ਫਗਵਾੜਾ (ਹਰਜੋਤ) : ਭੋਲੇ-ਭਾਲੇ ਨੌਜਵਾਨਾਂ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਦੀ ਠੱਗੀ ਕਰਨ ਅਤੇ ਉਨ੍ਹਾਂ ਨੂੰ ਵਿਦੇਸ਼ 'ਚ ਲਿਜਾ ਕੇ ਫ਼ਸਾਉਣ ਦਾ ਸਿਲਸਿਲਾ ਟਰੈਵਲ ਏਜੰਟਾਂ ਵੱਲੋਂ ਲਗਾਤਾਰ ਜਾਰੀ ਹੈ, ਜਿਸ ਕਾਰਣ ਪੰਜਾਬ ਦੇ ਨੌਜਵਾਨ ਰੋਜ਼ਗਾਰ ਖ਼ਾਤਰ ਆਪਣੀ ਜਾਨ ਖਤਰੇ 'ਚ ਪਾ ਵਿਦੇਸ਼ ਜਾ ਰਹੇ ਹਨ ਅਤੇ ਉਨ੍ਹਾਂ ਦੇ ਪਿੱਛੇ ਪਰਿਵਾਰ ਮੈਂਬਰਾਂ ਦਾ ਚਿੰਤਾ ਨਾਲ ਬੁਰਾ ਹਾਲ ਹੈ। ਅਜਿਹਾ ਹੀ ਇਕ ਮਾਮਲਾ ਇਥੋਂ ਦੇ ਨਜ਼ਦੀਕੀ ਪਿੰਡ ਖੁਰਮਪੁਰ ਦੇ ਟਰੈਵਲ ਏਜੰਟ ਦਾ ਸਾਹਮਣੇ ਆਇਆ ਹੈ, ਜਿਸ ਵੱਲੋਂ ਵੱਖ-ਵੱਖ ਥਾਵਾਂ ਨਾਲ ਸਬੰਧਤ 26 ਨੌਜਵਾਨਾਂ ਨੂੰ ਰਸ਼ੀਆਂ ਭੇਜ ਕੇ ਉੱਥੇ ਫ਼ਸਾ ਦਿੱਤਾ ਗਿਆ ਹੈ ਅਤੇ ਉਹ ਨੌਜਵਾਨ ਹੁਣ ਇੰਡੀਆ ਆਉਣ ਲਈ ਤਰਸ ਰਹੇ ਹਨ ਅਤੇ ਪਰਿਵਾਰਾਂ ਗਹਿਰੀ ਚਿੰਤਾ 'ਚ ਹਨ।
ਪੀੜਤ ਜਰਨੈਲ ਸਿੰਘ ਪੁੱਤਰ ਬਲਜਾਰਾ ਸਿੰਘ ਵਾਸੀ ਮੱਲੂਮਾਜਰਾ ਅਤੇ ਕਈ ਪਰਿਵਾਰਾਂ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਨ੍ਹਾਂ ਨੇ ਆਪਣੇ ਪਰਿਵਾਰਾਂ ਦੇ ਮੈਂਬਰਾਂ ਨੂੰ ਰਸ਼ੀਆ ਭੇਜਣ ਲਈ ਪਿੰਡ ਮਲਕਪੁਰ ਦੇ ਇਕ ਵਿਅਕਤੀ ਦਲਜੀਤ ਸਿੰਘ ਨਾਲ ਕਰੀਬ 6 ਮਹੀਨੇ ਪਹਿਲਾਂ 1 ਲੱਖ 20 ਹਜ਼ਾਰ ਰੁਪਏ ਪ੍ਰਤੀ ਵਿਅਕਤੀ ਦੇ ਹਿਸਾਬ ਨਾਲ ਸਾਰੇ ਵਿਅਕਤੀਆਂ ਨੇ ਪੈਸੇ ਦਿੱਤੇ ਸੀ ਪਰ ਨੌਜਵਾਨ ਵਿਦੇਸ਼ ਤਾਂ ਪੁੱਜ ਗਏ ਪਰ ਏਜੰਟ ਵੱਲੋਂ ਕੀਤੇ ਐਗਰੀਮੈਂਟ ਦੇ ਹਿਸਾਬ ਨਾਲ ਨੌਕਰੀਆਂ ਨਹੀਂ ਮਿਲੀਆਂ ਅਤੇ ਨੌਜਵਾਨਾਂ ਨੂੰ ਵਿਦੇਸ਼ 'ਚ ਗੁਜ਼ਾਰੇ ਜੋਗੇ ਵੀ ਪੈਸੇ ਨਹੀਂ ਮਿਲ ਰਹੇ, ਜਿਸ ਕਾਰਣ ਉਹ ਕਾਫ਼ੀ ਪ੍ਰੇਸ਼ਾਨ ਹਨ ਅਤੇ ਇੰਡੀਆ ਵਾਪਸ ਆਉਣ ਲਈ ਤਿਆਰ ਹਨ।
