ਜਲੰਧਰ (ਸੋਨੂੰ)- ਜਲੰਧਰ ਦੇ ਬਸਤੀ ਬਾਵਾ ਖੇਲ ਅੱਡਾ ਕੋਲ ਸਥਿਤ ਆਨੰਦ ਮੈਡੀਕਲ ਸਟੋਰ ਅਤੇ ਪ੍ਰਭਜੋਤ ਮੈਡੀਕਲ ਸਟੋਰ 'ਤੇ ਅੱਜ ਸਵੇਰੇ ਡਰੱਗ ਇੰਸਪੈਕਟਰ ਅਮਿਤ ਬਾਂਸਲ ਅਤੇ ਪੁਲਸ ਦੀ ਟੀਮ ਨੇ ਛਾਪੇਮਾਰੀ ਕੀਤੀ। ਜਾਣਕਾਰੀ ਮੁਤਾਬਕ ਏ. ਸੀ. ਪੀ. ਆਤਿਸ਼ ਭਾਟੀਆ, ਐੱਸ. ਐੱਚ. ਓ. ਸੰਜੀਵ ਸੂਰੀ ਅਤੇ ਡਰੱਗ ਇੰਸਪੈਕਟਰ ਅਮਿਤ ਬਾਂਸਲ ਦੀ ਟੀਮ ਨੇ ਪਿਓ-ਪੁੱਤ ਨੂੰ ਕਾਬੂ ਕਰਕੇ ਪਹਿਲਾਂ 100 ਗੋਲ਼ੀਆਂ ਬਰਾਮਦ ਕੀਤੀਆਂ ਸਨ, ਉਸ ਤੋਂ ਬਾਅਦ ਦੂਜੀ ਦੁਕਾਨ 'ਤੇ ਰੇਡ ਕਰਕੇ 1 ਲੱਖ ਸਪਾਸ ਦੀਆਂ ਗੋਲ਼ੀਆਂ ਫੜੀਆਂ ਗਈਆਂ। ਮਾਮਲੇ ਦੀ ਜਾਣਕਾਰੀ ਦਿੰਦੇ ਏ. ਸੀ. ਪੀ. ਆਤਿਸ਼ ਭਾਟੀਆ ਨੇ ਦੱਸਿਆ ਕਿ ਆਨੰਦ ਦੀ ਇਕ ਹੋਰ ਦੁਕਾਨ 'ਤੇ ਰੇਡ ਕਰਕੇ 1 ਲੱਖ ਸਪਾਸ ਦੀਆਂ ਗੋਲ਼ੀਆਂ ਬਰਾਮਦ ਕੀਤੀਆਂ ਗਈਆਂ ਹਨ। ਇਸ ਦੌਰਾਨ ਦੁਕਾਨਦਾਰ ਵਿਕਰੀ ਦੇ ਕਾਗਜ਼ਾਤ ਨਹੀਂ ਵਿਖਾ ਸਕਿਆ।
ਇਹ ਵੀ ਪੜ੍ਹੋ: ਪਰਵਿੰਦਰ ਝੋਟਾ ਕਤਲਕਾਂਡ: ਜਲੰਧਰ-ਫਗਵਾੜਾ ਨੈਸ਼ਨਲ ਹਾਈਵੇਅ ਹੋ ਗਿਆ ਜਾਮ
ਉਨ੍ਹਾਂ
ਹਾ ਕਿ ਸਪਾਸ ਗੋਲ਼ੀਆਂ ਐੱਨ. ਡੀ. ਪੀ. ਐੱਸ. ਐਕਟ ਦੇ ਅਧੀਨ ਨਹੀਂ ਆਉਂਦੀਆਂ ਪਰ ਨਸ਼ੇ ਵਜੋਂ ਦਵਾਈ ਦੀ ਵਰਤੋਂ ਕੀਤੀ ਜਾਂਦੀ ਹੈ। ਅਜਿਹੇ 'ਚ ਦੁਕਾਨਦਾਰ 1 ਲੱਖ ਗੋਲ਼ੀ ਵੇਚਣ ਦਾ ਕੋਈ ਰਿਕਾਰਡ ਨਹੀਂ ਵਿਖਾ ਸਕਿਆ, ਜਿਸ ਤੋਂ ਬਾਅਦ ਡਰੱਗ ਇੰਸਪੈਕਟਰ ਦੀ ਅਗਵਾਈ 'ਚ ਦਵਾਈਆਂ ਨੂੰ ਸੀਲ ਕਰ ਦਿੱਤਾ ਗਿਆ ਹੈ। ਜਾਂਚ 'ਚ ਸਾਹਮਣੇ ਆਇਆ ਹੈ ਕਿ ਆਨੰਦ ਦੇ ਬੇਟੇ 'ਤੇ ਪਹਿਲਾਂ ਤੋਂ ਹੀ 2 ਮਾਮਲੇ ਦਰਜ ਹਨ, ਜਿਸ 'ਚ ਇਕ ਮਾਮਲਾ 307 ਦਾ ਅਤੇ ਦੂਜਾ ਆਰਮਜ਼ ਐਕਟ ਦਾ ਦਰਜ ਹੈ। ਦੋਸ਼ੀਆਂ ਖ਼ਿਲਾਫ਼ ਐੱਨ. ਡੀ. ਪੀ. ਐੱਸ. ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਪੰਜਾਬ ਬੰਦ ਦੌਰਾਨ ਜਲੰਧਰ 'ਚ ਪੁਲਸ ਨੇ 5 ਲੋਕਾਂ ਨੂੰ ਕੀਤਾ ਡਿਟੇਨ, DCP ਦਾ ਬਿਆਨ, ਜਾਣੋ ਵਜ੍ਹਾ
