੱਗੇ ਆਈਏ।
ਇਹ ਵੀ ਪੜ੍ਹੋ : ਸਾਵਧਾਨ! ਹਾਲੇ ਟਲਿਆ ਨਹੀਂ ਹੈ ਕੋਰੋਨਾ ਦਾ ਖ਼ਤਰਾ, ਸੂਬੇ 'ਚ ਦੂਜੀ ਲਹਿਰ ਆਉਣ ਦਾ ਖਦਸ਼ਾ
ਦੀਵਾਲੀ ਮੌਕੇ ਪੰਜਾਬ ਵਿਜੀਲੈਂਸ ਬਿਊਰੋ ਦਾ ਸਖ਼ਤ ਫਰਮਾਨ
NEXT STORY