ਧਾਰੀਵਾਲ(ਖੋਸਲਾ, ਬਲਬੀਰ)— ਬੀਤੇ ਦਿਨੀਂ ਵਾਰਡ ਨੰ. 2 ਧਾਰੀਵਾਲ ਦੀ ਹੋਈ ਜ਼ਿਮਨੀ ਚੋਣ ਦੇ ਮੌਕੇ 'ਤੇ ਨਤੀਜਾ ਨਾ ਐਲਾਨਣ ਦੇ ਰੋਸ ਵਜੋਂ ਅਕਾਲੀ ਦਲ ਬਾਦਲ ਦੇ ਆਗੂਆਂ ਤੇ ਵਰਕਰਾਂ ਵਲੋਂ ਪੁਲਸ ਨਾਲ ਕੀਤੀ ਹੱਥੋਪਾਈ, ਪੁਲਸ ਮੁਲਾਜ਼ਮ ਦੀ ਵਰਦੀ ਪਾੜਨ, ਪੱਗ ਲਾਉਣ ਤੇ ਸਰਕਾਰੀ ਡਿਊਟੀ 'ਚ ਵਿਘਨ ਪਾਉਣ ਦੇ ਸਬੰਧ ਵਿਚ ਥਾਣਾ ਧਾਰੀਵਾਲ ਦੀ ਪੁਲਸ ਨੇ ਅੱਠ ਆਗੂਆਂ ਸਮੇਤ ਹੋਰ 40/50 ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਹੈ।
ਇਸ ਸਬੰਧੀ ਏ.ਐੱਸ.ਆਈ. ਬਲਵਿੰਦਰ ਸਿੰਘ ਨੇ ਬਿਆਨ ਦਰਜ ਕਰਵਾਉਂਦਿਆਂ ਦੱਸਿਆ ਕਿ ਉਹ ਪੁਲਸ ਲਾਈਨ ਗੁਰਦਾਸਪੁਰ ਵਿਖੇ ਤਾਇਨਾਤ ਹੈ ਅਤੇ ਧਾਰੀਵਾਲ ਸ਼ਹਿਰ ਦੇ ਵਾਰਡ ਨੰ. 2 ਦੀ ਡੀ.ਏ.ਵੀ. ਸਕੂਲ ਧਾਰੀਵਾਲ ਵਿਖੇ ਜ਼ਿਮਨੀ ਚੋਣ ਸਮੇਂ ਉਸਦੀ ਡਿਊਟੀ ਲੱਗੀ ਹੋਈ ਸੀ ਅਤੇ ਮੌਕੇ 'ਤੇ ਹੋਰ ਵੀ ਉੱਚ ਅਫ਼ਸਰ ਹਾਜ਼ਰ ਸਨ ਅਤੇ ਵੋਟਾਂ ਪੈਣ ਤੋਂ ਬਾਅਦ ਪੋਲਿੰਗ ਸਟਾਫ਼ ਵਲੋਂ ਵੋਟਾਂ ਬਾਰੇ ਗਿਣਤੀ ਦੱਸ ਕੇ ਕਿਹਾ ਕਿ ਇਸਦਾ ਨਤੀਜਾ ਰਿਟਰਨਿੰਗ ਅਫ਼ਸਰ ਗੁਰਦਾਸਪੁਰ ਦੇ ਦਫ਼ਤਰ ਦੱਸ ਕੇ ਸਰਟੀਫਿਕੇਟ ਦਿੱਤਾ ਜਾਵੇਗਾ ਪਰ ਅਕਾਲੀ-ਭਾਜਪਾ ਪਾਰਟੀ ਦੇ ਮੈਂਬਰਾਂ ਵਲੋਂ ਮੌਕੇ 'ਤੇ ਨਤੀਜਾ ਐਲਾਨ ਕਰਨ ਅਤੇ ਸਰਟੀਫਿਕੇਟ ਦੇਣ ਬਾਰੇ ਕਿਹਾ ਗਿਆ ਅਤੇ ਆਪਣੇ ਹੋਰ 40-50 ਸਾਥੀਆਂ ਸਮੇਤ ਪੋਲਿੰਗ ਸਟੇਸ਼ਨ ਅੰਦਰ ਜ਼ਬਰਨ ਦਾਖ਼ਲ ਹੋ ਗਏ ਅਤੇ ਲਲਕਾਰ ਤੇ ਨਾਅਰੇ ਮਾਰਦੇ ਹੋਏ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ ਪਰ ਜਦ ਪੁਲਸ ਨੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਇਕ ਆਗੂ ਨੇ ਉਸਦੀ ਵਰਦੀ ਨੂੰ ਹੱਥ ਪਾਉਂਦਿਆਂ ਧੱਕਾ ਮਾਰਿਆ ਅਤੇ ਉਸਦੀ ਪਗੜੀ ਉਤਾਰ ਦਿੱਤੀ ਅਤੇ ਡਿਊਟੀ ਵਿਚ ਵਿਘਨ ਪਾਇਆ। ਸਹਾਇਕ ਇੰਸਪੈਕਟਰ ਜਸਦੀਸ਼ ਸਿੰਘ ਨੇ ਏ.ਐੱਸ.ਆਈ. ਬਲਵਿੰਦਰ ਸਿੰਘ ਦੇ ਬਿਆਨਾਂ 'ਤੇ ਉਕਤ ਵਿਅਕਤੀਆਂ ਵਿਰੁੱਧ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਫੀਸਾਂ 'ਚ ਕੀਤੇ ਗਏ ਭਾਰੀ ਵਾਧੇ ਦਾ ਵਿਰੋਧ
NEXT STORY