ਬਠਿੰਡਾ(ਪਰਮਿੰਦਰ)-ਪਿੰਡ ਟੌਹੜਾ ਦੇ ਇਕ ਸਕੂਲ 'ਚ ਇਕ ਦਲਿਤ ਵਿਦਿਆਰਥਣ ਦੇ ਨਾਲ ਕਥਿਤ ਤੌਰ 'ਤੇ ਕੀਤੇ ਗਏ ਜਾਤੀ ਆਧਾਰਿਤ ਭੇਦਭਾਵ ਦੇ ਮਾਮਲੇ 'ਚ ਲੋਕ ਜਨ ਸ਼ਕਤੀ ਪਾਰਟੀ ਦੇ ਵਿਦਿਆਰਥੀ ਵਿੰਗ ਜਨ ਸ਼ਕਤੀ ਸਟੂਡੈਂਟਸ ਯੂਨੀਅਨ ਵੱਲੋਂ ਸਕੂਲ ਪ੍ਰਿੰਸੀਪਲ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਤੋਂ ਪਹਿਲਾਂ ਵਿਦਿਆਰਥੀਆਂ ਨੇ ਸ਼ਹਿਰ 'ਚ ਰੋਸ ਮਾਰਚ ਵੀ ਕੀਤਾ। ਇਸ ਮੌਕੇ ਯੂਨੀਅਨ ਦੇ ਚੇਅਰਮੈਨ ਜਰਮਨਜੀਤ ਸਿੰਘ ਗਹਿਰੀ ਅਤੇ ਜ਼ਿਲਾ ਪ੍ਰਧਾਨ ਚਿਰਾਗ ਗਹਿਰੀ ਨੇ ਕਿਹਾ ਕਿ ਉਕਤ ਸਕੂਲ 'ਚ ਦਲਿਤ ਵਿਦਿਆਰਥਣ ਦੇ ਨਾਲ ਭੇਦਭਾਵ ਨੂੰ ਲੈ ਕੇ ਪ੍ਰਿੰਸੀਪਲ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ। ਉਨ੍ਹਾਂ ਮੰਗ ਕੀਤੀ ਕਿ ਪ੍ਰਿੰਸੀਪਲ ਦੇ ਖਿਲਾਫ ਐੱਸ. ਸੀ. ਐਕਟ ਦੇ ਤਹਿਤ ਮਾਮਲਾ ਦਰਜ ਕਰ ਕੇ ਉਸ ਨੂੰ ਬਰਖਾਸਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਸ ਪ੍ਰਕਾਰ ਦੀਆਂ ਘਟਨਾਵਾਂ ਨਾਲ ਪੂਰਾ ਅਧਿਆਪਕ ਵਰਗ ਸ਼ਰਮਸਾਰ ਹੁੰਦਾ ਹੈ, ਜਿਸ ਕਾਰਨ ਅਜਿਹੇ ਲੋਕਾਂ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਨਾਲ ਹੀ ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਪ੍ਰਿੰਸੀਪਲ ਦੇ ਖਿਲਾਫ ਬਣਦੀ ਕਾਰਵਾਈ ਨਾ ਕੀਤੀ ਗਈ ਤਾਂ ਯੂਨੀਅਨ ਸੰਘਰਸ਼ ਨੂੰ ਹੋਰ ਤੇਜ਼ ਕਰੇਗੀ। ਇਸ ਮੌਕੇ ਗੁਰਪਿੰਦਰ ਸਿੰਘ, ਪ੍ਰੀਤ ਸ਼ਰਮਾ ਮਨੀ, ਦੀਪ ਮਾਨ, ਕ੍ਰਿਸ਼ਨ ਬਾਵਾ, ਜੋਧਾ ਸਿੰਘ, ਚਰਨਜੀਤ ਸਿੰਘ, ਕਾਕਾ ਸਿੰਘ ਆਦਿ ਹਾਜ਼ਰ ਸਨ।
ਕਿਸਾਨ ਯੂਨੀਅਨ ਦਾ ਵਫਦ ਡੀ. ਐੱਸ. ਪੀ. ਨੂੰ ਮਿਲਿਆ
NEXT STORY