ਉਨ੍ਹਾਂ ਦੱਸਿਆ ਕਿ ਕੰਪਨੀ ਵੱਲੋਂ ਭਾਰਤ ਵਾਪਸ ਜਾਣ ਲਈ ਪ੍ਰਤੀ ਨੌਜਵਾਨ ਕੋਲੋਂ 60 ਹਜ਼ਾਰ ਰੁਪਏ ਦੀ ਮੰਗ ਕੀਤੀ ਜਾ ਰਹੀ ਹੈ। ਇਸ ਸਾਰੇ ਮਾਮਲੇ ਦੀ ਦਰਖਾਸਤ ਪੁਲਸ ਨੂੰ ਦਿੱਤੀ ਗਈ, ਜਿਸ ਸਬੰਧੀ ਥਾਣਾ ਸਦਰ ਪੁਲਸ ਨੇ ਇਕ ਟਰੈਵਲ ਏਜੰਟ ਖਿਲਾਫ਼ ਧਾਰਾ 420, 406 ਆਈ. ਪੀ. ਸੀ. ਤਹਿਤ ਕੇਸ ਦਰਜ ਕਰ ਲਿਆ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਸਦਰ ਦੇ ਏ. ਐੱਸ. ਆਈ. ਗੁਰਮੁੱਖ ਸਿੰਘ ਨੇ ਦੱਸਿਆ ਕਿ ਸਦਰ ਪੁਲਸ ਨੇ ਟ੍ਰੈਵਲ ਏਜੰਟ ਦਲਜੀਤ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਖੁਰਮਪੁਰ ਫਗਵਾੜਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਪਰਿਵਾਰਕ ਮੈਂਬਰਾਂ ਨੇ ਪ੍ਰਸ਼ਾਸਨ ਤੋਂ ਕੀਤੀ ਇਨਸਾਫ ਦੀ ਮੰਗ
ਮਾਮਲੇ ਸਬੰਧੀ ਜਾਣਕਾਰੀ ਦਿੰਦੇ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦੇ 26 ਦੇ ਕਰੀਬ ਮੈਂਬਰ ਰਸ਼ੀਆ 'ਚ ਫ਼ਸੇ ਹੋਏ ਹਨ। ਉਨ੍ਹਾਂ ਦੱਸਿਆ ਕਿ ਉਹ ਕੰਮ ਤਾਂ ਕਰ ਰਹੇ ਹਨ ਪਰ ਉਨ੍ਹਾਂ ਨੂੰ ਤਨਖਾਹ ਨਾਮਾਤਰ ਹੀ ਮਿਲ ਰਹੀ ਹੈ ਅਤੇ ਕੰਪਨੀ ਵੱਲੋਂ ਕੰਮ ਤੋਂ ਕੱਢਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਇਸ ਦੌਰਾਨ ਪਰਿਵਾਰਿਕ ਮੈਂਬਰਾਂ ਨੇ ਪੁਲਸ ਪ੍ਰਸ਼ਾਸਨ ਤੋਂ ਇਨਸਾਫ਼ ਦੀ ਮੰਗ ਕੀਤੀ ਹੈ।
ਜਲਦ ਹੀ ਗ੍ਰਹਿ ਮੰਤਰਾਲੇ ਦੇ ਧਿਆਨ 'ਚ ਲਿਆਂਦਾ ਜਾਵੇਗਾ ਸਾਰਾ ਮਾਮਲਾ : ਏ. ਐੱਸ. ਆਈ.
