ਗੁਰੂਹਰਸਹਾਏ (ਸੁਨੀਲ ਵਿੱਕੀ ਆਵਲਾ) : ਸੋਸ਼ਲ ਮੀਡੀਆ ’ਤੇ ਸਰਗਰਮ ਰਹਿਣ ਵਾਲੇ ਫੂਡ ਸੇਫਟੀ ਇੰਸਪੈਕਟਰ ਅਭਿਨਵ ਕੁਮਾਰ ਦੇ ਅਚਾਨਕ ਮੁਅੱਤਲ ਹੋਣ ਦੀ ਖ਼ਬਰ ਆਉਣ ਨਾਲ ਜ਼ਿਲ੍ਹਾ ਫਿਰੋਜਪੁਰ ਦੇ ਵੱਖ-ਵੱਖ ਕਸਬਿਆਂ 'ਚ ਹਲਚਲ ਪੈਦਾ ਹੋ ਗਈ। ਉਨ੍ਹਾਂ ਨੂੰ ਮੁਅੱਤਲ ਕਰਨ ਦੇ ਕਾਰਨਾਂ ਸਬੰਧੀ ਹਾਲੇ ਤੱਕ ਕੋਈ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅਭਿਨਵ ਕੁਮਾਰ ਵੱਲੋਂ ਜ਼ਿਲ੍ਹਾ ਫਿਰੋਜਪੁਰ ਦੇ ਵੱਖ-ਵੱਖ ਥਾਵਾਂ ’ਤੇ ਚਿਲਿੰਗ ਸੈਂਟਰ ਡੇਅਰੀਆਂ ਅਤੇ ਮਿਠਾਈਆਂ ਦੀਆਂ ਦੁਕਾਨਾਂ ਦੀ ਜਾਂਚ ਕਰਦਿਆਂ ਕਥਿਤ ਤੌਰ ’ਤੇ ਮਿਲਾਵਟੀ ਜਾਂ ਸ਼ੱਕੀ ਮਿਠਾਈਆਂ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਗਏ ਸਨ। ਉਨ੍ਹਾਂ ਵੱਲੋਂ ਗੁਰੂਹਰਸਹਾਏ, ਮੱਲਾਂ ਵਾਲਾ ਜੀਰਾ, ਫਿਰੋਜ਼ਪੁਰ ਅਤੇ ਹੋਰ ਕਈ ਵੱਖ-ਵੱਖ ਥਾਵਾਂ 'ਤੇ ਹੋਟਲ, ਰੈਸਟੋਰੈਂਟ, ਡੇਰੀ ਫਾਰਮ, ਚਿਲਿੰਗ ਸੈਂਟਰ, ਮਿਠਾਈ ਦੀਆਂ ਦੁਕਾਨਾਂ 'ਤੇ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਸੀ। ਇਹ ਚੈਕਿੰਗ ਉਨ੍ਹਾਂ ਵੱਲੋਂ ਜਦ ਵੀ ਕਿਸੇ ਹੋਟਲ ਜਾਂ ਫਾਸਟ ਫੂਡ ਸੈਂਟਰ ਦੀ ਕੀਤੀ ਜਾਂਦੀ ਸੀ ਤਾਂ ਜ਼ਿਲ੍ਹਾ ਫਿਰੋਜ਼ਪੁਰ 'ਚੋਂ ਹੀ ਵੱਖ-ਵੱਖ ਥਾਵਾਂ ਤੋਂ ਚੋਣਵੇਂ ਸੋਸ਼ਲ ਮੀਡੀਆ ਦੇ ਪੱਤਰਕਾਰਾਂ ਨੂੰ ਨਾਲ ਲੈ ਕੇ ਸੈਂਪਲ ਭਰਦੇ ਸਨ ਅਤੇ ਲਾਈਵ ਹੋ ਕੇ ਪਬਲਿਕ ਨੂੰ ਉੱਥੇ ਪਈ ਗੰਦਗੀ ਨੂੰ ਜੱਗ-ਜ਼ਾਹਰ ਕਰਦੇ ਸਨ। ਇਸ ਦੌਰਾਨ ਉਹ ਸੋਸ਼ਲ ਮੀਡੀਆ 'ਤੇ ਆਪਣੀ ਵਾਹ-ਵਾਹ ਲੁੱਟ ਰਹੇ ਸਨ ਅਤੇ ਦੁਕਾਨਦਾਰਾਂ ਦੇ ਸੈਂਪਲ ਭਰ ਕੇ ਜਾਂਚ ਲਈ ਜਾਂਚ ਸੈਂਟਰ ਭੇਜ ਦਿੰਦੇ ਸਨ।
ਇਹ ਵੀ ਪੜ੍ਹੋ : ਪੰਜਾਬ ਪੁਲਸ 'ਚ 10,000 ਨਵੀਆਂ ਭਰਤੀਆਂ ਦਾ ਐਲਾਨ, ਚਾਹਵਾਨ ਕੁੜੀਆਂ-ਮੁੰਡੇ ਕਰ ਲੈਣ ਤਿਆਰੀ
ਇਸ ਦੇ ਨਾਲ ਹੀ ਜਦ ਕਿਸੇ ਦੁਕਾਨਦਾਰ ਦਾ ਸੈਂਪਲ ਜਾਂ ਗੰਦਗੀ ਨੂੰ ਲੈ ਕੇ ਉਨ੍ਹਾਂ ਨੂੰ ਅੱਗੇ ਤੋਂ ਸਾਫ-ਸਫਾਈ ਰੱਖਣ ਲਈ ਕਿਹਾ ਜਾਂਦਾ ਸੀ ਤਾਂ ਸ਼ਾਮ ਨੂੰ ਹੀ ਕਈ ਸੋਸ਼ਲ ਮੀਡੀਆ ਵਾਲੇ ਪੱਤਰਕਾਰ ਉਨ੍ਹਾਂ ਦੁਕਾਨਾਂ 'ਤੇ ਪਹੁੰਚ ਜਾਂਦੇ ਸਨ ਅਤੇ ਉਨ੍ਹਾਂ ਤੋਂ ਪੈਸਿਆਂ ਦੀ ਮੰਗ ਕਰਦੇ ਸਨ ਅਤੇ ਕਹਿੰਦੇ ਸਨ ਕਿ ਜੇਕਰ ਉਨ੍ਹਾਂ ਨੂੰ ਪੈਸੇ ਨਾ ਦਿੱਤੇ ਤਾਂ ਉਹ ਆਪਣੇ ਬਣੇ ਪੇਜ 'ਤੇ ਵੀਡੀਓ ਚਲਾ ਦੇਣਗੇ। ਡਰ ਦੇ ਮਾਰੇ ਕਈ ਦੁਕਾਨਦਾਰਾਂ ਵੱਲੋਂ ਕੁੱਝ ਸੋਸ਼ਲ ਮੀਡੀਆ ਦੇ ਬਣੇ ਪੱਤਰਕਾਰਾਂ ਨੂੰ ਪੈਸੇ ਦੇਣ ਲਈ ਮਜਬੂਰ ਹੋਣਾ ਪੈਂਦਾ ਸੀ। ਕਈ ਦੁਕਾਨਦਾਰਾਂ ਨੇ ਮੋਟੀ ਰਕਮ 'ਚ ਪੈਸੇ ਵੀ ਦਿੱਤੇ। ਇੱਥੇ ਇਹ ਗੱਲ ਦੱਸਣਯੋਗ ਹੈ ਕਿ ਫੂਡ ਸੇਫਟੀ ਇੰਸਪੈਕਟਰ ਜਦ ਵੀ ਜ਼ਿਲ੍ਹਾ ਫਿਰੋਜ਼ਪੁਰ ਦੇ ਕਿਸੇ ਵੀ ਕਸਬੇ 'ਚ ਸੈਂਪਲ ਲੈਣ ਲਈ ਜਾਂਦੇ ਸਨ, ਉਨ੍ਹਾਂ ਦੇ ਨਾਲ਼ ਚੋਣਵੇਂ ਸੋਸ਼ਲ ਮੀਡੀਆ ਦੇ ਪੱਤਰਕਾਰ ਪਹਿਲਾਂ ਹੀ ਉੱਥੇ ਮੌਜੂਦ ਹੁੰਦੇ ਸਨ ਅਤੇ ਪ੍ਰੋਸੀਜ਼ਰ ਸੋਸ਼ਲ ਮੀਡੀਆ ਰਾਹੀਂ ਸਾਂਝਾ ਕੀਤਾ ਜਾਂਦਾ ਸੀ ਕਿਉਂਕਿ ਜ਼ਿਆਦਾਤਰ ਸੋਸ਼ਲ ਮੀਡੀਆ ਦੇ ਪੱਤਰਕਾਰ ਗੈਰ-ਮਾਨਤਾ ਪ੍ਰਾਪਤ ਹਨ। ਜਿਹੜੇ ਮਾਨਤਾ ਪ੍ਰਾਪਤ ਪੱਤਰਕਾਰ ਹਨ. ਸਰਕਾਰ ਉਨ੍ਹਾਂ ਨੂੰ ਇੱਕ ਯੈਲੋ ਕਾਰਡ ਬਣਾ ਕੇ ਦਿੰਦੀ ਹੈ, ਜੋ ਕਿ ਉਸ ਪੱਤਰਕਾਰ ਦਾ ਪਛਾਣ ਪੱਤਰ ਹੁੰਦਾ ਹੈ, ਜੋ ਸਰਕਾਰੀ ਹੁੰਦਾ ਹੈ। ਹੁਣ ਸੋਸ਼ਲ ਮੀਡੀਆ ’ਤੇ ਕੁੱਝ ਪੇਜਾਂ ਵੱਲੋਂ ਅਭਿਨਵ ਕੁਮਾਰ ਦੇ ਮੁਅੱਤਲ ਕੀਤੇ ਜਾਣ ਸਬੰਧੀ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ, ਜਿਸ ਤੋਂ ਬਾਅਦ ਇਹ ਮਾਮਲਾ ਚਰਚਾ 'ਚ ਆ ਗਿਆ ਹੈ।
ਇਹ ਵੀ ਪੜ੍ਹੋ : ਸਰਕਾਰੀ ਮੁਲਾਜ਼ਮਾਂ 'ਤੇ ਲੱਗੇਗਾ ਜੁਰਮਾਨਾ, 556 ਸੇਵਾਵਾਂ ਲਈ ਚੰਡੀਗੜ੍ਹ ਪ੍ਰਸ਼ਾਸਨ ਨੇ ਲਿਆ ਵੱਡਾ ਫ਼ੈਸਲਾ
ਹਾਲਾਂਕਿ ਸਰਕਾਰ ਵੱਲੋਂ ਮੁਅੱਤਲੀ ਕਿਸ ਕਾਰਨ ਕੀਤੀ ਗਈ ਹੈ, ਇਸ ਬਾਰੇ ਵਿਭਾਗ ਵੱਲੋਂ ਕੋਈ ਸਪੱਸ਼ਟ ਜਾਣਕਾਰੀ ਜਾਂ ਅਧਿਕਾਰਤ ਬਿਆਨ ਹਾਲੇ ਜਾਰੀ ਨਹੀਂ ਕੀਤਾ ਗਿਆ। ਇਸ ਲਈ ਇਹ ਕਹਿਣਾ ਹਾਲੇ ਸੰਭਵ ਨਹੀਂ ਕਿ ਮੁਅੱਤਲੀ ਦਾ ਸਬੰਧ ਉਨ੍ਹਾਂ ਦੀਆਂ ਸੋਸ਼ਲ ਮੀਡੀਆ ਗਤੀਵਿਧੀਆਂ ਨਾਲ ਹੈ ਜਾਂ ਇਸ ਪਿੱਛੇ ਕੋਈ ਹੋਰ ਵਿਭਾਗੀ ਕਾਰਨ ਹੈ। ਉੱਥੇ ਹੀ ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਇਸ ਅਧਿਕਾਰੀ ਵੱਲੋਂ ਜਿੱਥੇ ਵੀ ਛਾਪੇਮਾਰੀ ਕੀਤੀ ਜਾਂਦੀ ਸੀ, ਉਸ ਦੁਕਾਨ 'ਤੇ ਸ਼ਾਮ ਨੂੰ ਹੀ ਕੁਝ ਸੋਸ਼ਲ ਮੀਡੀਆ ਦੇ ਪੱਤਰਕਾਰ ਵੀ ਉੱਥੇ ਪਹੁੰਚ ਜਾਂਦੇ ਸਨ ਤੇ ਆਪਣੇ ਪੇਜ 'ਤੇ ਖ਼ਬਰ ਨੂੰ ਚਲਾਉਣ ਦਾ ਕਹਿ ਕੇ ਮੋਟੇ ਪੈਸਿਆਂ ਦੀ ਮੰਗ ਕੀਤੀ ਜਾਂਦੀ ਸੀ। ਡਰ ਦੇ ਮਾਰੇ ਕਈ ਦੁਕਾਨਦਾਰਾਂ ਵੱਲੋਂ ਮੋਟੀ ਰਕਮ ਦਿੱਤੀ ਗਈ ਅਤੇ ਉਥੇ ਹੀ ਅੱਜ ਕਈ ਸੋਸ਼ਲ ਮੀਡੀਆ ਪੇਜਾਂ 'ਤੇ ਵੱਖ-ਵੱਖ ਸ਼ਹਿਰਾ ਦੇ ਲੋਕਾਂ ਵੱਲੋਂ ਇਸ ਅਧਿਕਾਰੀ ਨੂੰ ਸਾਫ-ਸੁਥਰਾ ਦੱਸਿਆ ਗਿਆ ਹੈ ਅਤੇ ਕਿਹਾ ਗਿਆ ਹੈ ਕਿ ਇਹ ਅਧਿਕਾਰੀ ਲੋਕਾਂ ਲਈ ਬੜਾ ਚੰਗਾ ਕੰਮ ਕਰਦਾ ਸੀ। ਇਸ ਨੂੰ ਤੁਰੰਤ ਬਹਾਲ ਕੀਤਾ ਜਾਵੇ। ਜੇਕਰ ਸਰਕਾਰ ਦੇ ਉੱਚ ਅਧਿਕਾਰੀ ਅਭਿਨਵ ਕੁਮਾਰ ਵੱਲੋਂ ਜਿੱਥੇ ਵੀ ਚੈਕਿੰਗ ਕੀਤੀ ਗਈ ਹੈ ਜਾਂ ਸੈਂਪਲ ਭਰੇ ਗਏ ਹਨ, ਉਥੋਂ ਸਹੀ ਜਾਣਕਾਰੀ ਹਾਸਲ ਕਰਨ ਤਾਂ ਇੱਕ ਬਹੁਤ ਹੀ ਵੱਡਾ ਘਪਲਾ ਸਾਹਮਣੇ ਆਉਣ ਦੀ ਉਮੀਦ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170
ਡਾ. ਮਨਮੋਹਨ ਸਿੰਘ ਦੇ ਪਰਿਵਾਰ ਨੂੰ ਮਿਲੇ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਪਰਗਟ ਸਿੰਘ, ਪਤਨੀ ਨਾਲ ਕੀਤੀ ਮੁਲਾਕਾਤ
NEXT STORY