ਪਟਿਆਲਾ (ਬਲਜਿੰਦਰ) - ਕੇਂਦਰੀ ਜੇਲ ਪਟਿਆਲਾ ਵਿਚ ਬੰਦ ਕੈਦੀ ਅਬਦੁਲ ਗੱਫਾਰ ਦੀ ਅੱਜ ਜੇਲ ਵਿਚ ਮੌਤ ਹੋ ਗਈ, ਜਿਸ ਵਿਚ ਪਰਿਵਾਰ ਵਾਲਿਆਂ ਨੇ ਦੋਸ਼ ਲਾਇਆ ਕਿ ਜੇਲ ਦੇ ਸੁਰੱਖਿਆ ਗਾਰਡ ਨੇ ਅਬਦੁਲ ਗੱਫਾਰ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਅਤੇ ਬਾਅਦ ਵਿਚ ਆਤਮਹੱਤਿਆ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਬਦੁਲ ਗੱਫਾਰ ਦੇ ਪੁੱਤਰ ਅਬਦੁਲ ਹਮੀਦ, ਮੁਹੰਮਦ ਯਾਮੀਨ ਤੇ ਭਤੀਜੇ ਮੁਹੰਮਦ ਅਸ਼ਫਾਕ ਸਮੇਤ ਬਾਕੀ ਰਿਸ਼ਤੇਦਾਰਾਂ ਅਤੇ ਮਾਲੇਰਕੋਟਲੇ ਤੋਂ ਪਹੁੰਚੇ ਅਤੇ ਮੋਰਚਰੀ ਵਿਚ ਜੇਲ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਕੀਤੀ। ਪਰਿਵਾਰ ਵੱਲੋਂ ਜੇਲ ਸੁਪਰਡੈਂਟ ਅਤੇ ਸਟਾਫ ਖਿਲਾਫ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਸੀ। ਉਨ੍ਹਾਂ ਮੰਗ ਕੀਤੀ ਕਿ ਡਾਕਟਰਾਂ ਦੇ ਪੈਨਲ ਤੋਂ ਪੋਸਟਮਾਰਟਮ ਕਰਵਾਇਆ ਜਾਵੇ ਅਤੇ ਕੁੱਟ-ਮਾਰ ਕਰਨ ਵਾਲੇ ਸਟਾਫ ਨੂੰ ਤੁਰੰਤ ਮੁਅੱਤਲ ਕੀਤਾ ਜਾਵੇ। ਪਰਿਵਾਰ ਦੀ ਮੰਗ 'ਤੇ ਮਾਣਯੋਗ ਮੈਜਿਸਟਰੇਟ ਦੀ ਨਿਗਰਾਨੀ ਹੇਠ ਡਾਕਟਰਾਂ ਦੇ ਪੈਨਲ ਤੋਂ ਪੋਸਟਮਾਰਟਮ ਕਰਵਾਇਆ ਗਿਆ ਅਤੇ ਹੁਣ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ। ਅਬਦੁਲ ਗੱਫਾਰ ਦਾ ਪੋਸਟਮਾਰਟਮ ਦੀ ਵੀਡੀਓਗ੍ਰਾਫੀ ਵੀ ਹੋਈ ਹੈ। ਪੋਸਟਮਾਰਟਮ ਤੋਂ ਬਾਅਦ ਮਾਣਯੋਗ ਮੈਜਿਸਟਰੇਟ ਕੇਂਦਰੀ ਜੇਲ ਪਟਿਆਲਾ ਵਿਖੇ ਵੀ ਪਹੁੰਚੇ ਅਤੇ ਉਨ੍ਹਾਂ ਨੇ ਨਾਲ ਦੇ ਕੈਦੀਆਂ ਦੇ ਬਿਆਨ ਵੀ ਦਰਜ ਕੀਤੇ। ਫਿਲਹਾਲ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਪਰਿਵਾਰ ਵਾਲਿਆਂ ਵੱਲੋਂ ਲਾਸ਼ ਨੂੰ ਲੈ ਲਿਆ ਗਿਆ ਸੀ।
ਅਬਦੁਲ ਗੱਫਾਰ ਨੇ ਲਿਆ ਫਾਹ : ਜੇਲ ਸਪੁਰਡੈਂਟ-ਇਸ ਸਬੰਧ ਵਿਚ ਜਦੋਂ ਕੇਂਦਰੀ ਜੇਲ ਪਟਿਆਲਾ ਦੇ ਜੇਲ ਸੁਪਰਡੈਂਟ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱÎਸਿਆ ਕਿ ਅਬਦੁਲ ਗੱਫਾਰ ਨੇ ਫਾਹ ਲੈ ਕੇ ਆਤਮਹੱਤਿਆ ਕੀਤੀ ਹੈ, ਨਾਲ ਦੇ ਕੈਦੀਆਂ ਨੂੰ ਪਤਾ ਲੱਗ ਗਿਆ ਅਤੇ ਉਨ੍ਹਾਂ ਨੇ ਮੌਕੇ 'ਤੇ ਉਤਾਰ ਲਿਆ। ਇਸ ਤੋਂ ਬਾਅਦ ਨਾਲ ਹੀ ਸਰਕਾਰੀ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਲਿਜਾਇਆ ਗਿਆ, ਜਿਥੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਜੇਲ ਸੁਪਰਡੈਂਟ ਨੇ ਦੱਸਿਆ ਕਿ ਸਭ ਤੋਂ ਅਹਿਮ ਪਹਿਲੂ ਇਹ ਹੈ ਕਿ ਅਬਦੁਲ ਗੱਫਾਰ ਦੀ ਪੰਜ ਮਹੀਨੇ ਪਹਿਲਾਂ ਜ਼ਮਾਨਤ ਹੋ ਚੁੱਕੀ ਸੀ ਪਰ ਪਰਿਵਾਰ ਦੇ ਮੈਂਬਰਾਂ ਵੱਲੋਂ ਜ਼ਮਾਨਤ ਨਹੀਂ ਭਰੀ ਗਈ। ਇਸੀ ਕਾਰਨ ਅਬਦੁਲ ਗੱਫਾਰ ਮਾਨਸਿਕ ਤਣਾਅ ਵਿਚ ਰਹਿੰਦਾ ਸੀ। ਉਨ੍ਹਾਂ ਪਰਿਵਾਰ ਵੱਲੋਂ ਲਾਏ ਗਏ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ।
ਮੋਦੀ ਖਿਲਾਫ ਗੱਠਜੋੜ ਦੇ ਰਘੂਰਾਮ ਰਾਜਨ ਹੋਣਗੇ ਪੀ. ਐੱਮ.!
NEXT STORY