ਪਟਿਆਲਾ(ਰਾਜੇਸ਼)-ਸਾਬਕਾ ਵਿਦੇਸ਼ ਰਾਜ ਮੰਤਰੀ ਮਹਾਰਾਣੀ ਪ੍ਰਨੀਤ ਕੌਰ ਨੇ ਕਿਹਾ ਕਿ ‘ਪੰਜਾਬ ਕੇਸਰੀ’ ਤੇ ‘ਜਗ ਬਾਣੀ’ ਪੰਜਾਬੀਆਂ ਦੇ ਦਿਲਾਂ ਦਾ ਧਡ਼ਕਣ ਹਨ। ਸਵੇਰੇ ਅੱਖ ਖੁੱਲ੍ਹਦੇ ਹੀ ਲੋਕਾਂ ਦੀਆਂ ਨਜ਼ਰਾਂ ਇਨ੍ਹਾਂ ਅਖਬਾਰਾਂ ਵੱਲ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਉਹ ਖੁਦ ਇਨ੍ਹਾਂ ਅਖਬਾਰਾਂ ਦੇ ਫੈਨ ਹਨ ਕਿਉਂਕਿ ਇਹ ਪੰਜਾਬ ਅਤੇ ਦੇਸ਼ ਦੇ ਮੁੱਦੇ ਉਠਾਉਂਦੇ ਅਤੇ ਉਨ੍ਹਾਂ ਦੇ ਹੱਲ ਕਰਵਾਉਂਦੇ ਹਨ। ਇਹ ਗਰੁੱਪ ਸੇਵਾ ਦੇ ਵੱਡੇ ਕਾਰਜ ਵੀ ਕਰਦਾ ਹੈ। ਇਸ ਕਰ ਕੇ ਲੋਕ ਅੱਧੀ ਸਦੀ ਤੋਂ ਵੱਧ ਸਮੇਂ ਤੋਂ ਇਸ ਅਖਬਾਰ ਨਾਲ ਜੁਡ਼ੇ ਹੋਏ ਹਨ। ਪ੍ਰਨੀਤ ਕੌਰ ਇਥੇ ਹੋਟਲ ਨਰਾਇਣ ਕਾਂਟੀਨੈਂਟਲ ਵਿਖੇ ਗਾਂਧੀਵਾਦੀ ਕਾਂਗਰਸੀ ਆਗੂ ਤੇ ਪੰਜਾਬ ਰਾਈਟਰਜ਼ ਐਂਡ ਕਲਚਰਲ ਫੋਰਮ ਦੇ ਫਾਊਂਡਰ ਪ੍ਰਧਾਨ ਵੇਦ ਪ੍ਰਕਾਸ਼ ਗੁਪਤਾ ਦੀ ਅਗਵਾਈ ਹੇਠ ‘ਪੰਜਾਬ ਕੇਸਰੀ’ ਦੀ 54ਵੀਂ ਵਰ੍ਹੇਗੰਢ ਮਨਾਉਣ ਮੌਕੇ ਆਯੋਜਿਤ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਪ੍ਰਨੀਤ ਕੌਰ, ਪਦਮਸ਼੍ਰੀ ਵਿਜੇ ਚੋਪਡ਼ਾ, ਵੇਦ ਪ੍ਰਕਾਸ਼ ਗੁਪਤਾ, ਸੂਚਨਾ ਕਮਿਸ਼ਨਰ ਸੰਜੀਵ ਗਰਗ, ਮੇਅਰ ਸੰਜੀਵ ਬਿੱਟੂ ਨੇ ਕੇਕ ਵੀ ਕੱਟਿਆ। ਪਦਮਸ਼੍ਰੀ ਵਿਜੇ ਚੋਪਡ਼ਾ ਜੀ ਨੇ ‘ਪੰਜਾਬ ਕੇਸਰੀ’ ਦੇ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ ਦੇ ਸਫਰ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਅਖਬਾਰ ਵਿਚ ਸਫਲਤਾ ਦਾ ਸਿਹਰਾ ਇਸ ਦੇ ਪਾਠਕਾਂ ਦੇ ਸਿਰ ਜਾਂਦਾ ਹੈ। ਅਖਬਾਰ ਨੇ ਹਮੇਸ਼ਾ ਨਿਰਪੱਖ ਨੀਤੀ ਅਪਣਾਉਂਦੇ ਹੋਏ ਲੋਕਾਂ ਦੀ ਗੱਲ ਕੀਤੀ, ਜਿਸ ਕਰ ਕੇ ਦੇਸ਼ ਦੀ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਲੋਕਾਂ ਦਾ ਪੂਰਾ ਪਿਆਰ ਮਿਲ ਰਿਹਾ ਹੈ। ਇਸ ਦੌਰਾਨ ਉਨ੍ਹਾਂ ਵੇਦ ਪ੍ਰਕਾਸ਼ ਗੁਪਤਾ ਨੂੰ ਕਾਂਗਰਸ ਪਾਰਟੀ ਵਿਚ 64 ਸਾਲ ਪੂਰੇ ਕਰਨ ’ਤੇ ਵਧਾਈ ਦਿੰਦਿਆਂ ਕਿਹਾ ਕਿ ਅੱਜ ਦੇਸ਼ ਤੇ ਸਮਾਜ ਨੂੰ ਸ਼੍ਰੀ ਗੁਪਤਾ ਵਰਗੇ ਰਾਜ ਨੇਤਾਵਾਂ ਦੀ ਲੋਡ਼ ਹੈ। ਸ਼੍ਰੀ ਗੁਪਤਾ ਨੇ 64 ਸਾਲ ਪਹਿਲਾਂ ਕਾਂਗਰਸ ਪਾਰਟੀ ਜੁਆਇਨ ਕੀਤੀ ਸੀ ਅਤੇ ਅੱਜ ਤੱਕ ਇਕੋ ਹੀ ਪਾਰਟੀ ਵਿਚ ਕੰਮ ਕਰ ਰਹੇ ਹਨ। ਇਹ ਆਪਣੇ ਵਿਚ ਉਨ੍ਹਾਂ ਦੀ ਮਹਾਨ ਸ਼ਖਸੀਅਤ ਨੂੰ ਦਰਸਾਉਂਦੀ ਹੈ। ਪਾਰਟੀਆਂ ਨੂੰ ਵੀ ਅਜਿਹੇ ਆਗੂਆਂ ਨੂੰ ਬਣਦਾ ਮਾਣ ਸਤਿਕਾਰ ਦੇਣਾ ਚਾਹੀਦਾ ਹੈ। ਪੰਜਾਬ ਰਾਈਟਰਜ਼ ਐਂਡ ਕਲਚਰਲ ਫੋਰਮ ਦੇ ਜਨਰਲ ਸਕੱਤਰ ਅਤੇ ਭਾਸ਼ਾ ਵਿਭਾਗ ਪੰਜਾਬ ਦੇ ਸਾਬਕਾ ਡਾਇਰੈਕਟਰ ਡਾ. ਮਦਨ ਲਾਲ ਹਸੀਜਾ ਨੇ ਕਿਹਾ ਕਿ ਦੇਸ਼ ਅਤੇ ਪੰਜਾਬ ਦੀ ਅਮਨ-ਸ਼ਾਂਤੀ ਵਿਚ ‘ਪੰਜਾਬ ਕੇਸਰੀ’ ਦਾ ਅਹਿਮ ਯੋਗਦਾਨ ਹੈ। ਪਦਮਸ਼੍ਰੀ ਵਿਜੇ ਚੋਪਡ਼ਾ ਹਰ ਖੇਤਰ ਵਿਚ ਪੰਜਾਬ ਨੂੰ ਅਖਬਾਰ ਰਾਹੀਂ ਸੇਧ ਦੇ ਰਹੇ ਹਨ। ‘ਜਗ ਬਾਣੀ’ ਅਖਬਾਰ ਰਾਹੀਂ ਉਹ ਮਾਂ ਬੋਲੀ ਪੰਜਾਬੀ ਦੀ ਸੇਵਾ ਕਰ ਰਹੇ ਹਨ। ਇਸੇ ਕਾਰਨ ਇਹ ਅਖਬਾਰ ਦੇਸ਼-ਵਿਦੇਸ਼ ਵਿਚ ਹਰਮਨ-ਪਿਆਰਾ ਹੈ। ਪ੍ਰੋਗਰਾਮ ਨੂੰ ਆਡ਼੍ਹਤੀ ਐਸੋਸੀਏਸ਼ਨ ਦੇ ਆਗੂ ਦੇਵੀ ਦਿਆਲ ਗੋਇਲ, ਹਿਊਮਨ ਰਾਈਟਸ ਕੇਅਰ ਆਰਗੇਨਾਈਜ਼ੇਸ਼ਨ ਦੇ ਪ੍ਰਧਾਨ ਡਾ. ਨਰ ਬਹਾਦਰ ਵਰਮਾ, ਅਵਤਾਰ ਸਿੰਘ ਅਰੋਡ਼ਾ, ਡਾ. ਮਹੇਸ਼ ਗੌਤਮ, ਨਟਾਸ ਦੇ ਡਾਇਰੈਕਟਰ ਪ੍ਰਾਣ ਸੱਭਰਵਾਲ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਮੁੱਖ ਮੰਤਰੀ ਦੇ ਓ. ਐੈੱਸ. ਡੀ. ਹਨੀ ਸੇਖੋਂ, ਡਾ. ਯੋਗਿੰਦਰ ਮੋਹਨ, ਸਾਬਕਾ ਡਿਪਟੀ ਮੇਅਰ ਇੰਦਰਜੀਤ ਸਿੰਘ ਬੋਪਾਰਾਏ, ਸਾਬਕਾ ਕੌਂਸਲਰ ਬਲਵਿੰਦਰਪਾਲ ਸ਼ਰਮਾ, ਗੋਪਾਲ ਸਿੰਗਲਾ, ਆਡ਼੍ਹਤੀ ਆਗੂ ਹਰਬੰਸ ਬਾਂਸਲ, ਰਾਕੇਸ਼ ਗੋਇਲ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਟਿਆਲਾ ਦੇ ਵੱਖ-ਵੱਖ ਖੇਤਰਾਂ ਦੀਆਂ ਜਾਣੀਆਂ-ਪਛਾਣੀਆਂ ਹਸਤੀਆਂ ਹਾਜ਼ਰ ਸਨ।
ਲਾਲਾ ਜਗਤ ਨਾਰਾਇਣ ਦੀ ਕੁਰਬਾਨੀ ਸਦਕਾ ਪੰਜਾਬ ’ਚ ਅਮਨ-ਸ਼ਾਂਤੀ ਹੋਈ : ਵੇਦ ਪ੍ਰਕਾਸ਼ ਗੁਪਤਾ
ਪ੍ਰੋਗਰਾਮ ਦੇ ਮੁੱਖ ਆਯੋਜਕ ਗਾਂਧੀਵਾਦੀ ਕਾਂਗਰਸੀ ਆਗੂ ਵੇਦ ਪ੍ਰਕਾਸ਼ ਗੁਪਤਾ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਦੀ ਕੁਰਬਾਨੀ ਸਦਕਾ ਹੀ ਪੰਜਾਬ ਵਿਚ ਅਮਨ ਤੇ ਸ਼ਾਂਤੀ ਬਹਾਲ ਹੋਈ, ਜਿਸ ਨੂੰ ਸੰਭਾਲਣ ਲਈ ਸਾਨੂੰ ਸਾਰਿਆਂ ਨੂੰ ਆਪਣੀ ਜ਼ਿੰਮੇਵਾਰੀ ਸਮਝਦਿਆਂ ਮਿਲ ਕੇ ਯਤਨ ਜਾਰੀ ਰੱਖਣੇ ਚਾਹੀਦੇ ਹਨ। ਗੁਪਤਾ ਨੇ ਤਕਰੀਬਨ ਇਕੋ ਜਿਹੀ ਗੱਲ ਰੱਖਦਿਆਂ ਪੰਜਾਬ ਦੀ ਰਾਖੀ ਤੇ ਖੁਸ਼ਹਾਲੀ ਵਿਚ ਪੰਜਾਬ ਕੇਸਰੀ ਅਖਬਾਰ ਸਮੂਹ ਵੱਲੋਂ ਪਾਏ ਜਾ ਰਹੇ ਯੋਗਦਾਨ ਦੀ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਵਡਭਾਗੀ ਹਨ ਕਿ ਗੁਰੂਆਂ, ਪੀਰਾਂ ਵੱਲੋਂ ਵਰੋਸਾਈ ਇਸ ਧਰਤੀ ’ਤੇ ਲਾਲਾ ਜਗਤ ਨਾਰਾਇਣ ਵਰਗੀਆਂ ਮਹਾਨ ਸ਼ਖਸੀਅਤਾਂ ਹੋਈਆਂ ਸਨ, ਜਿਨ੍ਹਾਂ ਨੇ ਕੇਵਲ ਆਪਣੇ ਆਲੇ-ਦੁਆਲੇ ਤੇ ਪੰਜਾਬ ਬਾਰੇ ਨਹੀਂ, ਬਲਕਿ ਦੇਸ਼ ਦੀ ਤਰੱਕੀ, ਖੁਸ਼ਹਾਲੀ ਤੇ ਅਮਨ-ਸ਼ਾਂਤੀ ਬਾਰੇ ਸੋਚਦਿਆਂ ਹਮੇਸ਼ਾ ਅਗਵਾਈ ਕੀਤੀ। ਉਨ੍ਹਾਂ ਕਿਹਾ ਕਿ ਪਦਮਸ਼੍ਰੀ ਵਿਜੇ ਚੋਪਡ਼ਾ ਅਤੇ ਅੱਗੇ ਉਨ੍ਹਾਂ ਦੇ ਬੱਚੇ ਸ਼੍ਰੀ ਲਾਲਾ ਜਗਤ ਨਰਾਇਣ ਵਲੋਂ ਦਿਖਾਏ ਰਸਤੇ ’ਤੇ ਚੱਲਦੇ ਹੋਏ ਸਮਾਜ ਦੇ ਹਿੱਤ ਵਿਚ ਕੰਮ ਕਰ ਰਹੇ ਹਨ।
ਪੰਜਾਬ ਕੇਸਰੀ ਦੀ ਕਲਮ ਹਮੇਸ਼ਾ ਅੱਤਵਾਦ ਦੇ ਖਿਲਾਫ ਗਰਜੀ : ਸੰਜੀਵ ਗਰਗ
ਪੰਜਾਬ ਦੇ ਸੂਚਨਾ ਕਮਿਸ਼ਨਰ ਸੰਜੀਵ ਗਰਗ ਨੇ ਕਿਹਾ ਕਿ ਸਮਾਂ ਬਦਲਣ ਨਾਲ ਬੇਸ਼ੱਕ ਮੀਡੀਆ ਬਦਲ ਰਿਹਾ ਹੈ। ਮੀਡੀਆ ’ਤੇ ਕਮਰਸ਼ੀਅਲ ਪੱਖ ਜ਼ਿਆਦਾ ਹਾਵੀ ਹੋ ਗਿਆ ਹੈ ਪਰ ‘ਪੰਜਾਬ ਕੇਸਰੀ’ ਦੀ ਕਲਮ ਹਮੇਸ਼ਾ ਅੱਤਵਾਦ ਖਿਲਾਫ ਗਰਜੀ ਹੈ। ਲਾਲਾ ਜਗਤ ਨਾਰਾਇਣ ਜੀ ਨੇ ਅੱਤਵਾਦ ਅਤੇ ਵੱਖਵਾਦ ਤਾਕਤਾਂ ਖਿਲਾਫ ਡਟ ਕੇ ਲਿਖਿਆ, ਬੇਸ਼ੱਕ ਇਸ ਲਈ ਉਨ੍ਹਾਂ ਨੂੰ ਆਪਣਾ ਬਲੀਦਾਨ ਦੇਣਾ ਪਿਆ।
ਨੌਜਵਾਨੀ ਨੂੰ ਬਚਾਉਣ ਲਈ ਪੰਜਾਬੀ ਮਿਲ ਕੇ ਹੰਭਲਾ ਮਾਰਨ : ਪਾਸੀ, ਘੁੰਮਣ
ਰੋਟਰੀ ਦੇ ਸਾਬਕਾ ਗਵਰਨਰ ਸਵਤੰਤਰ ਰਾਜ ਪਾਸੀ ਅਤੇ ਸੀਨੀਅਰ ਕਾਂਗਰਸੀ ਆਗੂ ਦਰਸ਼ਨ ਸਿੰਘ ਘੁੰਮਣ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਪੰਜਾਬ ਦੀ ਨੌਜਵਾਨੀ ਨੂੰ ਬਚਾਉਣ ਲਈ ਸਮੂਹ ਪੰਜਾਬੀਆਂ ਨੂੰ ਮਿਲ ਕੇ ਹੰਭਲਾ ਮਾਰਨ ਦਾ ਸੱਦਾ ਦਿੱਤਾ। ਪੰਜਾਬ ਦੇ ਸਮਾਜਕ ਹਾਲਾਤ ਇਸ ਸਮੇਂ ਸਭ ਦੇ ਸਾਹਮਣੇ ਹਨ ਤੇ ਇਨ੍ਹਾਂ ਹਾਲਾਤ ਵਿਚ ਨੌਜਵਾਨ ਪੀਡ਼੍ਹੀ ਨੂੰ ਬਚਾਉਣ ਲਈ ਸਾਨੂੰ ਸਭ ਨੂੰ ਯਤਨ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਜਿਸ ਪੰਜਾਬ ਲਈ ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਨੇ ਕੁਰਬਾਨੀ ਦਿੱਤੀ, ਅੱਜ ਉਸੇ ਪੰਜਾਬ ਦੇ ਅਮੀਰ ਵਿਰਸੇ ਤੇ ਸੱਭਿਆਚਾਰ ਨੂੰ ਸੰਭਾਲਣ ਲਈ ਇਕਜੁਟ ਹੋ ਕੇ ਯਤਨ ਕਰਨੇ ਚਾਹੀਦੇ ਹਨ ਕਿਉਂਕਿ ਇਸ ਸਮੇਂ ਅਸੀਂ ਗੰਭੀਰ ਸੰਕਟ ਵਿਚੋਂ ਲੰਘ ਰਹੇ ਹਾਂ।
ਪੰਜਾਬ ਕੇਸਰੀ ਸਮੂਹ ਨੇ ਸਮਾਜ ਦੀ ਨਿਡਰਤਾ ਨਾਲ ਅਗਵਾਈ ਕੀਤੀ : ਬਾਲ ਕ੍ਰਿਸ਼ਨ ਸਿੰਗਲਾ
ਸਨਾਤਨ ਧਰਮ ਕੁਮਾਰ ਸਭਾ ਦੇ ਪ੍ਰਧਾਨ ਬਾਲ ਕ੍ਰਿਸ਼ਨ ਸਿੰਗਲਾ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਵੱਲੋਂ ਆਪਣੇ ਬਲੀਦਾਨ ਨਾਲ ਸਥਾਪਿਤ ਕੀਤੇ ਅਦਾਰੇ ‘ਪੰਜਾਬ ਕੇਸਰੀ’ ਨੇ ਸਮਾਜ ਦੀ ਅਗਵਾਈ ਹਮੇਸ਼ਾ ਨਿਡਰਤਾ ਤੇ ਦਲੇਰੀ ਨਾਲ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਪੰਜਾਬ ਦਾ ਅਜਿਹਾ ਅਖਬਾਰ ਸਮੂਹ ਹੈ, ਜੋ ਜਬਰ-ਜ਼ੁਲਮ ਤੇ ਧੱਕੇਸ਼ਾਹੀ ਦੇ ਵਿਰੁੱਧ ਪੂਰੀ ਦ੍ਰਿੜ੍ਹਤਾ ਤੇ ਨਿਡਰਤਾ ਨਾਲ ਵਿਚਰਦਾ ਹੈ ਅਤੇ ਸਮਾਜ ਵਿਚ ਹੋ ਰਹੇ ਹਰ ਕਿਸਮ ਦੇ ਦੁਸ਼ਕਰਮ ਦੇ ਖਿਲਾਫ ਲੋਕਾਂ ਨੂੰ ਲਾਮਬੰਦ ਕਰਨ ਲਈ ਕਲਮ ਦੀ ਤਾਕਤ ਨਾਲ ਵਡਮੁੱਲਾ ਯੋਗਦਾਨ ਪਾਉਂਦਾ ਹੈ।
ਲੇਬਰ ਕੰਸਟਰੱਕਸ਼ਨ ਵਰਕਰਜ਼ ਯੂਨੀਅਨ ਨੇ ਫੂਕਿਆ ਕੇਂਦਰ ਸਰਕਾਰ ਦਾ ਪੁਤਲਾ
NEXT STORY