ਲੁਧਿਆਣਾ (ਹਿਤੇਸ਼) : ਮੇਅਰ ਬਲਕਾਰ ਸੰਧੂ ਨੇ ਜਿਸ ਮਕਸਦ ਤਹਿਤ ਨਗਰ ਨਿਗਮ ਦੇ ਸੀਵਰਮੈਨਾਂ ਦੀ ਵੈਰੀਫਿਕੇਸ਼ਨ ਕਰਨ ਦੀ ਡਰਾਈਵ ਸ਼ੁਰੂ ਕੀਤੀ ਹੈ, ਉਸ ਨਾਲ ਜੁੜੀ ਅਸਲੀਅਤ ਸਾਹਮਣੇ ਆਉਣੀ ਸ਼ੁਰੂ ਹੋ ਗਈ ਹੈ। ਇਸ ਦੇ ਤਹਿਤ ਜ਼ੋਨ ਬੀ 'ਚ ਹੋਈ ਕ੍ਰਾਸ ਚੈਕਿੰਗ ਦੌਰਾਨ ਕਈ ਪੱਕੇ ਸੀਵਰਮੈਨ ਗੈਰ-ਹਾਜ਼ਰ ਪਾਏ ਗਏ। ਜਿਨ੍ਹਾਂ ਸੰਬਧੀ ਮੇਅਰ ਨੇ ਅਫਸਰਾਂ ਨੂੰ ਰਿਪੋਰਟ ਤਿਆਰ ਕਰਨ ਲਈ ਕਿਹਾ ਹੈ।
ਦੱਸਣਯੋਗ ਹੈ ਕਿ ਸੀਵਰੇਜ ਜਾਮ ਦੀ ਸਮੱਸਿਆ ਹੱਲ ਕਰਨ ਦੇ ਨਾਂ 'ਤੇ ਸੀਵਰਮੈਨ ਰੱਖਣ ਸਬੰਧੀ ਪ੍ਰਸਤਾਵ ਆਉਣ 'ਤੇ ਮੇਅਰ ਨੇ ਮੌਜੂਦਾ ਸਟਾਫ ਦੀ ਡਿਟੇਲ ਮੰਗੀ ਤਾਂ 1600 ਦਾ ਆਂਕੜਾ ਸਾਹਮਣੇ ਆਇਆ, ਜਿਸ ਨੂੰ ਲੈ ਕੇ ਚਰਚਾ ਹੈ ਕਿ ਕਾਫੀ ਲੋਕ ਕੰਮ ਕੀਤੇ ਬਿਨਾਂ ਤਨਖਾਹ ਲੈ ਰਹੇ ਹਨ ਅਤੇ ਕਈਆਂ ਦੇ ਫਰਜ਼ੀ ਨਾਵਾਂ 'ਤੇ ਤਨਖਾਹ ਜਾਰੀ ਹੋ ਰਹੀ ਹੈ।
ਇਸ ਦੇ ਮੱਦੇਨਜ਼ਰ ਸੀਵਰਮੈਨਾਂ ਦੀ ਵੈਰੀਫਿਕੇਸ਼ਨ ਕਰਨ ਦੀ ਯੋਜਨਾ ਬਣਾਈ ਗਈ ਹੈ, ਜਿਸ ਦੀ ਸ਼ੁਰੂਆਤ ਜ਼ੋਨ-ਬੀ ਤੋਂ ਕੀਤੀ ਗਈ। ਜਿੱਥੇ ਪਹਿਲੇ ਪੜਾਅ 'ਚ ਕੱਚੇ ਸੀਵਰਮੈਨਾਂ ਦੀ ਚੈਕਿੰਗ 'ਚ ਕਈਆਂ ਨੂੰ ਡਰਾਈਵਰ, ਕਲਰਕ ਤੇ ਸੇਵਾਦਾਰ ਦਾ ਕੰਮ ਕਰਦੇ ਪਾਇਆ ਗਿਆ, ਜਿਸ ਸਬੰਧੀ ਸ਼ਾਖਾਂ ਦੇ ਅਫਸਰਾਂ ਨੂੰ ਸਰਟੀਫਿਕੇਟ ਦੇਣ ਲਈ ਕਿਹਾ ਗਿਆ ਹੈ।
ਇਸ ਤੋਂ ਬਾਅਦ ਸੋਮਵਾਰ ਨੂੰ ਜ਼ੋਨ ਬੀ ਦੇ ਹੀ ਪੱਕੇ ਸੀਵਰਮੈਨਾਂ ਦੀ ਚੈਕਿੰਗ ਹੋਈ ਤਾਂ 154 'ਚੋਂ 18 ਮੁਲਾਜ਼ਮ ਗੈਰ-ਹਾਜ਼ਰ ਪਾਏ ਗਏ, ਜਿਨ੍ਹਾਂ ਦੇ ਬਚਾਅ 'ਚ ਚਾਹੇ ਅਫਸਰਾਂ ਨੇ ਬਾਰਸ਼ ਦੌਰਾਨ ਡਿਸਪੋਜ਼ਲ ਚਲਾਉਣ ਜਾਂ ਸੀਵਰੇਜ ਸਫਾਈ ਲਈ ਭੇਜਣ ਦਾ ਹਵਾਲਾ ਦਿੱਤਾ ਪਰ ਮੇਅਰ ਨੇ ਗੈਰ-ਹਾਜ਼ਰ ਮੁਲਾਜ਼ਮਾਂ ਦੀ ਵੈਰੀਫਿਕੇਸ਼ਨ ਰਿਪੋਰਟ ਮੰਗੀ ਹੈ।
ਖਰਾਬ ਮੌਸਮ ਕਾਰਨ ਅੰਮ੍ਰਿਤਸਰ-ਦਿੱਲੀ ਉਡਾਨ 4.30 ਘੰਟੇ ਲੇਟ
NEXT STORY