ਲੁਧਿਆਣਾ, (ਸਲੂਜਾ)- ਲੁਧਿਆਣਾ ਪੁਲਸ ਕਮਿਸ਼ਨਰ ਆਰ. ਐੱਨ. ਢੋਕੇ ਦੇ ਆਦੇਸ਼ਾਂ ਤਹਿਤ ਅੱਜ ਸ਼ਾਮ ਦੇ ਸਮੇਂ ਏ. ਡੀ. ਸੀ. ਪੀ. ਸੁਰਿੰਦਰ ਲਾਂਬਾ ਦੀ ਅਗਵਾਈ ਵਾਲੀ ਪੁਲਸ ਟੀਮ ਨੇ ਪਾਦਰੀ ਸੁਲਤਾਨ ਮਸੀਹ ਦੇ ਕਾਤਲਾਂ ਦੀ ਤਲਾਸ਼ 'ਚ ਸਰਚ ਮੁਹਿੰਮ ਚਲਾਈ, ਜਿਸਦੇ ਤਹਿਤ ਬੱਸ ਸਟੈਂਡ ਅਤੇ ਨਜ਼ਦੀਕ ਪੈਂਦੇ ਹੋਟਲਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ।
ਕੋਚਰ ਮਾਰਕੀਟ ਪੁਲਸ ਚੌਕੀ ਦੇ ਇੰਚਾਰਜ ਕੁਲਵੰਤ ਚੰਦ ਨੇ ਜਦ ਇਕ ਹੋਟਲ ਦੇ ਇਕ ਕਮਰੇ ਦੀ ਚੈਕਿੰਗ ਕੀਤੀ ਤਾਂ ਉਥੇ ਇਕ ਨੌਜਵਾਨ ਮਿਲਿਆ, ਜਿਸ ਨੇ ਆਪਣਾ ਨਾਂ ਹੀਰਾ ਸਮੀਹ ਦੱਸਿਆ। ਪੁੱਛਗਿੱਛ 'ਚ ਉਸ ਨੇ ਦੱਸਿਆ ਕਿ ਉਹ ਗੁਰਦਾਸਪੁਰ ਦੇ ਪਿੰਡ ਕਾਲਾ ਅਫਗਾਨਾ ਦਾ ਰਹਿਣ ਵਾਲਾ ਹੈ। ਉਸ ਨੇ ਇਹ ਵੀ ਦੱਸਿਆ ਕਿ ਉਹ ਕਿਸੇ ਕੰਮ ਦੇ ਸਿਲਸਿਲੇ 'ਚ ਦਿੱਲੀ ਗਿਆ ਸੀ ਅਤੇ ਇਥੇ ਆਪਣੇ ਇਕ ਮਿੱਤਰ ਨੂੰ ਮਿਲਣ ਲਈ ਕੁਝ ਸਮੇਂ ਲਈ ਰੁਕ ਗਿਆ ਸੀ।
ਚੌਕੀ ਇੰਚਾਰਜ ਕੁਲਵੰਤ ਚੰਦ ਨੇ ਇਸ ਨੌਜਵਾਨ ਨੂੰ ਜਦ ਏ. ਡੀ. ਸੀ. ਪੀ. ਸੁਰਿੰਦਰ ਲਾਂਬਾ ਦੇ ਸਾਹਮਣੇ ਪੇਸ਼ ਕੀਤਾ ਤਾਂ ਉਨ੍ਹਾਂ ਨੇ ਹੀਰਾ ਸਮੀਹ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਕਰਨ ਨੂੰ ਕਿਹਾ। ਇਸ ਦੌਰਾਨ ਚੈਕਿੰਗ ਟੀਮ ਨੇ ਬੱਸ ਸਟੈਂਡ 'ਚ ਸ਼ੱਕ ਦੇ ਆਧਾਰ 'ਤੇ ਕਈ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਤੇ ਪਛਾਣ ਪੱਤਰ ਦੇਖਣ ਦੇ ਬਾਅਦ ਹੀ ਜਾਣ ਦਿੱਤਾ।
ਟ੍ਰੈਫਿਕ ਕਰਮਚਾਰੀਆਂ 'ਤੇ ਪ੍ਰੇਸ਼ਾਨ ਕਰਨ ਦੇ ਦੋਸ਼ ਲਾ ਕੇ ਦਿੱਤਾ ਧਰਨਾ
NEXT STORY