ਥਾਣਾ ਸਦਰ ਦੇ ਏ. ਐੱਸ. ਆਈ. ਗੁਰਮੁੱਖ ਸਿੰਘ ਨੇ ਗੱਲਬਾਤ ਦੌਰਾਨ ਦੱਸਿਆ ਕਿ ਪੁਲਸ ਵੱਲੋਂ ਮਾਮਲਾ ਦਰਜ ਕਰ ਕੇ ਸਾਰੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਸਾਰਾ ਮਾਮਲਾ ਉਹ ਗ੍ਰਹਿ ਮੰਤਰਾਲੇ ਨੂੰ ਲਿਖਤੀ ਭੇਜਣਗੇ ਤਾਂ ਜੋ ਇਨ੍ਹਾਂ ਨੌਜਵਾਨਾਂ ਨੂੰ ਕਿਸੇ ਤਰੀਕੇ ਨਾਲ ਮੁਲਕ ਵਾਪਸ ਲਿਆਂਦਾ ਜਾਵੇ।
26 ਪਰਿਵਾਰਾਂ ਦੀ ਜ਼ਿੰਦਗੀ ਹੈ ਖਤਰੇ 'ਚ
ਟਰਵੈਲ ਏਜੰਟ ਦਲਜੀਤ ਸਿੰਘ ਵਲੋਂ ਭੇਜੇ ਗਏ 26 ਪਰਿਵਾਰਾਂ ਦੀ ਜ਼ਿੰਦਗੀ ਦਾਅ 'ਤੇ ਲੱਗੀ ਹੋਈ ਹੈ ਅਤੇ ਪਰਿਵਾਰਿਕ ਮੈਂਬਰਾਂ ਦਾ ਬੁਰਾ ਹਾਲ ਹੈ ਕਿ ਉਨ੍ਹਾਂ ਦੇ ਨੌਜਵਾਨ ਠੀਕ-ਠਾਕ ਸਲਾਮਤ ਭਾਰਤ ਵਾਪਸ ਆ ਜਾਣ। ਵਿਦੇਸ਼ ਜਾ ਕੇ ਪੈਸੇ ਕਮਾਉਣ ਦੀ ਚਾਹਤ 'ਚ ਗਏ ਨੌਜਵਾਨ ਠੱਗੀ ਦਾ ਸ਼ਿਕਾਰ ਹੋ ਕੇ ਬੈਠ ਗਏ ਅਤੇ ਪਰਿਵਾਰ ਮੈਂਬਰਾਂ ਨੇ ਬੜੀ ਤਸ਼ੱਦਦ ਨਾਲ ਪੈਸੇ ਇਕੱਠੇ ਕਰ ਕੇ ਇਨ੍ਹਾਂ ਨੌਜਵਾਨਾਂ ਨੂੰ ਰੋਜ਼ਗਾਰ ਲਈ ਵਿਦੇਸ਼ ਭੇਜਿਆ ਗਿਆ ਸੀ।
ਨਾਂ |
ਪੁੱਤਰ |
ਪਿੰਡ/ਸ਼ਹਿਰ |
ਜ਼ਿਲਾ |
ਪਿੰਕੂ ਰਾਮ |
ਰਾਜਨ ਰਾਮ |
ਨਵੀਂ ਆਬਾਦੀ ਨਰੰਗਸ਼ਾਹਪੁਰ |
ਕਪੂਰਥਲਾ |
ਅਸ਼ਨੀ |
ਰਾਮ ਸਿਮਰੂ |
ਘੋੜਾਵਾਹੀ |
ਜਲੰਧਰ |
ਜਸਪ੍ਰੀਤ ਕਲੇਰ |
ਹਰਮੇਸ਼ ਲਾਲ |
ਪੰਡੋਰੀ |
ਜਲੰਧਰ |
ਰੂਪ ਲਾਲ |
ਚਰਨਜੀਤ |
ਦੂੜ੍ਹੇ |
ਜਲੰਧਰ |
ਕੁਲਵੀਰ ਸਿੰਘ |
ਹਰਭਜਨ ਸਿੰਘ |
ਸੈਲਾਖੁਰਦ |
ਹੁਸ਼ਿਆਰਪੁਰ |
ਧਰਮਿੰਦਰ |
ਜਸਵੰਤ ਰਾਏ |
ਰਸੂਲਪੁਰ |
ਸ. ਭ. ਸ. ਨਗਰ |
ਦਵਿੰਦਰ ਸਿੰਘ |
ਧਰਮ ਸਿੰਘ |
