ਚੰਡੀਗੜ੍ਹ,(ਸ਼ਰਮਾ): ਰਾਜ ਦੀਆਂ ਚਾਰ ਵਿਧਾਨ ਸਭਾ ਸੀਟਾਂ ਫਗਵਾੜਾ, ਮੁਕੇਰੀਆਂ, ਦਾਖਾ ਤੇ ਜਲਾਲਾਬਾਦ ਲਈ 21 ਅਕਤੂਬਰ ਨੂੰ ਹੋਣ ਵਾਲੀਆਂ ਉਪ ਚੋਣਾਂ 'ਚ ਸ਼੍ਰੋਮਣੀ ਅਕਾਲੀ ਦਲ ਨਾਲ ਗਠਜੋੜ 'ਚ ਆਪਣੇ ਹਿੱਸੇ ਦੋ ਸੀਟਾਂ ਫਗਵਾੜਾ ਤੇ ਮੁਕੇਰੀਆਂ ਲਈ ਉਮੀਦਵਾਰਾਂ ਦੇ ਨਾਵਾਂ 'ਤੇ ਚਰਚਾ ਲਈ ਪਾਰਟੀ ਦੀ ਚੋਣ ਕਮੇਟੀ ਦੀ ਬੈਠਕ ਮੰਗਲਵਾਰ ਨੂੰ ਜਲੰਧਰ 'ਚ ਆਯੋਜਿਤ ਹੋਵੇਗੀ। ਪਾਰਟੀ ਪ੍ਰਦੇਸ਼ ਪ੍ਰਧਾਨ ਸ਼ਵੇਤ ਮਲਿਕ ਨੇ ਬੈਠਕ ਦੇ ਆਯੋਜਨ ਦੀ ਪੁਸ਼ਟੀ ਕਰਦਿਆਂ ਕਿਹਾ ਹੈ ਕਿ ਬੈਠਕ ਦੌਰਾਨ ਅਰਜ਼ੀਆਂ 'ਤੇ ਵਿਚਾਰ ਤੋਂ ਬਾਅਦ ਦੋਵਾਂ ਸੀਟਾਂ ਲਈ ਪੈਨਲ ਬਣਾ ਕੇ ਪਾਰਟੀ ਦੇ ਕੇਂਦਰੀ ਪਾਰਲੀਮੈਂਟਰੀ ਬੋਰਡ ਨੂੰ ਅੰਤਿਮ ਫ਼ੈਸਲੇ ਲਈ ਭੇਜ ਦਿੱਤਾ ਜਾਵੇਗਾ ਤੇ ਸੰਭਵ ਅਗਲੇ 3-4 ਦਿਨ 'ਚ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਜਾਵੇਗਾ। ਸੂਤਰਾਂ ਅਨੁਸਾਰ ਫਗਵਾੜਾ ਵਿਧਾਨ ਸਭਾ ਖੇਤਰ ਲਈ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਤੇ ਮੌਜੂਦਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਆਪਣੇ ਨਜ਼ਦੀਕੀਆਂ ਨੂੰ ਟਿਕਟ ਦਿਵਾਉਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਦੋ ਗੁੱਟਾਂ ਦੇ ਦਬਾਅ ਦੇ ਕਾਰਣ ਸਥਾਨਕ ਨੇਤਾ ਰਾਜੇਸ਼ ਬੱਗਾ ਦੀ ਦਾਅਵੇਦਾਰੀ ਨੂੰ ਵੀ ਮਜ਼ਬੂਤ ਮੰਨਿਆ ਜਾ ਰਿਹਾ ਹੈ।
550ਵੇਂ ਪ੍ਰਕਾਸ਼ ਪੁਰਬ 'ਤੇ ਫਿਰੋਜ਼ਪੁਰ-ਨਾਂਦੇੜ ਵਿਚਾਲੇ ਚੱਲਣਗੀਆਂ 14 ਵਿਸ਼ੇਸ਼ ਰੇਲ ਗੱਡੀਆਂ
NEXT STORY