ਜਲੰਧਰ (ਸੋਨੂੰ)- ਪਰਾਗਪੁਰ ਚੌਕੀ ਇੰਚਾਰਜ ਨੂੰ ਲੈ ਕੇ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਜਿਸ 'ਚ ਚੌਕੀ ਇੰਚਾਰਜ ASI ਹਰਦਿਆਲ ਕੋਲ ਇਕ ਵਿਅਕਤੀ ਸ਼ਿਕਾਇਤ ਦੇਣ ਲਈ ਗਿਆ, ਜਿੱਥੇ ਉਸ ਨਾਲ ਗਲਤ ਵਿਵਹਾਰ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ 2 ਦਿਨ ਪਹਿਲਾਂ ਨੰਗਲ ਪਿੰਡ 'ਚ ਕਰਨ ਨਾਮ ਦੇ ਲੜਕੇ ਨੇ ਇਕ ਨਸ਼ਾ ਤਸਕਰ ਨੂੰ ਕਾਬੂ ਕੀਤਾ ਸੀ। ਪਿੰਡ 'ਚ ਨਸ਼ਾ ਵਿਕਣ ਨੂੰ ਲੈ ਕੇ ਕਰਨ ਨੇ ਤਸਕਰ ਖ਼ਿਲਾਫ਼ ਥਾਣੇ 'ਚ ਸੂਚਨਾ ਦਿੱਤੀ ਸੀ। ਦੋਸ਼ ਹੈ ਕਿ ਪੀੜਤ 3 ਦਿਨ ਲਗਾਤਾਰ ਸ਼ਿਕਾਇਤ ਦੇਣ ਲਈ ਥਾਣੇ ਦੇ ਚੱਕਰ ਕੱਟਦਾ ਰਿਹਾ ਪਰ ਉਸ ਦੀ ਸ਼ਿਕਾਇਤ ਥਾਣੇ 'ਚ ਲਿਖੀ ਨਹੀਂ ਗਈ, ਜਿਸ ਤੋਂ ਬਾਅਦ ਬੀਤੇ ਦਿਨ ਜਦੋਂ ਉਹ ਤੀਜੀ ਵਾਰ ਸ਼ਿਕਾਇਤ ਦੇਣ ਗਿਆ ਤਾਂ ਏ. ਐੱਸ. ਆਈ. ਹਰਦਿਆਲ ਵੱਲੋਂ ਉਸ ਨਾਲ ਗਲਤ ਵਿਵਹਾਰ ਕੀਤਾ ਗਿਆ।
ਇਹ ਵੀ ਪੜ੍ਹੋ- ਜਲੰਧਰ 'ਚ 'ਬਾਬਾ ਸੋਢਲ' ਦੇ ਮੇਲੇ ਦੀਆਂ ਰੌਣਕਾਂ, ਰੰਗ-ਬਿਰੰਗੀਆਂ ਲਾਈਟਾਂ ਨਾਲ ਰੁਸ਼ਨਾਇਆ ਮੰਦਿਰ

ਉੱਥੇ ਹੀ ਇਸ ਘਟਨਾ ਨੂੰ ਲੈ ਕੇ ਕਾਂਗਰਸ ਆਗੂ ਅੰਗਦ ਦੱਤਾ ਦੀ ਪੁਲਸ ਨਾਲ ਵਿਵਾਦ ਦੀ ਵੀਡੀਓ ਵੀ ਸਾਹਮਣੇ ਆਈ ਹੈ, ਜਿਸ 'ਚ ਵੇਖਿਆ ਜਾ ਸਕਦਾ ਹੈ ਕਿ ਅੰਗਦ ਦੱਤਾ ਥਾਣੇ 'ਚ ਜਾ ਕੇ ਪੁੱਛ ਰਿਹਾ ਹੈ ਕਿ ਦੋ ਦਿਨ ਪਹਿਲਾਂ ਤਸਕਰ ਨੂੰ ਫੜਿਆ ਸੀ ਤਾਂ ਉਸ ਖ਼ਿਲਾਫ਼ ਕੀ ਕਾਰਵਾਈ ਕੀਤੀ। ਇਸ ਦੌਰਾਨ ਅਧਿਕਾਰੀਆਂ ਦੇ ਫੋਨ ਆਉਣ ਬਾਰੇ ਵੀ ਏ. ਐੱਸ. ਆਈ. ਤੋਂ ਪੁੱਛਿਆ ਗਿਆ। ਇਸ ਦੌਰਾਨ ਕਾਰਵਾਈ ਨੂੰ ਲੈ ਕੇ ASI ਨੇ ਕਿਹਾ ਕਿ ਉਨ੍ਹਾਂ ਕੋਲ ਕੋਈ ਤਸਕਰ ਨਹੀਂ ਆਇਆ, ਜਿਸ ਤੋਂ ਬਾਅਦ ਏ. ਐੱਸ. ਆਈ. ਭੜਕ ਗਿਆ ਅਤੇ ਕਹਿਣ ਲੱਗਾ ਕਿ ਕਹਿ ਦਿਓ ਚੌਕੀ ਇੰਚਾਰਜ ਕੁਝ ਨਹੀਂ ਕਰ ਰਿਹਾ।
ਵੀਡੀਓ ਬਣਦੀ ਵੇਖ ਏ. ਐੱਸ. ਆਈ. ਕੁਰਸੀ ਤੋਂ ਉੱਠਿਆ ਅਤੇ ਉਸ ਨੇ ਵੀਡੀਓ ਬੰਦ ਕਰਵਾ ਦਿੱਤੀ। ਹਾਲਾਂਕਿ ਇਸ ਮਾਮਲੇ ਨੂੰ ਲੈ ਕੇ ਏ. ਐੱਸ. ਆਈ. ਦਾ ਕੋਈ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ। ਇਸ ਘਟਨਾ ਨੂੰ ਲੈ ਕੇ ਕਾਂਗਰਸ ਆਗੂ ਅੰਗਦ ਦੱਤਾ ਨੇ ਕਿਹਾ ਕਿ ਦੋ ਦਿਨ ਪਹਿਲਾਂ ਕੈਂਟ ਦੇ ਨੰਗਲ ਪਿੰਡ 'ਚ ਨਸ਼ੇ ਦੀ ਸਪਲਾਈ ਕਰਨ ਆਏ ਵਿਅਕਤੀ ਨੂੰ ਲੋਕਾਂ ਨੇ ਕਾਬੂ ਕੀਤਾ ਸੀ। ਉਸ ਤੋਂ ਬਾਅਦ ਉਹ ਹਮਲਾ ਕਰਕੇ ਮੌਕੇ ਤੋਂ ਫਰਾਰ ਹੋ ਗਿਆ। ਘਟਨਾ ਨੂੰ ਲੈ ਕੇ ਪਿੰਡ ਵਾਸੀ ਰੋਜ਼ਾਨਾ ਸ਼ਿਕਾਇਤ ਦੇਣ ਜਾਂਦਾ ਸੀ ਪਰ ਚੌਕੀ ਵਿੱਚ ਕੋਈ ਅਧਿਕਾਰੀ ਨਹੀਂ ਮਿਲ ਰਿਹਾ ਸੀ।
ਇਹ ਵੀ ਪੜ੍ਹੋ-ਪੰਜਾਬ 'ਚ 25, 26 ਤੇ 27 ਤਾਰੀਖ਼ ਲਈ ਵੱਡੀ ਚਿਤਾਵਨੀ ਜਾਰੀ! ਇਨ੍ਹਾਂ ਜ਼ਿਲ੍ਹਿਆਂ 'ਚ ਪਵੇਗਾ ਮੀਂਹ
