ਚੰਡੀਗੜ੍ਹ : ਬਠਿੰਡਾ 'ਚ ਮੌੜ ਮੰਡੀ ਧਮਾਕੇ ਦੇ ਮਾਮਲੇ 'ਚ ਬੀਤੇ ਦਿਨ ਪੰਜਾਬ ਤੇ ਹਰਿਆਣਾ ਹਾਈਕੋਰਟ 'ਚ ਸੁਣਵਾਈ ਹੋਈ। ਹਾਈਕੋਰਟ ਦੇ ਪਿਛਲੇ ਹੁਕਮਾਂ 'ਤੇ ਐੱਸ. ਆਈ. ਟੀ. ਦੇ ਚੇਅਰਮੈਨ ਡੀ. ਆਈ. ਜੀ. ਲੁਧਿਆਣਾ ਰੇਂਜ ਰਣਬੀਰ ਸਿੰਘ ਖਰੜਾ ਅਦਾਲਤ 'ਚ ਪੇਸ਼ ਹੋਏ। ਚੀਫ ਜਸਟਿਸ 'ਤੇ ਆਧਰਿਤ ਡਵੀਜ਼ਨ ਬੈਂਚ ਨੇ ਐੱਸ. ਆਈ. ਟੀ. ਦੀ ਪਿਛਲੀ ਸੁਣਵਾਈ 'ਤੇ ਪੇਸ਼ ਰਿਪੋਰਟ 'ਤੇ ਅਸੰਤੁਸ਼ਟੀ ਜ਼ਾਹਰ ਕੀਤੀ ਅਤੇ ਮਾਮਲੇ ਦੀ ਜਾਂਚ ਬਾਰੇ ਸਵਾਲ ਕੀਤੇ, ਜਿਸ ਤੋਂ ਬਾਅਦ ਅਦਾਲਤ ਨੇ ਐੱਸ. ਆਈ. ਟੀ. ਨੂੰ 4 ਹਫਤੇ ਦਾ ਸਮਾਂ ਦਿੰਦਿਆਂ ਵਿਸਥਾਰ ਪੂਰਵਕ ਰਿਪੋਰਟ ਸੀਲਬੰਦ ਪੇਸ਼ ਕਰਨ ਦੇ ਹੁਕਮ ਦਿੱਤੇ।
ਅਦਾਲਤ ਨੇ ਕਿਹਾ ਕਿ ਇਸ ਰਿਪੋਰਟ 'ਚ ਦੱਸਿਆ ਜਾਵੇ ਕਿ ਮਾਮਲੇ ਦੀ ਜਾਂਚ ਸਬੰਧੀ ਕਿਹੜੇ ਪ੍ਰਭਾਵੀ ਕਦਮ ਚੁੱਕੇ ਜਾ ਰਹੇ ਹਨ। ਹਾਈਕੋਰਟ ਨੇ ਇਹ ਵੀ ਪੁੱਛਿਆ ਕਿ ਇਸ ਮਾਮਲੇ ਦੇ ਸ਼ੱਕੀ ਲੋਕਾਂ ਦੀ ਗ੍ਰਿਫਤਾਰੀ ਕੀਤੀ ਗਈ ਹੈ ਜਾਂ ਨਹੀਂ। ਇਸ ਮਾਮਲੇ ਦੀ ਅਗਲੀ ਸੁਣਵਾਈ 25 ਸਤੰਬਰ ਨੂੰ ਹੋਵੇਗੀ। ਜ਼ਿਕਰਯੋਗ ਹੈ ਕਿ ਇਸ ਮਾਮਲੇ 'ਚ ਪਟੀਸ਼ਨਕਰਤਾ ਪਟਿਆਲਾ ਵਾਸੀ ਗੁਰਜੀਤ ਸਿੰਘ ਦੇ ਵਕੀਲ ਨੇ ਕਿਹਾ ਸੀ ਕਿ ਐੱਸ. ਆਈ. ਟੀ. ਨੇ ਇਸ਼ ਮਾਮਲੇ ਸਬੰਧੀ ਫਰਵਰੀ, 2018 ਤੋਂ ਬਾਅਦ ਕੋਈ ਠੋਸ ਜਾਂਚ ਨਹੀਂ ਕੀਤੀ।
ਰਾਸ਼ਟਰੀ ਸੁਰੱਖਿਆ ਬੱਚਿਆਂ ਦੀ ਖੇਡ ਨਹੀਂ : ਸੁਨੀਲ ਜਾਖੜ
NEXT STORY