ਲੁਧਿਆਣਾ (ਸੰਨੀ) : ਨਗਰ 'ਚ ਇਕ ਕਾਰ ਚਾਲਕ ਨੇ ਪਹਿਲਾਂ ਦੋ ਨਾਕਿਆਂ 'ਤੇ ਟ੍ਰੈਫਿਕ ਪੁਲਸ ਨੂੰ ਚਕਮਾ ਦਿੱਤਾ ਅਤੇ ਤੀਜੇ ਨਾਕੇ 'ਤੇ ਲੇਡੀ ਕਾਂਸਟੇਬਲ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਉਸ ਦੇ ਪੈਰ 'ਚ ਫੈਕਚਰ ਹੋਇਆ ਹੈ। ਪੁਲਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਕੇ ਕਾਰ ਨੂੰ ਜ਼ਬਤ ਕਰ ਲਿਆ ਹੈ।
ਜਾਣਕਾਰੀ ਅਨੁਸਾਰ ਕਾਲੇ ਸ਼ੀਸ਼ੇ ਵਾਲੀ ਇਕ ਕਾਰ ਨੂੰ ਆਰਤੀ ਚੌਕ 'ਚ ਟ੍ਰੈਫਿਕ ਪੁਲਸ ਨੇ ਰੋਕਿਆ ਤਾਂ ਕਾਰ ਚਾਲਕ ਨੇ ਉਥੋਂ ਕਾਰ ਭਜਾ ਲਈ, ਜਿਸ ਦੀ ਸੂਚਨਾ ਉਥੇ ਹਾਜ਼ਰ ਪੁਲਸ ਨੇ ਅਗਲੇ ਨਾਕੇ ਵਾਲੇ ਮੁਲਾਜ਼ਮਾਂ ਨੂੰ ਦਿੱਤੀ। ਕਾਕਾ ਮੈਰਿਜ ਪੈਲਸ ਕੱਟ ਕੋਲ ਲੱਗੇ ਅਗਲੇ ਨਾਕੇ 'ਤੇ ਵੀ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ, ਉਥੋਂ ਵੀ ਉਹ ਗੱਡੀ ਨੂੰ ਭਜਾ ਕੇ ਲੈ ਗਿਆ। ਉਕਤ ਨਾਕੇ ਦੇ ਟ੍ਰੈਫਿਕ ਕਰਮਚਾਰੀ ਨੇ ਕਾਰ ਚਾਲਕ ਵੱਲੋਂ ਇਸ਼ਾਰੇ ਦੀ ਉਲੰਘਣਾ ਦੀ ਸੂਚਨਾ ਅਗਲੇ ਨਾਕੇ ਨੂੰ ਦਿੱਤੀ।
ਕਾਰ ਜਦੋਂ ਮਲਹਾਰ ਸਿਨੇਮਾ ਕੋਲ ਪਹੁੰਚੀ ਤਾਂ ਉਥੇ ਲਾਲ ਬੱਤੀ ਹੋਣ 'ਤੇ ਉਥੇ ਹਾਜ਼ਰ ਲੇਡੀ ਕਾਂਸਟੇਬਲ ਲਵਪ੍ਰੀਤ ਕੌਰ ਨੇ ਜਦੋਂ ਉਕਤ ਕਾਰ ਚਾਲਕ ਨੂੰ ਰੋਕ ਕੇ ਡਿਊਟੀ 'ਤੇ ਤਾਇਨਾਤ ਏ. ਐੱਸ. ਆਈ. ਕੁਲਵਿੰਦਰ ਸਿੰਘ ਨੂੰ ਬੁਲਾਣਾ ਚਾਹਿਆ ਤਾਂ ਕਾਰ ਚਾਲਕ ਨੇ ਕਾਰ ਭਜਾ ਲਈ, ਜਿਸ ਕਾਰਨ ਲਵਪ੍ਰੀਤ ਕੌਰ ਦੇ ਪੈਰ 'ਤੇ ਗੱਡੀ ਚੜ੍ਹ ਗਈ, ਜਿਸ ਨਾਲ ਉਸ ਦਾ ਪੈਰ ਫੈਕਚਰ ਹੋ ਗਿਆ। ਏ. ਐੱਸ. ਆਈ. ਕੁਲਵਿੰਦਰ ਸਿੰਘ ਨੇ ਕਾਰ ਚਾਲਕ ਨੂੰ ਕਾਬੂ ਕਰ ਕੇ ਥਾਣਾ ਡਵੀਜ਼ਨ ਨੰਬਰ 5 ਦੀ ਪੁਲਸ ਨੂੰ ਸੂਚਨਾ ਦਿੱਤਾ ਅਤੇ ਜ਼ਖਮੀ ਨੂੰ ਹਸਪਤਾਲ ਪਹੁੰਚਾਇਆ।
ਅਕਾਲੀ ਦਲ (ਅ) ਕਸ਼ਮੀਰੀਆਂ ਦੇ ਹੱਕ ਲਈ ਦਿੱਲੀ-ਨਿਊਯਾਰਕ 'ਚ ਕਰੇਗਾ ਰੈਲੀ
NEXT STORY