ਚੰਡੀਗੜ੍ਹ : ਪੰਜਾਬ ਸਰਕਾਰ ਵਲੋਂ ਸ਼ਨੀਵਾਰ ਨੂੰ ਜਾਰੀ ਕੀਤੇ ਹੁਕਮਾਂ ਮੁਤਾਬਕ 7 ਪੁਲਸ ਅਫਸਰਾਂ ਦੇ ਤਬਾਦਲੇ ਕੀਤੇ ਗਏ ਹਨ, ਜਿਨ੍ਹਾਂ 'ਚ 5 ਪੀ. ਪੀ. ਐੱਸ. ਅਤੇ 2 ਆਈ. ਪੀ. ਐੱਸ. ਅਫਸਰ ਸ਼ਾਮਲ ਹਨ। ਸੂਚੀ ਮੁਤਾਬਿਕ ਦਿਲਬਾਗ ਸਿੰਘ ਏ. ਆਈ. ਜੀ ਪੰਜਾਬ ਅਤੇ ਏ. ਆਈ. ਜੀ. ਪਰਸੌਨਲ ਸੀ. ਪੀ. ਓ. ਦਾ ਐਡੀਸ਼ਨਲ ਚਾਰਜ ਦਿੱਤਾ ਗਿਆ ਹੈ, ਜਦੋਂ ਕਿ ਹਰਜਿੰਦਰ ਸਿੰਘ ਨੂੰ ਏ. ਆਈ. ਜੀ ਟਰਾਂਸਪੋਰਟ ਪੰਜਾਬ, ਚੰਡੀਗੜ੍ਹ ਨੂੰ ਏ.ਆਈ.ਜੀ, ਪੀ.ਏ.ਪੀ, ਜਲੰਧਰ ਤਬਾਦਲਾ ਕਰ ਦਿੱਤਾ ਗਿਆ ਗਿਆ ਹੈ।
5 ਪੀ. ਪੀ. ਐਸ ਅਫਸਰਾਂ 'ਚ ਨਿਰਮਲਜੀਤ ਸਿੰਘ (41/ਬੀ.ਆਰ, ਸੀ ਅਤੇ ਆਰ) ਡੀ. ਐਸ. ਪੀ 27ਵੀਂ ਬਟਾਲੀਅਨ ਪੀ. ਏ. ਪੀ ਜਲੰਧਰ ਨੂੰ ਏ. ਸੀ, 27ਵੀਂ ਬਟਾਲੀਅਨ, ਪੀ. ਏ. ਪੀ, ਜਲੰਧਰ, ਮਨਮੀਤ ਸਿੰਘ ਨੂੰ ਏ. ਆਈ. ਜੀ, ਟਰਾਂਸਪੋਰਟ, ਪੰਜਾਬ, ਚੰਡੀਗੜ੍ਹ, ਰਾਜ ਕੁਮਾਰ ਨੂੰ ਏ. ਸੀ, 82ਵੀਂ ਬਟਾਲੀਅਨ, ਪੀ.ਏ.ਪੀ, ਚੰਡੀਗੜ੍ਹ, ਅਸ਼ੋਕ ਪੁਰੀ ਨੂੰ ਏ. ਡੀ. ਸੀ. ਪੀ, ਪੀ. ਪੀ. ਸੀ. ਆਰ ਲੁਧਿਆਣਾ ਅਤੇ ਗੁਰਪ੍ਰੀਤ ਸਿੰਘ ਨੂੰ ਏ. ਸੀ., 13ਵੀਂ ਬਟਾਲੀਅਨ, ਪੀ.ਏ.ਪੀ, ਚੰਡੀਗੜ੍ਹ ਅਤੇ ਵਾਧੂ ਭਾਰ ਐਸ. ਪੀ. ਐਡਮਿਨ ਵਿੰਗ, ਸੀ.ਪੀ., ਪੰਜਾਬ, ਚੰਡੀਗੜ੍ਹ ਦਿੱਤਾ ਗਿਆ ਹੈ।
ਮੱਕੜ ਨੂੰ ਅਸਤੀਫਾ ਦੇਣ ਵਾਲੇ ਸਾਬਕਾ ਕਰਮਚਾਰੀ ਨੇ ਫੜ੍ਹਿਆ 'ਆਪ' ਦਾ ਝਾੜੂ
NEXT STORY