ਦੇਰ ਰਾਤ ਜਦੋਂ ਉਹ ਚੌਕੀ ਇੰਚਾਰਜ ਕੋਲ ਸ਼ਿਕਾਇਤ ਦੇਣ ਗਿਆ ਤਾਂ ਚੌਕੀ ਇੰਚਾਰਜ ਵੱਲੋਂ ਉਸ ਨਾਲ ਗਲਤ ਵਿਵਹਾਰ ਕੀਤਾ ਗਿਆ। ਜਿਸ ਤੋਂ ਬਾਅਦ ਉਹ ਖ਼ੁਦ ਥਾਣੇ ਵਿੱਚ ਗਏ, ਜਿੱਥੇ ਏ. ਐੱਸ. ਆਈ. ਨੇ ਕਿਹਾ ਕਿ ਜਿੱਥੇ ਸ਼ਿਕਾਇਤ ਕਰਨੀ ਹੈ ਕਰ ਦਿਓ, ਉਸ ਨੇ ਕੋਈ ਕਾਰਵਾਈ ਨਹੀਂ ਕਰਨੀ। ਦੂਜੇ ਪਾਸੇ ਇਸ ਮਾਮਲੇ ਨੂੰ ਲੈ ਕੇ ਚੌਕੀ ਇੰਚਾਰਜ ਨੇ ਦੱਸਿਆ ਕਿ ਪਿੰਡ 'ਚ ਦੋ ਵਿਅਕਤੀਆਂ ਦੀ ਆਪਸ 'ਚ ਝੜਪ ਹੋਈ ਸੀ। ਇਸ ਮਾਮਲੇ ਨੂੰ ਲੈ ਕੇ ਇਕ ਧਿਰ ਵੱਲੋਂ ਪਹਿਲਾਂ ਸ਼ਿਕਾਇਤ ਡਿਊਟੀ ਅਫ਼ਸਰ ਸੁਰਜੀਤ ਨੂੰ ਦਿੱਤੀ ਗਈ ਸੀ। ਉਸ ਤੋਂ ਬਾਅਦ ਦੂਜੀ ਧਿਰ ਦਾ ਕਰਨ ਨਾਮ ਦਾ ਵਿਅਕਤੀ ਸ਼ਿਕਾਇਤ ਦੇਣ ਆਇਆ। ਉਨ੍ਹਾਂ ਨੇ ਉਸ ਨੂੰ ਲਿਖਤੀ ਸ਼ਿਕਾਇਤ ਦੇਣ ਲਈ ਕਿਹਾ ਅਤੇ ਉਸ ਨੇ ਇਸ ਗੱਲ ਨੂੰ ਲੈ ਕੇ ਵਿਵਾਦ ਖੜਾ ਕਰ ਦਿੱਤਾ। ਉਨ੍ਹਾਂ ਕਿਹਾ ਕਿ ਦੋਬਾਰਾ ਦੋਵਾਂ ਧਿਰਾਂ ਨੂੰ ਬੁਲਾਇਆ ਜਾਵੇਗਾ ਅਤੇ ਦੋਵਾਂ ਦੇ ਬਿਆਨ ਦਰਜ ਕੀਤੇ ਜਾਣਗੇ। ਥਾਣੇ 'ਚ ਵੀਡੀਓ ਬਣਾਉਣ 'ਤੇ ਏ. ਐੱਸ. ਆਈ. ਨੇ ਕਿਹਾ ਕਿ ਉਨ੍ਹਾਂ ਨੇ ਆਗੂ ਨੂੰ ਥਾਣੇ ਵਿੱਚ ਵੀਡੀਓ ਨਾ ਬਣਾਉਣ ਦੀ ਅਪੀਲ ਕੀਤੀ ਸੀ, ਜਿਸ ਨੂੰ ਲੈ ਕੇ ਵਿਵਾਦ ਹੋ ਗਿਆ।
ਇਹ ਵੀ ਪੜ੍ਹੋ- ਚੋਣਾਂ ਤੋਂ ਪਹਿਲਾਂ ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ! ਸਰਵੇਖਣ 'ਚ ਹੈਰਾਨ ਕਰਦੇ ਅੰਕੜੇ ਆਏ ਸਾਹਮਣੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170
ਤਰਨਤਾਰਨ 'ਚ ਦਿਲ ਦਹਿਲਾਉਣ ਵਾਲੀ ਵਾਰਦਾਤ, ਪੁੱਤ ਨੇ ਮਤਰੇਈ ਮਾਂ ਦਾ ਚਾਕੂਆਂ ਨਾਲ ਕੀਤਾ ਕਤਲ
NEXT STORY