ਜਲੰਧਰ (ਵੈੱਬ ਡੈਸਕ) : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਮੌਕੇ 'ਤੇ ਕਰਤਾਰਪੁਰ ਸਾਹਿਬ ਗਲਿਆਰੇ ਨੂੰ ਖੋਲ੍ਹਣ ਦੇ ਸਬੰਧ 'ਚ ਭਾਰਤ ਤੇ ਪਾਕਿਸਤਾਨ ਵਿਚਾਲੇ ਅੱਜ ਅਟਾਰੀ-ਵਾਹਗਾ ਸਰਹੱਦ 'ਤੇ ਬੈਠਕ ਹੋਈ। ਇਸ ਬੈਠਕ 'ਚ ਹਿੱਸਾ ਲੈਣ ਲਈ ਪਾਕਿਸਤਾਨ ਤੋਂ 20 ਅਧਿਕਾਰੀ ਭਾਰਤ ਪੁੱਜੇ ਅਤੇ ਇਹ ਬੈਠਕ ਕਰੀਬ 5 ਘੰਟੇ ਚੱਲੀ। ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਉਸ ਸਮੇਂ ਵੱਡਾ ਝਟਕਾ ਲੱਗਿਆ, ਜਦੋਂ ਸੁਖਬੀਰ ਬਾਦਲ ਦੀ ਸੱਜੀ ਬਾਂਹ ਕਹੇ ਜਾਂਦੇ ਬੱਬੀ ਬਾਦਲ ਅਕਾਲੀ ਦਲ (ਟਕਸਾਲੀ) 'ਚ ਸ਼ਾਮਲ ਹੋ ਗਏ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਨਾਲ ਜੁੜੀਆਂ ਖ਼ਬਰਾਂ ਦੱਸਾਂਗੇ-
ਕਰਤਾਰਪੁਰ ਕੋਰੀਡੋਰ: ਦੇਖੋ ਭਾਰਤ-ਪਾਕਿ ਨੇ ਕੀ ਲਏ ਅਹਿਮ ਫੈਸਲੇ (ਵੀਡੀਓ)
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਮੌਕੇ 'ਤੇ ਕਰਤਾਰਪੁਰ ਸਾਹਿਬ ਗਲਿਆਰੇ ਨੂੰ ਖੋਲ੍ਹਣ ਦੇ ਸਬੰਧ ਵਿਚ ਭਾਰਤ ਤੇ ਪਾਕਿਸਤਾਨ ਵਿਚਾਲੇ ਅੱਜ ਅਟਾਰੀ-ਵਾਹਗਾ ਸਰਹੱਦ 'ਤੇ ਬੈਠਕ ਹੋਈ।
ਅਕਾਲੀ ਦਲ (ਬਾਦਲ) ਨੂੰ ਵੱਡਾ ਝਟਕਾ, ਬੱਬੀ ਬਾਦਲ ਅਕਾਲੀ ਦਲ (ਟਕਸਾਲੀ) 'ਚ ਸ਼ਾਮਲ
ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਉਸ ਸਮੇਂ ਵੱਡਾ ਝਟਕਾ ਲੱਗਿਆ, ਜਦੋਂ ਸੁਖਬੀਰ ਬਾਦਲ ਦੀ ਸੱਜੀ ਬਾਂਹ ਕਹੇ ਜਾਂਦੇ ਬੱਬੀ ਬਾਦਲ ਅਕਾਲੀ ਦਲ (ਟਕਸਾਲੀ) 'ਚ ਸ਼ਾਮਲ ਹੋ ਗਏ।
ਕਾਂਗਰਸੀ ਵਿਧਾਇਕ ਨੇ ਸਿਆਸਤ ਲਈ ਵਰਤੀਆਂ ਫੌਜੀਆਂ ਦੀਆਂ ਤਸਵੀਰਾਂ
ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ 10 ਮਾਰਚ ਨੂੰ ਹੁੰਦੇ ਸਾਰ ਹੀ ਪੂਰੇ ਦੇਸ਼ ਭਰ 'ਚ ਆਦਰਸ਼ ਚੋਣ ਜ਼ਾਬਤਾ ਲਗਾ ਦਿੱਤੀ ਗਈ।
ਖੁੱਸ ਸਕਦੀ ਹੈ ਖਹਿਰਾ ਦੀ ਵਿਧਾਇਕੀ, ਮਿਲਿਆ ਸਪੀਕਰ ਵੱਲੋਂ ਭੇਜਿਆ ਨੋਟਿਸ
ਆਮ ਆਦਮੀ ਪਾਰਟੀ 'ਚੋਂ ਵੱਖ ਹੋ ਕੇ ਵੱਖਰੀ ਪਾਰਟੀ ਬਣਾਉਣ ਵਾਲੇ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀ ਵਿਧਾਇਕੀ ਹੁਣ ਖੁੱਸ ਸਕਦੀ ਹੈ, ਕਿਉਂਕਿ ਉਨ੍ਹਾਂ ਨੂੰ ਹੁਣ ਵਿਧਾਨ ਸਭਾ ਦੇ ਸਪੀਕਰ ਵੱਲੋਂ ਭੇਜਿਆ ਗਿਆ ਨੋਟਿਸ ਮਿਲ ਗਿਆ ਹੈ।
ਲੁਧਿਆਣਾ ਤੋਂ ਬਾਅਦ ਹੁਣ ਅੰਮ੍ਰਿਤਸਰ 'ਚ ਨਾਬਾਲਗ ਕੁੜੀ ਨਾਲ ਸਮੂਹਿਕ ਜਬਰ-ਜ਼ਨਾਹ (ਵੀਡੀਓ)
ਪੰਜਾਬ 'ਚ ਆਏ ਦਿਨ ਬੱਚੀਆਂ ਨਾਲ ਜਬਰ-ਜਨਾਹ ਦੇ ਮਾਮਲੇ ਸਾਹਮਣੇ ਆ ਰਹੇ ਹਨ, ਜਿਨ੍ਹਾਂ ਨੇ ਪੰਜਾਬ ਦੀ ਧਰਤੀ ਨੂੰ ਕਲੰਕਿਤ ਕਰ ਕੇ ਰੱਖ ਦਿੱਤਾ ਹੈ।
124 ਸਾਲਾ ਕਰਤਾਰ ਕੌਰ ਦਿਵਾਏਗੀ ਹਿੰਦੁਸਤਾਨ ਤੇ ਪੰਜਾਬ ਨੂੰ ਇਕ ਵੱਡਾ ਖਿਤਾਬ (ਵੀਡੀਓ)
ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ 'ਚ ਜਪਾਨ ਦੀ 116 ਸਾਲ ਜ਼ਿੰਦਾ ਔਰਤ ਦਾ ਖਿਤਾਬ ਪਾਉਣ ਤੋਂ ਬਾਅਦ ਹਿੰਦੁਸਤਾਨ ਦੇ ਪੰਜਾਬ ਦੇ ਜ਼ਿਲਾ ਫਿਰੋਜ਼ਪੁਰ ਦੀ ਰਹਿਣ ਵਾਲੀ 124 ਸਾਲਾ ਬਿਰਧ ਔਰਤ ਕਰਤਾਰ ਕੌਰ ਇਕ ਵੱਡਾ ਖਿਤਾਬ ਹਾਸਲ ਕਰ ਸਕਦੀ ਹੈ।
ਪੱਟੀ : ਕੁੜੀ ਨੂੰ ਅਗਵਾ ਕਰਨ ਤੋਂ ਰੋਕਿਆਂ ਤਾਂ ਆਪ ਆਗੂ 'ਤੇ ਹੋਈ ਫਾਈਰਿੰਗ
ਵਿਧਾਨਸਭਾ ਹਲਕਾ ਪੱਟੀ 'ਚ ਕੁੜੀ ਨੂੰ ਅਗਵਾ ਕਰਨ ਆਏ 6 ਕਾਰ ਸਵਾਰਾਂ ਨੇ ਪਟਿਆਲਾ ਦੇ ਜ਼ਿਲਾ ਪ੍ਰਧਾਨ ਆਮ ਆਦਮੀ ਪਾਰਟੀ ਦੇ ਦੇਹਾਤੀ ਪ੍ਰਧਾਨ ਚੇਤਨ ਸਿੰਘ 'ਤੇ ਗੋਲੀਆਂ ਚੱਲਾ ਦਿੱਤੀਆਂ।
ਲੁਧਿਆਣਾ 'ਚ ਇਨਸਾਨੀਅਤ ਸ਼ਰਮਸਾਰ, 5 ਸਾਲਾ ਬੱਚੀ ਦਾ ਬਲਾਤਕਾਰ ਤੋਂ ਬਾਅਦ ਕਤਲ (ਵੀਡੀਓ)
ਸ਼ਹਿਰ ਦੇ ਥਾਣਾ ਫੋਕਲ ਪੁਆਇੰਟ ਅਧੀਨ ਪੈਂਦੇ ਪਿੰਡ ਜੰਡਿਆਲਾ 'ਚ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ।
ਖਡੂਰ ਸਾਹਿਬ ਤੋਂ 3 ਉਮੀਦਵਾਰ, ਤਿੰਨੋਂ ਹੀ ਆਪਣੇ ਲਈ ਨਾ ਪਾ ਸਕਣਗੇ ਵੋਟ
ਖਡੂਰ ਸਾਹਿਬ ਲੋਕਸਭਾ ਸੀਟ ਤੋਂ ਹੁਣ ਤੱਕ ਸ਼੍ਰੋਮਣੀ ਅਕਾਲੀ ਦਲ, ਪੰਜਾਬ ਏਕਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਨੇ ਆਪਣੇ-ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ।
ਕਰਤਾਰਪੁਰ ਲਾਂਘੇ 'ਤੇ ਨਾ ਕੀਤੀ ਜਾਵੇ ਰਾਜਨੀਤੀ : ਗਿਆਨੀ ਹਰਪ੍ਰੀਤ ਸਿੰਘ (ਵੀਡੀਓ)
ਕਰਤਾਰਪੁਰ ਲਾਂਘੇ ਨੂੰ ਲੈ ਕੇ ਅੱਜ ਭਾਰਤ–ਪਾਕਿਸਤਾਨ ਵਿਚਾਲੇ ਹੋ ਰਹੀ ਬੈਠਕ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਾਫੀ ਉਮੀਦਾਂ ਜਤਾਈਆਂ ਹਨ।
ਫਤਿਹਗੜ੍ਹ ਵਾਸੀਆਂ ਤੋਂ ਜਾਣੋ ਕਿਹੋ-ਜਿਹਾ ਹੋਣਾ ਚਾਹੀਦਾ ਮੈਨੀਫੈਸਟੋ (ਵੀਡੀਓ)
NEXT STORY