ਭਦਰਾਣਾ |
ਹੁਸ਼ਿਆਰਪੁਰ |
ਰਕੇਸ਼ ਕੁਮਾਰ |
ਸ਼ਰਨਜੀਤ |
ਮੰਢਾਲੀ |
ਸ. ਭ. ਸ. ਨਗਰ |
ਸੁਖਵਿੰਦਰ ਸਿੰਘ |
ਪਰਮਜੀਤ ਸਿੰਘ |
ਕਟਾਰੀਆਂ |
ਸ. ਭ. ਸ. ਨਗਰ |
ਹਰਦੀਪ ਕੁਮਾਰ |
ਸ਼ਕਤੀ ਦਾਸ |
ਬਖਲੇਰ |
ਸ. ਭ. ਸ. ਨਗਰ |
ਮਨੂ ਬਸਰਾ |
ਸੋਢੀ ਰਾਮ |
ਫਗਵਾੜਾ |
ਕਪੂਰਥਲਾ |
ਕਿਸ਼ਨ ਲਾਲ |
ਕਰਮ ਚੰਦ |
ਨਵਾਂਸ਼ਹਿਰ |
ਸ. ਭ. ਸ. ਨਗਰ |
ਹਰਜਿੰਦਰ ਕੁਮਾਰ |
ਮਲਕੀਤ ਸਿੰਘ |
ਮੱਲ੍ਹੀਆ |
ਜਲੰਧਰ |
ਸੋਨੀ ਕੁਮਾਰ |
ਹੁਸਨ ਲਾਲ |
ਸੰਧਵਾਂ |
ਸ. ਭ. ਸ. ਨਗਰ |
ਮਨੀਸ਼ ਕੁਮਾਰ |
ਗੁਰਮੀਤ ਰਾਮ |
ਢੰਡਵਾੜ |
ਜਲੰਧਰ |
ਸੁਨੀਲ ਕੁਮਾਰ |
ਸਦਾ ਰਾਮ |
ਘੁੰਮਣਾ |
ਸ. ਭ. ਸ. ਨਗਰ |
ਰਵੀ ਕੁਮਾਰ |
ਜੁਗਿੰਦਰ ਪਾਲ |
ਘੁੰਮਣਾ |
ਸ. ਭ. ਸ. ਨਗਰ |
ਚਰਨਜੀਤ ਹੀਰਾ |
ਪ੍ਰੇਮ ਲਾਲ |
ਸੰੰਧਵਾਂ |
ਸ. ਭ. ਸ. ਨਗਰ |
ਮਨਪ੍ਰੀਤ |
ਬਲਵਿੰਦਰ |
ਪੱਦੀ ਮੱਟ ਵਾਲੀ |
ਸ. ਭ. ਸ. ਨਗਰ |
ਸੋਮਨਾਥ |
ਸੋਹਣ ਲਾਲ |
ਰਟੈਂਡਾ |
ਸ. ਭ. ਸ. ਨਗਰ |
ਅਮਨਦੀਪ |
ਰੂਪ ਚੰਦ |
ਜੱਸੋਵਾਲ |
ਹੁਸ਼ਿਆਰਪੁਰ |
ਗੁਰਪ੍ਰੀਤ ਸਿੰਘ |
ਜਰਨੈਲ ਸਿੰਘ |
ਮੱਲਮਾਜਰਾ |
ਸ. ਭ. ਸ. ਨਗਰ |
ਗੁਰਪਾਲ |
ਗਿਆਨਚੰਦ |
ਚੌਹੜਾ |
ਹੁਸ਼ਿਆਰਪੁਰ |
ਅਸ਼ੋਕ ਕੁਮਾਰ |
ਗੁਰਚਰਨ ਸਿੰਘ |
ਚੌਹੜਾ |
ਹੁਸ਼ਿਆਰਪੁਰ |
ਮਲਕੀਤ ਰਾਮ |
ਦੇਸ ਰਾਜ |
ਪਾਸਲਾ |
ਜਲੰਧਰ |
ਜੁਗਿੰਦਰ ਪਾਲ |
ਬਲਵੀਰ ਚੰਦ |
ਰੁੜਕੀ |
ਜਲੰਧਰ |
ਪੁਲਸ ਨੇ ਦਬੋਚੇ ਲੁਟੇਰੇ, ਸੈਲਾਨੀਆਂ ਨੂੰ ਬਣਾਉਂਦੇ ਸਨ ਸ਼ਿਕਾਰ
NEXT STORY