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਏ. ਸੀ. ਪੀ. ਆਤਿਸ਼ ਭਾਟੀਆ ਨੂੰ ਬਸਤੀ ਬਾਵਾ ਖੇਲ ਦੀ ਦੁਕਾਨ 'ਤੇ ਨਸ਼ੀਲੀਆਂ ਗੋਲ਼ੀਆਂ ਵੇਚਣ ਦੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਪੁਲਸ ਨੇ ਗਾਹਕ ਬਣਾ ਕੇ ਇਕ ਵਿਅਕਤੀ ਨੂੰ ਦਵਾਈਆਂ ਲੈਣ ਲਈ ਭੇਜਿਆ। ਜਿੱਥੇ ਦੁਕਾਨ ਤੋਂ ਵਿਅਕਤੀ 1000 ਰੁਪਏ ਦੀਆਂ ਨਸ਼ੀਲੀਆਂ ਦਵਾਈਆਂ ਲੈ ਕੇ ਆਇਆ। ਇਸ ਦੌਰਾਨ ਟੀਮ ਵੱਲੋਂ ਦਬਿਸ਼ ਦਿੱਤੀ ਗਈ ਤਾਂ ਪਤਾ ਲੱਗਾ ਕਿ ਦੁਕਾਨਦਾਰ ਨਸ਼ੀਲੀਆਂ ਗੋਲ਼ੀਆਂ ਨੂੰ ਪੱਤਿਆਂ 'ਚੋਂ ਕੱਢ ਕੇ ਕਿਸੇ ਹੋਰ ਡੱਬੇ 'ਚ ਖੁੱਲ੍ਹੀਆਂ ਗੋਲ਼ੀਆਂ ਪਾ ਕੇ ਵੇਚ ਰਿਹਾ ਸੀ। ਅਜਿਹੇ 'ਚ ਡਰੱਗ ਇੰਸਪੈਕਟਰ ਦੀ ਟੀਮ ਨਾਲ 100 ਤੋਂ ਵੱਧ ਨਸ਼ੀਲੀਆਂ ਗੋਲ਼ੀਆਂ ਬਰਾਮਦ ਕੀਤੀਆਂ ਗਈਆਂ ਸਨ। ਏ. ਸੀ. ਪੀ. ਨੇ ਕਿਹਾ ਕਿ ਡਰੱਗ ਇੰਸਪੈਕਟਰ ਦੀ ਟੀਮ ਨੂੰ ਚਿੱਠੀ ਲਿਖ ਕੇ ਦੁਕਾਨਦਾਰ ਦਾ ਲਾਇਸੈਂਸ ਰੱਦ ਕਰਨ ਦੀ ਕਾਰਵਾਈ ਸ਼ੁਰੂ ਕੀਤੀ ਜਾ ਰਹੀ ਹੈ ਅਤੇ ਦੁਕਾਨ ਨੂੰ ਸੀਲ ਕੀਤਾ ਜਾਵੇਗਾ।
ਇਹ ਵੀ ਪੜ੍ਹੋ: ਪੰਜਾਬ 'ਚ 21 ਅਕਤੂਬਰ ਲਈ ਵੱਡਾ ਐਲਾਨ! ਸਰਕਾਰੀ ਬੱਸਾਂ ਦੇ ਮੁਲਾਜ਼ਮਾਂ ਨੇ ਲਿਆ ਅਹਿਮ ਫ਼ੈਸਲਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨਿਊਜ਼ੀਲੈਂਡ 'ਚ ਤਕਰਾਰ, ਪਿੱਛੋਂ ਬਾਘਾਪੁਰਾਣਾ 'ਚ ਚੱਲੀਆਂ ਗੋਲੀਆਂ, CCTV 'ਚ ਕੈਦ ਹੋਈ ਵਾਰਦਾਤ
NEXT STORY